
ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿਚ ਢਾਈ ਲੱਖ ਤੋਂ ਵੱਧ ਅਮਰੀਕੀ ਸੈਲਾਨੀ ਕਿਊਬਾ ਗਏ ਸਨ
ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਸੈਰ ਸਪਾਟੇ ਲਈ ਅਪਣੇ ਨਾਗਰਿਕਾਂ ਦੇ ਕਿਊਬਾ ਜਾਣ 'ਤੇ ਰੋਕ ਲਗਾ ਦਿਤੀ ਹੈ। ਅਮਰੀਕਾ ਵਲੋਂ ਇਸ ਪੂਰੀ ਯੋਜਨਾ ਦਾ ਉਦੇਸ਼ ਅਪਣੀ ਮੁਦਰਾ ਇਕ ਅਜਿਹੇ ਦੇਸ਼ ਵਿਚ ਜਾਣ ਤੋਂ ਰੋਕਣਾ ਹੈ ਜਿਸ ਨੂੰ ਉਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਦੋਸਤ ਮੰਨਦਾ ਹੈ। ਵਿੱਤ ਮੰਤਰਾਲੇ ਦੇ ਇਸ ਕਦਮ ਨਾਲ ਕਿਊਬਾ ਨੂੰ ਝਟਕਾ ਲੱਗੇਗਾ। ਕਿਊਬਾ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ ਕਿਉਂਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਪਵੇਗਾ।
Cuba travel
ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿਚ ਢਾਈ ਲੱਖ ਤੋਂ ਵੱਧ ਅਮਰੀਕੀ ਸੈਲਾਨੀ ਕਿਊਬਾ ਗਏ ਸਨ। ਇਹ ਅੰਕੜਾ ਪਿਛਲੇ ਸਾਲ ਦੀ ਤੁਲਨਾ ਵਿਚ ਦੁਗਣਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਅਮਰੀਕਾ ਕਿਊਬਾ ਦੇ ਲੋਕਾਂ ਦੇ ਦਮਨ ਲਈ, ਵੈਨੇਜ਼ੁਏਲਾ ਵਿਚ ਦਖਲ ਅਤੇ ਉੱਥੇ ਨਿਕੋਲਸ ਮਾਦੁਰੋ ਦੀ ਅਗਵਾਈ ਵਿਚ ਜਾਰੀ ਸੰਕਟ ਵਿਚ ਉਸ ਦੀ ਸਿੱਧੀ ਭੂਮਿਕਾ ਲਈ ਕਿਊਬਾ ਦੇ ਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।''
Trump Administration Announces New Cuba Travel Restrictions
ਵ੍ਹਾਇਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ, ''ਕਿਊਬਾ ਦੀ ਮਦਦ ਨਾਲ ਮਾਦੁਰੋ ਨੇ ਮਨੁੱਖੀ ਸੰਕਟ ਪੈਦਾ ਕੀਤਾ ਹੈ ਜੋ ਖੇਤਰ ਨੂੰ ਅਸਥਿਰ ਕਰਦਾ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰੋਕ ਦਾ ਉਦੇਸ਼ ਕਿਊਬਾ ਵਿਚ ਅਸਿੱਧੇ ਤੌਰ 'ਤੇ ਸੈਰ ਸਪਾਟੇ ਨੂੰ ਰੋਕਣਾ ਹੈ। ਕਿਊਬਾ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਸੈਰ ਸਪਾਟੇ 'ਤੇ ਰੋਕ ਨਾਲ ਦੇਸ਼ ਦੀ ਅਰਥਵਿਵਸਥਾ 'ਤੇ ਢੁੰਗਾ ਅਸਰ ਪਵੇਗਾ।