
ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਘਰ ਯੋਜਨਾ ਦੇ ਲਾਭਪਾਤਰੀਆਂ ਨਾਲ ਐਪ 'ਤੇ ਗੱਲ ਕੀਤੀ।
ਨਵੀਂ ਦਿੱਲੀ, ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਘਰ ਯੋਜਨਾ ਦੇ ਲਾਭਪਾਤਰੀਆਂ ਨਾਲ ਐਪ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ 2022 ਤੱਕ ਸਾਰਿਆ ਨੂੰ ਘਰ ਦੇਣ ਦਾ ਹੈ।
Narendra Modi Ghar Yojna
ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਸਿੱਧਾ ਰੁ ਬ ਰੁ ਹੋਣਾ ਬਹੁਤ ਚੰਗਾ ਲੱਗਦਾ ਹੈ। ਹਰ ਇਕ ਦਾ ਸੁਪਨਾ ਹੁੰਦਾ ਹੈ, ਉਸ ਦਾ ਇੱਕ ਆਪਣਾ ਘਰ ਹੋਵੇ ਅਤੇ ਆਜ਼ਾਦੀ ਦੇ ਕਈ ਸਾਲਾਂ ਬਾਅਦ ਵੀ ਗਰੀਬਾਂ ਦੀ ਇੱਛਾ ਅਜੇ ਅਧੂਰੀ ਹੈ। ਉਨ੍ਹਾਂ ਨੇ ਕਿਹਾ - ਇੱਕ ਜਿੰਦਗੀ ਲੰਘ ਜਾਂਦੀ ਹੈ, ਆਪਣਾ ਘਰ ਬਣਾਉਣ ਵਿਚ ਪਰ ਇਹ ਦੂਜੀ ਸਰਕਾਰ ਹੈ ਅਤੇ ਹੁਣ ਕਹਾਵਤ ਬਦਲ ਰਹੀ ਹੈ।
Ghar Yojna
ਹੁਣ ਕਹਾਵਤ ਹੋਵੇਗੀ - ਹੁਣ ਜਿੰਦਗੀ ਲੰਘਦੀ ਹੈ ਆਪਣੇ ਹੀ ਸੁਪਨਿਆਂ ਦੇ ਘਰ ਵਿਚ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ ਇਸ ਯੋਜਨਾ ਲਈ ਕੋਈ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਉਸਦੀ ਤੁਰਤ ਸ਼ਿਕਾਇਤ ਕਰੋ।
Narendra Modi
ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਸਰਕਾਰੀ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲ ਕਰ ਚੁੱਕੇ ਹਨ ਮੋਦੀ। ਮੋਦੀ ਨੇ 28 ਮਈ ਨੂੰ ਨਮੋ ਐਪ ਦੁਆਰਾ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ, 29 ਮਈ ਨੂੰ ਮੁਦਰਾ ਯੋਜਨਾ ਦੇ ਲਾਭਪਾਤਰੀਆਂ ਨਾਲ ਉਨ੍ਹਾਂ ਦੇ ਅਨੁਭਵ ਸਾਂਝੇ ਕੀਤੇ। ਇਸ ਤੋਂ ਬਾਅਦ ਸਕਿਲ ਇੰਡਿਆ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ।