
ਕਿਊਬਾ ਦੇ ਸਰਕਾਰੀ ਏਅਰਵੇਜ ਦਾ ਇਕ ਜਹਾਜ਼ ਸ਼ੁਕਰਵਾਰ ਨੂੰ ਉਡਾਨ ਭਰਨ ਦੇ ਕੁੱਝ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਵਾਨਾ : ਕਿਊਬਾ ਦੇ ਸਰਕਾਰੀ ਏਅਰਵੇਜ ਦਾ ਇਕ ਜਹਾਜ਼ ਸ਼ੁਕਰਵਾਰ ਨੂੰ ਉਡਾਨ ਭਰਨ ਦੇ ਕੁੱਝ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਇਸ ਜਹਾਜ਼ ਵਿਚ 104 ਯਾਤਰੀ ਸਵਾਰ ਸਨ ਅਤੇ ਇਸ ਦੁਰਘਟਨਾ ਵਿਚ 100 ਤੋਂ ਜ਼ਿਆਦਾ ਮੁਸਾਫ਼ਰਾਂ ਦੀ ਮੌਤ ਹੋ ਗਈ ਹੈ।
cuba boeing-737 crashes havana
ਏਅਰਪੋਰਟ ਸੂਤਰਾਂ ਨੇ ਦਸਿਆ ਕਿ ਇਸ ਬੋਇੰਗ-737 ਜਹਾਜ਼ ਨੇ ਹਵਾਨਾ ਦੇ ਜੋਸ ਮਾਰਦੀ ਏਅਰਪੋਰਟ ਤੋਂ ਹਾਲਗੁਇਨ ਲਈ ਉਡਾਨ ਭਰੀ ਸੀ। ਜਹਾਜ਼ ਉਡਾਣ ਭਰਦੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਚਸ਼ਮਦੀਦਾਂ ਨੇ ਦੁਰਘਟਨਾ ਸਥਾਨ 'ਤੇ ਕਾਲ਼ਾ ਸੰਘਣਾ ਧੂੰਆਂ ਆਮਸਾਨ ਵਿਚ ਉਠਦਾ ਵੇਖਿਆ। ਸੋਸ਼ਲ ਮੀਡੀਆ 'ਤੇ ਪ੍ਰਸਾਰਤ ਇਨ੍ਹਾਂ ਤਸਵੀਰਾਂ ਵਿਚ ਵੀ ਏਅਰਪੋਰਟ ਦੇ ਨਜ਼ਦੀਕ ਕਾਲਾ ਸੰਘਣਾ ਧੂੰਆਂ ਉਠਦਾ ਹੋਇਆ ਵਿਖਾਈ ਦੇ ਰਿਹੇ ਹੈ।
cuba boeing-737 crashes havana
ਜਹਾਜ਼ ਦੁਰਘਟਨਾ ਅਤੇ ਬਾਅਦ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਫਾਇਰ ਬ੍ਰਿਗੇਡ ਅਤੇ ਹੋਰ ਬਚਾਅ ਕਰਮੀ ਬਚਾਅ ਕਾਰਜਾਂ ਵਿਚ ਜੁਟ ਗਏ। ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ ਕਾਨੇਲ ਘਟਨਾ ਸਥਾਨ 'ਤੇ ਪੁੱਜੇ ਅਤੇ ਉਨ੍ਹਾਂ ਨੇ ਦਸਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਦੇ ਕ੍ਰੈਸ਼ ਹੋਣ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।
cuba boeing-737 crashes havana
ਇਸ ਦੇ ਇਲਾਵਾ ਪੁਲਿਸ ਬਲਾਂ ਨੂੰ ਵੀ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ। ਇਸ ਦੇ ਨਾਲ ਹੀ ਕੁੱਝ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਂਬੂਲੈਂਸ ਦੀ ਮਦਦ ਨਾਲ ਕੁੱਝ ਜਿੰਦਾ ਬਚ ਗਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।