
ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ ਪਰ ਹੱਤਿਆ ਕਾਂਡ ਦੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ...
ਬੰਗਲੁਰੂ : ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ ਪਰ ਹੱਤਿਆ ਕਾਂਡ ਦੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤਕ ਠੋਸ ਤਰੀਕੇ ਨਾਲ ਐਸਆਈਟੀ ਇਹ ਨਹੀਂ ਦਸ ਸਕੀ ਹੈ ਕਿ ਗੋਲੀ ਕਿਸ ਨੇ ਚਲਾਈ ਸੀ। ਵੈਸੇ ਤਾਂ ਇਸ ਹੱਤਿਆ ਕਾਂਡ ਵਿਚ ਸਿਰਫ਼ ਮੁਲਜ਼ਮ ਨਵੀਨ ਕੁਮਾਰ ਦੀ ਗ੍ਰਿਫ਼ਤਾਰੀ ਹੋਈ ਹੈ।
gauri lankeshਐਸਆਈਟੀ ਨੇ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਕਰ ਕੇ ਜੋ ਚਾਰਜਸ਼ੀਟ ਅਦਾਲਤ ਵਿਚ ਦਾਖ਼ਲ ਕੀਤੀ ਹੇ, ਉੇਸੇ ਦੇ ਕੁੱਝ ਪੰਨੇ ਹਨ, ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਫੋਰੈਂਸਿਕ ਜਾਂਚ ਰਿਪੋਰਟ ਜ਼ਰੀਏ ਪੁਲਿਸ ਸ਼ੱਕੀ ਅਤੇ ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਚਕਾਰ ਸਮਾਨਤਾ ਹੈ ਜਾਂ ਨਹੀਂ, ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਸਾਰਿਆਂ ਦੇ ਬਾਵਜੂਦ ਹੁਣ ਤਕ ਇਸ ਚਾਰਜਸ਼ੀਟ ਵਿਚ ਉਸ ਅਪਰਾਧੀ ਦਾ ਠੋਸ ਤੌਰ 'ਤੇ ਜ਼ਿਕਰ ਨਹੀਂ ਹੈ, ਜਿਸ ਨੇ ਗੌਰੀ ਲੰਕੇਸ਼ 'ਤੇ ਗੋਲੀ ਚਲਾਈ ਸੀ।
gauri lankesh protestਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ ਆਖ਼ਰ ਗੌਰੀ ਲੰਕੇਸ਼ 'ਤੇ ਗੋਲੀ ਕਿਸ ਨੇ ਚਲਾਈ। ਉਹ ਦੋ ਲੋਕ ਕੌਣ ਸਨ ਅਤੇ ਉਨ੍ਹਾਂ ਦੇ ਨਿਸ਼ਾਨੇ 'ਤੇ ਗੌਰੀ ਲੰਕੇਸ਼ ਕਿਉਂ ਸੀ? ਗੌਰ ਲੰਕੇਸ਼ 'ਤੇ ਕਿਸੇ ਨੇ ਗੋਲੀ ਚਲਾਈ ਜਾਂ ਤਾਂ ਐਸਆਈਟੀ ਫਿਲਹਾਲ ਇਸ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੀ ਜਾਂ ਫਿਰ ਅਜੇ ਐਸਆਈਟੀ ਖ਼ੁਦ ਤੈਅ ਨਹੀਂ ਕਰ ਪਾ ਰਹੀ ਹੈ ਪਰ ਮਕਸਦ ਅਤੇ ਹਥਿਆਰ ਦੀ ਸਪਲਾਈ ਨੂੰ ਲੈ ਕੇ ਐਸਆਈਟੀ ਦੀ ਚਾਰਜਸ਼ੀਟ ਬਿਲਕੁਲ ਸਾਫ਼ ਤਸਵੀਰ ਪੇਸ਼ ਕਰਦੀ ਹੈ।
gauri lankeshਐਸਆਈਟੀ ਮੁਤਾਬਕ ਹਥਿਆਰ ਨਵੀਨ ਕੁਮਾਰ ਨੇ ਦਿਤੇ ਅਤੇ ਗੋਲੀ ਵੀ ਉਸੇ ਨੇ ਮੁਹਈਆ ਕਰਵਾਈ। ਚਾਰਜਸ਼ੀਟ ਦੇ ਮੁਤਾਬਕ ਗੌਰੀ ਲੰਕੇਸ਼ ਹਿੰਦੂ ਧਰਮ ਅਤੇ ਹਿੰਦੂ ਦੇਵੀ ਦੇਵਤਾਵਾਂ ਦੇ ਵਿਰੁਧ ਲਿਖਦੀ ਸੀ। ਇਸ ਦੀ ਵਜ੍ਹਾ ਨਾਲ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਭਾਲ ਨਿਹਾਲ ਉਰਫ਼ ਦਾਦਾ ਦੀ ਹੈ, ਜਿਸ ਨੂੰ ਅਮੋਲ ਕਾਲੇ ਦੇ ਨਾਲ ਐਸਆਈਟੀ ਇਸ ਹੱਤਿਆ ਕਾਂਡ ਦਾ ਮਾਸਟਰ ਮਾਈਂਡ ਮੰਨਦੀ ਹੈ। ਦਾਦਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਫ਼ਰਾਰ ਹੈ। ਕਾਲੇ ਨੂੰ ਦੂਜੇ 3 ਦੋਸ਼ੀਆਂ ਦੇ ਨਾਲ ਐਸਆਈਟੀ ਨੇ ਇਕ ਹੋਰ ਤਰਕਵਾਦੀ ਪ੍ਰੋਫੈਸਰ ਭਗਵਾਨ ਦੀ ਹੱਤਿਆ ਦੀ ਸਾਜਿਸ਼ ਰਚਣ ਦੀ ਕੋਸ਼ਿਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।
gauri lankesh tributeਐਸਆਈਟੀ ਦੀ ਚਾਰਜਸ਼ੀਟ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਹਥਿਆਰ ਨਵੀਨ ਨੇ ਦਿਤੇ, ਲਿਖਣ ਦੀ ਵਜ੍ਹਾ ਨਾਲ ਨਿਸ਼ਾਨਾ ਬਣਾਇਆ ਗਿਆ, ਮਾਸਟਰ ਮਾਈਂਡ ਮੰਨੇ ਜਾਣ ਵਾਲੇ ਦਾਦਾ ਦੀ ਭਾਲ, ਦਾਦਾ ਫਿਲਹਾਲ ਫ਼ਰਾਰ, ਕਾਲੇ ਨੂੰ ਹੱਤਿਆ ਦੀ ਸਾਜਿਸ਼ ਵਿਚ ਫੜਿਆ ਗਿਆ। ਹਾਲਾਂਕਿ ਇਸ ਹੱਤਿਆ ਕਾਂਡ ਵਿਚ ਪਹਿਲਾਂ ਗ੍ਰਿਫ਼ਤਾਰ ਗ਼ੈਰਕਾਨੂੰਨੀ ਹਥਿਆਰਾਂ ਦੇ ਸੌਦਾਗਰ ਕੇ ਟੀ ਨਵੀਨ ਕੁਮਾਰ ਦੇ ਇਕਬਾਲੀਆ ਬਿਆਨ ਨੂੰ ਚਾਰਜਸ਼ੀਟ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ।