ਆਸਟ੍ਰੇਲੀਆ-ਭਾਰਤ ਸਿਖਰ ਸੰਮੇਲਨ ਸਮੋਸਾ-ਖਿਚੜੀ ਕੂਟਨੀਤੀ ਦੇ ਨਾਲ ਹੋਇਆ ਸੰਪੰਨ
Published : Jun 5, 2020, 9:48 am IST
Updated : Jun 5, 2020, 9:48 am IST
SHARE ARTICLE
Narendra Modi
Narendra Modi

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਗਰਮ-ਗਰਮ ਸਮੋਸੇ ਅਤੇ ਅੰਬ ਦੀ ਸੁਆਦੀ ਚਟਨੀ ਦਾ ਮਜ਼ਾ ਲਿਆ।

ਮੈਲਬੌਰਨ, 4 ਜੂਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਗਰਮ-ਗਰਮ ਸਮੋਸੇ ਅਤੇ ਅੰਬ ਦੀ ਸੁਆਦੀ ਚਟਨੀ ਦਾ ਮਜ਼ਾ ਲਿਆ। ਇਸ ਦੇ ਬਾਅਦ ਉਹਨਾਂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਾਅਦਾ ਕੀਤਾ ਕਿ ਅਗਲੀ ਵਾਰ ਨਿੱਜੀ ਰੂਪ ਨਾਲ ਮਿਲਣ ਤੋਂ ਪਹਿਲਾਂ ਉਹ ਅਪਣੀ ਰਸੋਈ ਵਿਚ ਗੁਜਰਾਤੀ ਖਿਚੜੀ ਪਕਾਉਣਗੇ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਆਯੋਜਿਤ ਭਾਰਤ-ਆਸਟ੍ਰੇਲੀਆ ਦੇ ਪਹਿਲੇ ਵਰਚੁਅਲ ਆਭਾਸੀ ਸ਼ਿਖਰ ਸੰਮੇਲਨ ਦੇ ਦੌਰਾਨ ਅਜਿਹੇ ਹੀ ਕੁਝ ਹਲਕੇ-ਫੁਲਕੇ ਪਲ ਸਾਂਝੇ ਕੀਤੇ।

ਸਾਲ 2014 ਦੀਆਂ ਲੋਕਸਭਾ ਚੋਣਾਂ ਦੌਰਾਨ ਮੋਦੀ ਵਲੋਂ ‘ਹੋਲੋਗ੍ਰਾਮ’ ਤਕਨੀਕ ਨਾਲ ਕੀਤੀ ਗਈ ਚੋਣ ਪ੍ਰਚਾਰ ਮੁਹਿੰਮ ਦਾ ਜ਼ਿਕਰ ਕਰਦਿਆਂ ਆਸ੍ਰਟੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ,‘‘ਇਹ ਮੈਨੂੰ ਹੈਰਾਨ ਨਹੀਂ ਕਰਦਾ ਹੈ ਕਿ ਇਹਨਾਂ ਹਾਲਤਾਂ ਵਿਚ ਅਸੀਂ ਕਿਸ ਤਰ੍ਹਾਂ (ਵਰਚੁਅਲ) ਮਿਲਣਾ ਜਾਰੀ ਰਖਾਂਗੇ। ਤੁਸੀਂ ਉਹਨਾਂ ਵਿਚੋਂ ਇਕ ਹੋ ਜਿਹਨਾਂ ਨੇ ਹੋਲੋਗ੍ਰਾਮ ਤਕਨੀਕ ਦੀ ਅਪਣੀ ਚੋਣ ਮੁਹਿੰਮ ਪ੍ਰਚਾਰ ਵਿਚ ਕਈ ਸਾਲ ਪਹਿਲਾਂ ਵਰਤੋਂ ਕੀਤੀ ਸੀ। ਹੋ ਸਕਦਾ ਹੈਕਿ ਅਗਲੀ ਵਾਰ ਸਾਡੇ ਕੋਲ ਇੱਥੇ ਤੁਹਾਡਾ ਇਕ ਹੋਲੋਗ੍ਰਾਮ ਹੋਵੇਗਾ।’’ ਵਰਚੁਅਲ ਮੁਲਾਕਾਤ ਸਮੋਸਾ-ਖਿਚੜੀ ਕੂਟਨੀਤੀ ਨਾਲ ਖ਼ਤਮ ਹੋਈ।

File photoFile photo

ਮੌਰੀਸਨ ਨੇ ਕਿਹਾ,‘‘ਮੈਂ ਸਮੋਸੇ ਲਈ ਤੁਹਾਡਾ ਧਨਵਾਦ ਕਰਦਾ ਹਾਂ। ਹਫ਼ਤੇ ਦੇ ਅਖੀਰ ਵਿਚ ਇਸ ਨੂੰ ਲੈ ਕੇ ਅਸੀਂ ਕਾਫੀ ਮਜ਼ਾ ਕੀਤਾ ਹੈ।’’ ਉਹਨਾਂ ਨੇ ਇਸ ਬਾਰੇ ਟਵੀਟ ਕਰਦਿਆਂ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਉਸ ਚੀਜ਼ ਲਈ ਉੱਥੇ ਪਹੁੰਚ ਪਾਉਂਦੇ ਜੋ ਮੋਦੀ ਦੀ ਜੱਫੀ ਦੇ ਰੂਪ ਵਿਚ ਮਸ਼ਹੂਰ ਹੈ ਅਤੇ ਆਹਮੋ-ਸਾਹਮਣੇ ਦੀ ਮੁਲਾਕਾਤ ਵਿਚ ਉਹ ਭਾਰਤੀ ਹਮਰੁਤਬਾ ਨਾਲ ਸਮੋਸਾ ਸ਼ੇਅਰ ਕਰ ਪਾਉਂਦੇ। ਉਹਨਾਂ ਨੇ ਕਿਹਾ,‘‘ਅਗਲੀ ਵਾਰ, ਗੁਜਰਾਤੀ ਖਿਚੜੀ ਹੋਵੇਗੀ। ਅਗਲੀ ਵਾਰ ਨਿੱਜੀ ਰੂਪ ਨਾਲ ਮਿਲਣ ਤੋਂ ਪਹਿਲਾਂ ਮੈਂ ਇਸ ਨੂੰ ਰਸੋਈ ਵਿਚ ਪਕਾਉਣ ਦੀ ਕੋਸ਼ਿਸ਼ ਕਰਾਂਗਾ।’’

ਮੌਰੀਸਨ ਦਾ ਜਵਾਬ ਦਿੰਦੇ ਪੀ.ਐੱਮ. ਮੋਦੀ ਨੇ ਕਿਹਾ,‘‘ਤੁਹਾਡਾ ਸਮੋਸਾ ਭਾਰਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਵੇਂ ਕਿ ਤੁਸੀਂ ਖਿਚੜੀ ਦੇ ਬਾਰੇ ਗੱਲ ਕੀਤੀ, ਗੁਜਰਾਤੀ ਇਹ ਜਾਣ ਕੇ ਬਹੁਤ ਖੁਸ਼ ਹੋਣਗੇ। ਆਸਟ੍ਰੇਲੀਆ ’ਚ ਵੱਡੀ ਗਿਣਤੀ ਵਿਚ ਗੁਜਰਾਤੀ ਰਹਿ ਰਹੇ ਹਨ। ਭਾਵੇਂਕਿ ਇਕ ਬਹੁਤ ਸਧਾਰਨ ਪਕਵਾਨ ਹੈ ਜਿਸ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਵੱਖ-ਵੱਖ ਨਾਮ ਨਾਲ ਜਾਣਿਆ ਜਾਂਦਾ ਹੈ।    
    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement