
ਸਿਆਸੀ ਟਕਰਾਅ ਸਾਰੇ ਰਾਜਾਂ ਵਿਚ ਸ਼ੁਰੂ ਹੋ ਚੁਕਿਆ ਹੈ। ਉਸਦੇ ਨਾਲ-ਨਾਲ...
ਨਵੀਂ ਦਿੱਲੀ: ਸਿਆਸੀ ਟਕਰਾਅ ਸਾਰੇ ਰਾਜਾਂ ਵਿਚ ਸ਼ੁਰੂ ਹੋ ਚੁਕਿਆ ਹੈ। ਇਸਦੇ ਨਾਲ-ਨਾਲ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਵੀ ਸੂਚੀ ਸਾਹਮਣੇ ਆ ਰਹੀ ਹੈ।
Election
ਤਾਮਿਲਨਾਡੂ ਵਿਚ AIADMK ਨੇ ਛੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਸੀਐਮ ਪਲਾਨੀਸਵਾਮੀ ਐਡਪਾਡੀ ਤੋਂ ਲੜਨਗੇ ਅਤੇ ਡਿਪਟੀ ਸੀਐਮ ਬੋਧਿਨਾਕੁਰ ਤੋਂ ਚੋਣ ਲੜਨ ਦੇ ਲਈ ਤਿਆਰ ਹਨ। ਇਸਤੋਂ ਇਲਾਵਾ ਵਿਧਾਇਕ, ਐਸਪੀ ਸ਼ਨਮੁਗਨਾਥਨ ਅਤੇ ਐਸ ਥੇਨਮੋਝੀ ਨੂੰ ਕਮ੍ਰਸ਼, ਸ਼੍ਰੀਵਈਗੁੰਡਮ ਅਤੇ ਨੀਲਾਕੋਟੁਈ ਤੋਂ ਟਿਕਟ ਦਿੱਤਾ ਗਿਆ ਹੈ।
K. Palaniswami
ਐਸ ਥੇਨਮੋਝੀ ਏਆਈਏਡੀਐਮਕੇ ਦੀ ਦਲਿਤ ਔਰਤ ਨੇਤਾ ਹੈ। ਉਥੇ ਹੀ ਬੀਜੇਪੀ ਅਤੇ ਐਆਈਏਡੀਐਮਕੇ ਦੇ ਵਿਚਾਲੇ ਸੀਟਾਂ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਨੇ ਏਆਈਐਡੀਐਮਕੇ ਨੂੰ 60 ਸੀਟਾਂ ਦੀ ਲਿਸਟ ਸੌਂਪੀ ਹੈ, ਜਿਸ ਵਿਚੋਂ ਉਸਨੂੰ 21 ਸੀਟਾਂ ਮਿਲ ਸਕਦੀਆਂ ਹਨ।