
ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੇ ਵਿਚ ਸਰਕਾਰ ਦੁਆਰਾ ਨਵੀਆਂ ਗਾਈਡ ਲਾਈਨ ਜ਼ਾਰੀ ਕਰਨ ਤੋਂ ਬਾਅਦ ਪਹਿਲੀ ਵਾਰ Redmi Note 9 Pro ਨੂੰ ਸੇਲ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਨਵੀਂ ਦਿੱਲੀ : ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੇ ਵਿਚ ਸਰਕਾਰ ਦੁਆਰਾ ਨਵੀਆਂ ਗਾਈਡ ਲਾਈਨ ਜ਼ਾਰੀ ਕਰਨ ਤੋਂ ਬਾਅਦ ਪਹਿਲੀ ਵਾਰ Redmi Note 9 Pro ਨੂੰ ਸੇਲ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਅੱਜ 5 ਮਈ ਤੋਂ ਇਸ ਦੀ ਦੁਪਹਿਰ 12 ਵਜੇ ਤੋਂ ਵਿਕਰੀ ਸ਼ੁਰੂ ਹੋ ਜਾਵੇਗੀ। ਜਿਸ ਤੋਂ ਬਾਅਦ ਗ੍ਰਾਹਕ ਇਸ ਸਮਾਰਟ ਫੋਨ ਨੂੰ ਐਮਾਜੋਨ ਅਤੇ ਸ਼ਿਅਓਮੀ ਦੀ ਵੈੱਬ ਸਾਈਟ ਤੇ ਜਾ ਕੇ ਖਰੀਦ ਸਕਦੇ ਹਨ।
photo
Redmi Note 9 Pro ਇਸੇ ਕੰਪਨੀ ਦੀ Redmi Note 9 ਦੀ ਹੀ ਸੀਰੀਜ਼ ਦਾ ਇਕ ਹਿੱਸਾ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਦੀਆਂ ਨਵੀਆਂ ਗਾਈਡਲਾਈਨ ਮੁਤਾਬਿਕ ਚੀਜਾਂ ਦੀ ਡਲਿਵਰੀ ਗ੍ਰੀਨ ਅਤੇ ਓਰੇਂਜ ਜ਼ੋਨ ਵਿਚ ਹੀ ਕੀਤੀ ਜਾਵੇਗੀ। Redmi Note 9 Pro ਦੀ ਭਾਰਤ ਵਿਚ ਸ਼ੁਰੂਆਤੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤੀ ਇਸ ਸਮਾਰਟ ਫੋਨ ਦੀ ਰੈਮ ਅਤੇ ਸਟੋਰੇਜ਼ ਦੇ ਹਿਸਾਬ ਨਾਲ ਰੱਖੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮਾਰਟਫੋਨ ਦੇ ਨਾਲ ਗਾਹਕਾਂ ਨੂੰ ਕੁਝ ਆਫਰ ਵੀ ਮਿਲਣਗੇ।
file
ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਧਾਰਕਾਂ ਨੂੰ ਈਐਮਆਈ ਟ੍ਰਾਂਜੈਕਸ਼ਨਾਂ 'ਤੇ 1,000 ਰੁਪਏ ਦੀ ਫਲੈਟ ਛੋਟ ਦਿੱਤੀ ਜਾਵੇਗੀ। Redmi Note 9 Pro ਦੀਆਂ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਹ ਐਂਡਰਾਇਡ 10 ਬੇਸਡ MIUI 11 'ਤੇ ਚੱਲਦਾ ਹੈ ਅਤੇ ਇਸ ਵਿਚ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ 6.67 ਇੰਚ ਦਾ ਫੁੱਲ-ਐੱਚ + (1,080x2,400 ਪਿਕਸਲ) ਆਈਪੀਐਸ ਡਿਸਪਲੇਅ ਹੈ ਇਸ 'ਚ ਐਡਰੇਨੋ 618 ਜੀਪੀਯੂ ਅਤੇ 6 ਜੀਬੀ ਤਕ ਦੀ ਰੈਮ ਦੇ ਨਾਲ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਮੌਜੂਦ ਹੈ।
file
ਫੋਟੋਗ੍ਰਾਫੀ ਲਈ ਇਸ ਦੇ ਰਿਅਰ ਵਿਚ ਕਵਾਡ ਕੈਮਰਾ ਸੈੱਟਅਪ ਕੀਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 48 MP ਦਾ ਹੈ। ਇਸ ਤੋਂ ਇਲਾਵਾ 8 MP ਸੈਕੰਡਰੀ ਅਲਟਰਾ ਵਾਈਡ ਐਂਗਲ ਕੈਮਰਾ, 5 MP ਮੈਕਰੋ ਅਤੇ 2 MP ਕੈਮਰਾ ਵੀ ਦਿੱਤਾ ਗਿਆ ਹੈ। ਇਸ ਦਾ ਫਰੰਟ ਕੈਮਰਾ 16MP ਦਾ ਹੈ। ਇਸ ਤੋਂ ਇਲਾਵਾ ਇਸ ਦੀ ਬੈਟਰੀ 5,020mAh ਹੈ ਅਤੇ ਇਸ ਵਿਚ 18W ਫਾਸਟ ਚਾਰਜਿੰਗ ਨੂੰ ਸਪ੍ਰੋਟ ਮਿਲਦਾ ਹੈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।