
ਬੀਤੇ ਦਿਨ ਇਕ ਨੌਜਵਾਨ ਨੇ ਕੇਜਰੀਵਾਲ ਨੂੰ ਮਾਰਿਆ ਸੀ ਥੱਪੜ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਨਿੱਚਰਵਾਰ ਨੂੰ ਹਮਲਾ ਹੋਇਆ ਸੀ। ਕੇਜਰੀਵਾਲ ਸੁਲਤਾਨਪੁਰੀ 'ਚ ਰੋਡ ਸ਼ੋਅ ਕਰ ਰਹੇ ਸਨ। ਉਸੇ ਸਮੇਂ ਇਕ ਨੌਜਵਾਨ ਨੇ ਉਨ੍ਹਾਂ ਦੀ ਗੱਡੀ 'ਤੇ ਚੜ੍ਹ ਕੇ ਥੱਪੜ ਮਾਰ ਦਿੱਤਾ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ 10 ਵਾਰ ਚੱਪਲ, ਸਿਆਹੀ, ਅੰਡੇ ਅਤੇ ਜੁੱਤੇ ਨਾਲ ਹਮਲਾ ਹੋ ਚੁੱਕਾ ਹੈ। ਅਸੀ ਤੁਹਾਨੂੰ ਦੱਸਦੇ ਹਾਂ ਕਿ ਅਰਵਿੰਦ ਕੇਜਰੀਵਾਲ 'ਤੇ ਕਦੋਂ-ਕਦੋਂ ਹਮਲਾ ਹੋਇਆ।
Arvind Kerjriwal attacked by a man with a shoe in Lucknow.
18 ਅਕਤੂਬਰ 2011 ਨੂੰ ਲਖਨਊ 'ਚ ਅਰਵਿੰਦ ਕੇਜਰੀਵਾਲ 'ਤੇ ਚੱਪਲ ਸੁੱਟੀ ਗਈ ਸੀ। ਲਖਨਊ 'ਚ ਇਕ ਮੀਟਿੰਗ ਦੌਰਾਨ ਟੀਮ ਅੰਨਾ ਦੇ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ 'ਤੇ ਚੱਪਲ ਸੁੱਟੀ ਸੀ। ਚੱਪਲ ਸੁੱਟਣ ਵਾਲੇ ਦੀ ਪਛਾਣ ਜਿਤੇਂਦਰ ਵਜੋਂ ਹੋਈ ਸੀ।
Arvind Kejriwal
18 ਨਵੰਬਰ 2013 ਨੂੰ ਅਰਵਿੰਦ ਕੇਜਰੀਵਾਲ 'ਤੇ ਇਕ ਵਿਅਕਤੀ ਨੇ ਸਿਆਹੀ ਸੁੱਟ ਦਿੱਤੀ ਸੀ। ਮੁਲਜ਼ਮ ਨੇ ਖ਼ੁਦ ਨੂੰ ਅੰਨਾ ਹਜ਼ਾਰੇ ਦਾ ਸਮਰਥਕ ਦੱਸਿਆ ਸੀ। ਉਹ ਕੇਜਰੀਵਾਲ ਤੋਂ ਨਾਰਾਜ਼ ਸੀ, ਕਿਉਂਕਿ ਉਨ੍ਹਾਂ ਨੇ ਅੰਨਾ ਹਜ਼ਾਰੇ ਦਾ ਅੰਦੋਲਨ ਛੱਡ ਕੇ ਪਾਰਟੀ ਬਣਾ ਲਈ।
Arvind Kejriwal
5 ਮਾਰਚ 2014 ਨੂੰ ਹੈਦਰਾਬਾਦ 'ਚ ਕੇਜਰੀਵਾਲ ਦੀ ਗੱਡੀ 'ਤੇ ਪੱਥਰ ਸੁੱਟਣ ਦੀ ਘਟਨਾ ਵਾਪਰੀ ਸੀ। ਇਸ ਹਮਲੇ 'ਚ ਕੇਜਰੀਵਾਲ ਵਾਲ-ਵਾਲ ਬੱਚ ਗਏ ਸਨ।
Arvind Kejriwal
25 ਮਾਰਚ 2014 ਨੂੰ ਲੋਕ ਸਭਾ ਚੋਣਾਂ ਦੌਰਾਨ ਵਾਰਾਣਸੀ 'ਚ ਕੇਜਰੀਵਾਲ 'ਤੇ ਸਿਆਹੀ ਅਤੇ ਅੰਡੇ ਸੁੱਟੇ ਗਏ। ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੂੰ ਸੱਭ ਤੋਂ ਵੱਧ ਵਿਰੋਧ ਵਾਰਾਣਸੀ 'ਚ ਝੱਲਣਾ ਪਿਆ ਸੀ।
Arvind Kejriwal
28 ਮਾਰਚ 2014 ਨੂੰ ਹਰਿਆਣਾ 'ਚ ਅੰਨਾ ਹਜ਼ਾਰੇ ਦੇ ਇਕ ਸਮਰਥਕ ਨੇ ਕੇਜਰੀਵਾਲ ਨੂੰ ਥੱਪੜ ਮਾਰਿਆ। ਚੋਣ ਪ੍ਰਚਾਰ ਦੌਰਾਨ ਹੀ ਕੇਜਰੀਵਾਲ ਨੂੰ ਇਕ ਵਿਅਕਤੀ ਨੇ ਥੱਪੜ ਮਾਰਿਆ ਸੀ।
Arvind Kejriwal
4 ਅਪ੍ਰੈਲ 2014 ਨੂੰ ਦਿੱਲੀ 'ਚ ਇਕ ਰੋਡ ਸ਼ੋਅ ਦੌਰਾਨ ਕੇਜਰੀਵਾਲ ਦੀ ਪਿੱਠ 'ਤੇ ਇਕ ਵਿਅਕਤੀ ਨੇ ਘਸੁੰਨ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹ ਵਿਅਕਤੀ ਕਾਮਯਾਬ ਨਾ ਹੋ ਸਕਿਆ ਸੀ।
Arvind Kejriwal
8 ਅਪ੍ਰੈਲ 2014 ਨੂੰ ਦਿੱਲੀ ਦੇ ਸੁਲਤਾਨਪੁਰੀ 'ਚ ਇਕ ਆਟੋ ਡਰਾਈਵਰ ਨੇ ਕੇਜਰੀਵਾਲ ਨੂੰ ਥੱਪੜ ਮਾਰਿਆ ਸੀ। ਬਾਅਦ 'ਚ ਕੇਜਰੀਵਾਲ ਉਸ ਦੇ ਘਰ ਫੁੱਲਾਂ ਦਾ ਗੁਲਦਸਤਾ ਲੈ ਕੇ ਗਏ ਸਨ। ਉਹ ਕੇਜਰੀਵਾਲ ਤੋਂ ਨਾਰਾਜ਼ ਸੀ ਅਤੇ ਇਸ ਲਈ ਉਸ ਨੂੰ ਮਨਾਉਣ ਗਏ ਸਨ।
Bhawna Arora
ਜਨਵਰੀ 2016 'ਚ ਆਮ ਆਮਦੀ ਸੈਨਾ ਦੀ ਮੈਂਬਰ ਭਾਵਨਾ ਅਰੋੜਾ ਨੇ ਕੇਜਰੀਵਾਲ 'ਤੇ ਸਿਆਹੀ ਸੁੱਟੀ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਦਿੱਲੀ 'ਚ ਆਡ-ਈਵਨ ਲਾਗੂ ਹੋਇਆ ਸੀ ਅਤੇ ਇਸ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਸੀ।
Dev Prakash
9 ਅਪ੍ਰੈਲ 2016 ਨੂੰ ਆਡ-ਈਵਨ ਦੇ ਸਟਿੱਕਰ ਨੂੰ ਲੈ ਕੇ ਸਟਿੰਗ ਮਾਮਲੇ 'ਚ ਕੇਜਰੀਵਾਲ 'ਤੇ ਜੁੱਤੀ ਸੁੱਟੀ ਗਈ। ਮੁਲਜ਼ਮ ਦਾ ਨਾਂ ਦੇਵ ਪ੍ਰਕਾਸ਼ ਸੀ। ਉਹ ਕੇਜਰੀਵਾਲ ਤੋਂ ਸੀਐਨਜੀ ਸਟਿੱਕਰ ਪੈਸੇ ਲੈ ਕੇ ਵੇਚਣ ਬਾਰੇ ਹੋਏ ਸਟਿੰਗ 'ਤੇ ਸਵਾਲ ਪੁੱਛ ਰਿਹਾ ਸੀ। ਇਹ ਸਟਿੰਗ ਆਮ ਆਦਮੀ ਸੈਨਾ ਦੀ ਟੀਮ ਨੇ ਹੀ ਕੀਤਾ ਸੀ।
Mirch Powder
20 ਨਵੰਬਰ 2018 'ਚ ਅਰਵਿੰਦ ਕੇਜਰੀਵਾਲ 'ਤੇ ਅਨਿਲ ਸ਼ਰਮਾ ਨਾਂ ਦੇ ਇਕ ਵਿਅਕਤੀ ਨੇ ਕੇਜਰੀਵਾਲ 'ਤੇ ਮਿਰਚ ਪਾਊਡਰ ਸੁੱਟ ਦਿੱਤਾ ਸੀ। ਹਮਲਾ ਦਿੱਲੀ ਸਕੱਤਰੇਤ ਦੇ ਅੰਦਰ ਹੋਇਆ ਸੀ।