ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ
Published : Mar 5, 2025, 10:47 pm IST
Updated : Mar 5, 2025, 10:47 pm IST
SHARE ARTICLE
ਅਬੂ ਆਸਿਮ ਆਜ਼ਮੀ
ਅਬੂ ਆਸਿਮ ਆਜ਼ਮੀ

ਯੋਗੀ ਨੇ ਪਾਰਟੀ ਨੂੰ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ

ਮੁੰਬਈ : ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਾਰੀਫ਼ ਕਰਨ ਵਾਲੇ ਬਿਆਨ ਲਈ ਮਹਾਰਾਸ਼ਟਰ ਵਿਧਾਨ ਸਭਾ ਤੋਂ 26 ਮਾਰਚ ਤਕ  ਮੁਅੱਤਲ ਕਰ ਦਿਤਾ ਗਿਆ ਹੈ। ਆਜ਼ਮੀ ਨੇ ਦਾਅਵਾ ਕੀਤਾ ਸੀ ਕਿ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਭਾਰਤ ਦੀ ਸਰਹੱਦ ਅਫਗਾਨਿਸਤਾਨ ਅਤੇ ਬਰਮਾ ਤਕ  ਪਹੁੰਚ ਗਈ ਸੀ ਅਤੇ ਦੇਸ਼ ਦੀ ਜੀ.ਡੀ.ਪੀ. ਵਿਸ਼ਵ ਦੀ ਜੀ.ਡੀ.ਪੀ. ਦਾ 24% ਸੀ। ਹਾਲਾਂਕਿ ਉਨ੍ਹਾਂ ਦੀ ਇਸ ਟਿਪਣੀ ਤੋਂ ਬਾਅਦ ਵਿਵਾਦ ਭੜਕ ਗਿਆ ਸੀ, ਅਤੇ ਕਈਆਂ ਨੇ ਉਨ੍ਹਾਂ ’ਤੇ ਮਰਾਠਾ ਰਾਜਾ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਉਨ੍ਹਾਂ ਦੇ ਪੁੱਤਰ ਛੱਤਰਪਤੀ ਸ਼ੰਭਾਜੀ ਮਹਾਰਾਜਾ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਇਆ ਸੀ।

ਮਹਾਰਾਸ਼ਟਰ ਦੇ ਮੰਤਰੀ ਚੰਦਰਕਾਂਤ ਪਾਟਿਲ ਨੇ ਮੁਅੱਤਲੀ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਆਜ਼ਮੀ ਦੀ ਟਿਪਣੀ  ਵਿਧਾਨ ਸਭਾ ਦੇ ਕਿਸੇ ਮੈਂਬਰ ਦੇ ਕੱਦ ਦੇ ਅਨੁਕੂਲ ਨਹੀਂ ਹੈ ਅਤੇ ਵਿਧਾਨ ਸਭਾ ਦੀ ਲੋਕਤੰਤਰੀ ਸੰਸਥਾ ਦਾ ਅਪਮਾਨ ਹੈ। ਆਜ਼ਮੀ ਨੇ ਬਾਅਦ ’ਚ ਅਪਣਾ  ਬਿਆਨ ਵਾਪਸ ਲੈ ਲਿਆ, ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਵਿਆਪਕ ਆਲੋਚਨਾ ਹੋਈ ਸੀ।

ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ਤੋਂ ਆਜ਼ਮੀ ਨੂੰ ਕੱਢਣ ਦੀ ਮੰਗ ਕਰਦਿਆਂ ਕਿਹਾ, ‘‘ਜਿਹੜਾ ਵਿਅਕਤੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਤੋਂ ਸ਼ਰਮਿੰਦਾ ਮਹਿਸੂਸ ਕਰਦਾ ਹੈ, ਪਰ ਔਰੰਗਜ਼ੇਬ ਨੂੰ ਅਪਣਾ  ਹੀਰੋ ਮੰਨਦਾ ਹੈ, ਕੀ ਉਸ ਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਵੀ ਹੈ?’’

ਆਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ’ਤੇ  ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘‘ਇਕ ਪਾਸੇ ਤੁਸੀਂ ਕੁੰਭ ਦੀ ਆਲੋਚਨਾ ਕਰਦੇ ਹੋ ਅਤੇ ਦੂਜੇ ਪਾਸੇ ਤੁਸੀਂ ਔਰੰਗਜ਼ੇਬ ਦੀ ਤਾਰੀਫ਼ ਕਰਦੇ ਹੋ, ਜਿਸ ਨੇ ਮੰਦਰਾਂ ਨੂੰ ਤਬਾਹ ਕਰ ਦਿਤਾ ਅਤੇ ਭਾਰਤ ਦੀ ਆਸਥਾ ਨੂੰ ਕੁਚਲ ਦਿਤਾ।’’ ਸ਼ਿਵ ਸੈਨਾ ਦੀ ਪੁਣੇ ਇਕਾਈ ਨੇ ਆਜ਼ਮੀ ਦੇ ਵਿਰੁਧ  ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ’ਤੇ  ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਅਖਿਲੇਸ਼ ਯਾਦਵ ਨੇ ਵਿਧਾਇਕ ਦੀ ਮੁਅੱਤਲੀ ਦੇ ਆਧਾਰ ’ਤੇ  ਸਵਾਲ ਚੁਕੇ, ਕਿਹਾ, ਸੱਚਾਈ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ 

ਲਖਨਊ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਆਜ਼ਮੀ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ’ਚ ਬੇਮਿਸਾਲ ਹਿੰਮਤ ਅਤੇ ਬੁੱਧੀ ਹੈ ਅਤੇ ਉਹ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਣਗੇ। ਯਾਦਵ ਨੇ ਕਿਹਾ, ‘‘ਜਿਹੜੇ ਲੋਕ ਅਪਣੀ ਕੁਰਸੀ ਨੂੰ ਖਤਰਾ ਵੇਖਦੇ  ਹਨ, ਉਹ ਅਪਣਾ ਦਿਮਾਗ ਗੁਆ ਰਹੇ ਹਨ। ਜਿਹੜਾ ਬਿਮਾਰ ਹੈ ਉਹ ਦੂਜਿਆਂ ਦਾ ਇਲਾਜ ਕਿਵੇਂ ਕਰ ਸਕਦਾ ਹੈ?’’ ਉਨ੍ਹਾਂ ਆਦਿੱਤਿਆਨਾਥ ਦੀ ਮੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਕੁੱਝ  ਲੋਕ ਸੋਚਦੇ ਹਨ ਕਿ ਮੁਅੱਤਲ ਕਰ ਕੇ  ਉਹ ਸੱਚਾਈ ਨੂੰ ਚੁੱਪ ਕਰਵਾ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਬਚਕਾਨਾ ਅਤੇ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। 

ਅਪਣੀ ਟਿਪਣੀ  ਵਾਪਸ ਲੈਣ ਦੇ ਬਾਵਜੂਦ ਮੁਅੱਤਲ ਕੀਤਾ ਗਿਆ: ਅਬੂ ਆਜ਼ਮੀ 

ਜਦਕਿ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੇ ਕਿਹਾ ਕਿ ਅਪਣੀ ਟਿਪਣੀ  ਵਾਪਸ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਬਜਟ ਸੈਸ਼ਨ ਦੇ ਅੰਤ ਤਕ  ਮੁਅੱਤਲ ਕਰ ਦਿਤਾ ਗਿਆ। ਆਜ਼ਮੀ ਨੇ ਦਾਅਵਾ ਕੀਤਾ, ‘‘ਮੈਂ ਔਰੰਗਜ਼ੇਬ ਬਾਰੇ ਜੋ ਕੁੱਝ  ਵੀ ਕਿਹਾ ਹੈ, ਉਹ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਕਿਹਾ ਹੈ। ਮੈਂ ਸ਼ਿਵਾਜੀ ਮਹਾਰਾਜ, ਸੰਭਾਜੀ ਮਹਾਰਾਜ ਜਾਂ ਕਿਸੇ ਕੌਮੀ  ਸ਼ਖਸੀਅਤਾਂ ਵਿਰੁਧ  ਕੋਈ ਅਪਮਾਨਜਨਕ ਟਿਪਣੀ  ਨਹੀਂ ਕੀਤੀ ਹੈ।’’  

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement