
ਇਕ ਮਹਿਲਾ ਅਧਿਆਪਕ 25 ਸਕੂਲਾਂ ਵਿਚ ਮਹੀਨਿਆਂ ਤੋਂ ਕੰਮ ਕਰ ਰਹੀ ਸੀ ਅਤੇ ਇਕ ਡਿਜ਼ੀਟਲ ਡੇਟਾਬੇਸ ਹੋਣ ਦੇ ਬਾਵਜੂਦ ਇਕ ਕਰੋੜ ਰੁਪਏ ਦੀ ਤਨਖ਼ਾਹ ਕਮਾਉਣ ਵਿਚ ਸਫਲ ਰਹੀ।
ਲਖਨਊ: ਇਕ ਮਹਿਲਾ ਅਧਿਆਪਕ 25 ਸਕੂਲਾਂ ਵਿਚ ਮਹੀਨਿਆਂ ਤੋਂ ਕੰਮ ਕਰ ਰਹੀ ਸੀ ਅਤੇ ਇਕ ਡਿਜ਼ੀਟਲ ਡੇਟਾਬੇਸ ਹੋਣ ਦੇ ਬਾਵਜੂਦ ਇਕ ਕਰੋੜ ਰੁਪਏ ਦੀ ਤਨਖ਼ਾਹ ਕਮਾਉਣ ਵਿਚ ਸਫਲ ਰਹੀ। ਸੁਣਨ ਵਿਚ ਇਹ ਅਸੰਭਵ ਲੱਗ ਰਿਹਾ ਹੈ ਪਰ ਇਹ ਸੱਚ ਹੈ।
Teacher
ਅਧਿਆਪਕ ਕਸਤੂਰਬਾ ਗਾਂਧੀ ਗਰਲਜ਼ ਸਕੂਲ ਵਿਚ ਫੁੱਲ ਟਾਇਮ ਵਿਗਿਆਨ ਅਧਿਆਪਕ ਸੀ ਅਤੇ ਅੰਬੇਦਕਰ ਨਗਰ, ਬਾਗਪਤ, ਅਲੀਗੜ੍ਹ, ਸਹਾਰਨਪੁਰ ਅਤੇ ਪ੍ਰਯਾਗਰਾਜ ਆਦਿ ਜ਼ਿਲ੍ਹਿਆਂ ਦੇ ਕਈ ਸਕੂਲਾਂ ਵਿਚ ਇਕੋ ਸਮੇਂ ਕੰਮ ਕਰ ਰਹੀ ਸੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਧਿਆਪਕਾਂ ਦਾ ਇਕ ਡੇਟਾਬੇਸ ਬਣਾਇਆ ਜਾ ਰਿਹਾ ਸੀ।
Teacher
ਮਨੁੱਖੀ ਸੇਵਾਵਾਂ ਪੋਰਟਲ 'ਤੇ ਅਧਿਆਪਕਾਂ ਦੇ ਡਿਜੀਟਲ ਡੇਟਾਬੇਸ ਵਿਚ ਅਧਿਆਪਕਾਂ ਦੇ ਨਿੱਜੀ ਰਿਕਾਰਡ, ਜੁਆਇਨ ਹੋਣ ਦੀ ਮਿਤੀ ਅਤੇ ਤਰੱਕੀ ਦੀ ਜ਼ਰੂਰਤ ਹੁੰਦੀ ਹੈ। ਇਕ ਵਾਰ ਰਿਕਾਰਡ ਅਪਲੋਡ ਕੀਤੇ ਜਾਣ ਤੋਂ ਬਾਅਦ, ਇਹ ਪਾਇਆ ਗਿਆ ਕਿ ਅਨਾਮਿਕਾ ਸ਼ੁਕਲਾ ਨੂੰ ਉਸੇ ਦੇ ਹੀ ਨਿੱਜੀ ਵੇਰਵਿਆਂ ਵਾਲੇ 25 ਸਕੂਲਾਂ ਵਿਚ ਸੂਚੀਬੱਧ ਕੀਤਾ ਗਿਆ ਸੀ।
Teacher and students
ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਵਿਜੇ ਕਿਰਨ ਆਨੰਦ ਨੇ ਕਿਹਾ ਕਿ ਇਸ ਅਧਿਆਪਕ ਬਾਰੇ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਅਧਿਆਪਕਾ ਸੰਪਰਕ ਵਿਚ ਨਹੀਂ ਹੈ। ਅਧਿਆਪਕਾ ਨੇ 13 ਮਹੀਨਿਆਂ ਤੱਕ 1 ਕਰੋੜ ਰੁਪਏ ਤਨਖ਼ਾਹ ਕਮਾਈ ਹੈ। ਉਹਨਾਂ ਕਿਹਾ, “ਇਹ ਹੈਰਾਨੀ ਦੀ ਗੱਲ ਹੈ ਕਿ ਅਧਿਆਪਕ ਅਨਾਮਿਕਾ ਸ਼ੁਕਲਾ ਯੂਪੀ ਦੇ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਦੀ ਨਿਗਰਾਨੀ ਕੀਤੇ ਜਾਣ ਦੇ ਬਾਵਜੂਦ ਅਜਿਹਾ ਕਰ ਸਕਦੀ ਹੈ।”
Teacher
ਮਾਰਚ ਵਿਚ ਇਸ ਅਧਿਆਪਕਾ ਬਾਰੇ ਸ਼ਿਕਾਇਤ ਪ੍ਰਾਪਤ ਕਰਨ ਵਾਲੇ ਇਕ ਅਧਿਕਾਰੀ ਨੇ ਕਿਹਾ, ' ਇਕ ਅਧਿਆਪਕ ਅਪਣੀ ਹਾਜ਼ਰੀ ਨੂੰ ਕਈ ਥਾਵਾਂ 'ਤੇ ਕਿਸ ਤਰ੍ਹਾਂ ਮਾਰਕ ਕਰ ਸਕਦਾ ਹੈ, ਜਦਕਿ ਉਹਨਾਂ ਨੂੰ ਪੋਰਟਲ 'ਤੇ ਹਾਜ਼ਰੀ ਦਰਜ ਕਰਵਾਉਣੀ ਹੁੰਦੀ ਹੈ'। ਸਾਰੇ ਸਕੂਲਾਂ ਵਿਚ ਰਿਕਾਰਡ ਅਨੁਸਾਰ ਸ਼ੁਕਲਾ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਹਨਾਂ ਸਕੂਲਾਂ ਵਿਚ ਹਾਜ਼ਰ ਸੀ।ਵਿਭਾਗ ਨੇ ਅਧਿਆਪਕਾ ਨੂੰ ਨੋਟਿਸ ਭੇਜਿਆ ਹੈ ਪਰ ਫਿਲਹਾਲ ਇਸ ਨੋਟਿਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।