
ਵੱਡੇ ਵੱਡੇ ਵਿਗਿਆਨੀ ਅਤੇ ਡਾਕਟਰਾਂ ਦੇ ਵੱਲੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਦਵਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਲਈ ਵੱਡੇ ਵੱਡੇ ਵਿਗਿਆਨੀ ਅਤੇ ਡਾਕਟਰਾਂ ਦੇ ਵੱਲੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਦਵਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਹ ਸਫਲ ਨਹੀਂ ਹੋ ਸਕੇ। ਇਸੇ ਵਿਚ ਆਸਟ੍ਰੇਲੀਆ ਦੇ ਇਕ ਰਿਸਰਚਰ ਨੇ ਕਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਸਿਰ ਦੀਆਂ ਜੂੰਆਂ ਮਾਰਨ ਲਈ ਜਿਸ ਦਵਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ
Coronavirus
ਉਸ ਨਾਲ ਕਰੋਨਾ ਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਥੋਂ ਦੇ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਬਾਇਉਮੈਡਸਨ ਡਿਸਕਵਰੀ ਇਨਸਿਚਿਊਟ ਦੇ ਡਾਕਟਰ ਕੇਲੀ ਵੈਗਸਟਾਫ ਨੇ ਜੂੰਆਂ ਮਾਰਨ ਵਾਲੀ ਦਵਾਈ ਦੇ ਨਾਲ ਕਰੋਨਾ ਵਾਇਰਸ ਨੂੰ ਕੇਵਲ 48 ਘੰਟੇ ਵਿਚ ਖਤਮ ਕਰਨ ਦਾ ਦਾਅਵਾ ਕੀਤਾ ਹੈ। ਡਾ. ਵੈਗਸਟਾਫ ਦੇ ਅਨੁਸਾਰ ਜੂੰਆਂ ਮਾਰਨ ਵਾਲੀ ਦਵਾਈ ਵਿਚ ਇਵਰਮੇਕਟਿਨ ਨਾਮਕ ਰਸਾਇਣ ਦਾ ਇਸਤੇਮਾਲ ਕੀਤਾ ਜਾਂਦਾ ਹੈ।
Coronavirus
ਇਸ ਲਈ ਇਸ ਦਵਾਈ ਦੀ ਇਕ ਡੋਜ ਨਾਲ ਹੀ ਕਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਦਵਾਈ ਦੇਣ ਦੇ 24 ਘੰਟਿਆਂ ਦੇ ਵਿਚ-ਵਿਚ ਹੀ ਕਰੋਨਾ ਦਾ ਪ੍ਰਭਾਵ ਖਤਮ ਹੋਣ ਲੱਗਦਾ ਹੈ। ਜ਼ਿਕਰਯੋਗ ਹੈ ਕਿ ਇਸ ਰਿਸਰਚ ਨੂੰ ਉਥੋਂ ਦੀ ਇਕ ਐੰਟੀਵਾਇਰਲ ਰਸਾਲੇ ਵਿਚ ਵੀ ਛਾਪਿਆ ਗਿਆ ਹੈ।
File
ਡਾ. ਵੈਗਸਟਾਫ ਨੇ ਕਿਹਾ ਕਿ ਹਾਲੇ ਤੱਕ ਕਰੋਨਾ ਵਾਇਰਸ ਨੂੰ ਖਤਮ ਕਰਨ ਵਾਲੀ ਕੋਈ ਵੀ ਦਵਾਈ ਤਿਆਰ ਨਹੀਂ ਹੋਈ। ਇਸ ਲਈ ਜਿੰਨੀ ਦੇਰ ਕੋਈ ਦਵਾਈ ਤਿਆਰ ਨਹੀਂ ਹੁੰਦੀ ਤਾਂ ਇਸ ਨੂੰ ਦਵਾਈ ਦੇ ਤੌਰ ਦੇ ਵਰਤਿਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸਦਾ ਇਸਤੇਮਾਲ ਪਹਿਲਾ ਐੱਚ.ਆਈ.ਬੀ, ਡੇਂਗੂ ਅਤੇ ਇੰਨਫਲੂਇੰਜਾ ਦੇ ਲਈ ਵੀ ਕੀਤਾ ਜਾ ਚੁੱਕਾ ਹੈ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।