
ਕਿਹਾ, ਜਿਸ ਤਰ੍ਹਾਂ ਇਨ੍ਹਾਂ ਨੇ ਮਹਿਲਾ ਪਹਿਲਵਾਨਾਂ ਨੂੰ ਘਸੀਟਿਆ ਹੈ ਉਸੇ ਤਰ੍ਹਾਂ 2024 'ਚ ਸਰਕਾਰ ਨੂੰ ਵੀ ਘਸੀਟੋ
ਸੋਨੀਪਤ : ਪਹਿਲਵਾਨਾਂ ਦੇ ਸਮਰਥਨ ਵਿਚ ਸੋਨੀਪਤ ਵਿਖੇ ਹੋਈ ਇਕ ਸਰਬ-ਜਾਤੀ ਮਹਾਪੰਚਾਇਤ ਦੌਰਾਨ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਸਟੇਜ ਤੋਂ ਕਿਹਾ ਕਿ 28 ਮਈ ਨੂੰ ਸਾਡੀਆਂ ਧੀਆਂ ਨਾਲ ਜੋ ਹੋਇਆ, ਉਹ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੋਇਆ। ਮਲਿਕ ਨੇ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਵੀ ਹਟਾ ਦਿਤਾ ਜਾਵੇਗਾ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ 2024 ਵਿਚ ਹਟਾ ਦਿਤਾ ਜਾਵੇਗਾ।
ਸਾਬਕਾ ਰਾਜਪਾਲ ਨੇ ਅਪਣੇ ਸੰਬੋਧਨ ਦੌਰਾਨ ਦਸਿਆ ਕਿ ਉਹ ਹੁਣ ਰਾਜਸਥਾਨ ਜਾ ਰਹੇ ਹਨ ਤਾਂ ਕਿ ਉਥੇ ਉਨ੍ਹਾਂ ਨੂੰ ਹਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਪਹਿਲਵਾਨਾਂ ਨੂੰ ਵੀ ਉੱਥੇ ਪਹੁੰਚਣ ਦੀ ਬੇਨਤੀ ਕਰਦਾ ਹਾਂ। ਅਸੀਂ ਪਹਿਲਵਾਨਾਂ ਦੇ ਨਾਲ ਖੜੇ ਹਾਂ। ਸਰਕਾਰ ਨੂੰ ਹਰ ਪਿੰਡ ਵਿਚ ਦੁੱਖ ਪਹੁੰਚਾਇਆ ਜਾਵੇਗਾ ਅਤੇ ਨਾਲ ਹੀ ਘਸੀਟਿਆ ਜਾਵੇਗਾ। ਲੋਕ ਆਪਣੀਆਂ ਧੀਆਂ ਨਾਲ ਹੋਏ ਇਸ ਸਲੂਕ ਦਾ ਬਦਲਾ ਜ਼ਰੂਰ ਲੈਣਗੇ।
ਸਤਿਆਪਾਲ ਮਲਿਕ ਨੇ ਅੱਗੇ ਕਿਹਾ ਕਿ ਉਨ੍ਹਾਂ (ਸਰਕਾਰ) ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੀਆਂ ਲਾਸ਼ਾਂ 'ਤੇ ਖੜ੍ਹੇ ਹੋ ਕੇ ਚੋਣ ਲੜੀ ਸੀ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਦਿਤਾ ਸੀ ਕਿ ਫ਼ੌਜੀਆਂ ਦੀ ਸ਼ਹਾਦਤ 'ਚ ਸਾਡੇ ਵਿਚ ਕਮੀ ਰਹੀ ਹੈ। ਦੇਸ਼ ਦੇ ਐਨ.ਐਸ.ਏ. ਅਜੀਤ ਡੋਭਾਲ ਨੇ ਵੀ ਮੈਨੂੰ ਇਸ ਮਾਮਲੇ ਵਿਚ ਚੁੱਪ ਰਹਿਣ ਲਈ ਕਿਹਾ ਹੈ। ਮਾਮਲੇ ਨੂੰ ਪਾਕਿਸਤਾਨ ਵੱਲ ਮੋੜ ਦਿਤਾ ਪਰ ਜਾਂਚ ਨਹੀਂ ਕੀਤੀ। ਗ੍ਰਹਿ ਮੰਤਰਾਲੇ ਨੇ ਜਹਾਜ਼ ਮੁਹਈਆ ਨਹੀਂ ਕਰਵਾਏ।
ਇਹ ਵੀ ਪੜ੍ਹੋ: ਦਿੱਲੀ ਸ਼ਰਾਬ ਘੁਟਾਲਾ ਮਾਮਲਾ : ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ
ਸਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਵੀ ਮੈਂ ਅਪਣਾ ਅਸਤੀਫ਼ਾ ਅਪਣੀ ਜੇਬ ਵਿਚ ਰੱਖ ਕੇ ਉਨ੍ਹਾਂ ਨੂੰ ਮਿਲਿਆ ਸੀ, ਪਰ ਸਰਕਾਰ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਪਹਿਲਵਾਨਾਂ ਦਾ ਸਾਥ ਦਿੰਦੇ ਰਹੋ, ਇਹ ਲੋਕ ਮੁਆਫ਼ੀ ਮੰਗ ਕੇ ਆਪਣੀਆਂ ਮੰਗਾਂ ਮੰਨ ਲੈਣਗੇ। ਜਿਵੇਂ ਇਨ੍ਹਾਂ ਨੇ ਮਹਿਲਾ ਪਹਿਲਵਾਨਾਂ ਨੂੰ ਘਸੀਟਿਆ ਹੈ ਉਸੇ ਤਰ੍ਹਾਂ 2024 'ਚ ਸਰਕਾਰ ਨੂੰ ਵੀ ਘਸੀਟਿਆ ਜਾਵੇਗਾ।
ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਅਗਨੀਵੀਰ ਯੋਜਨਾ ਲਿਆ ਕੇ ਫ਼ੌਜ ਨੂੰ ਤਬਾਹ ਕਰ ਦਿਤਾ। ਜਾਤ-ਪਾਤ ਦੀ ਰਾਜਨੀਤੀ ਨਾ ਕਰੋ ਤਾਂ ਹੀ ਤੁਸੀਂ ਜਿੱਤੋਗੇ। ਘੱਟੋ-ਘੱਟ ਸਮਰਥਨ ਮੁੱਲ ਤੋਂ ਬਿਨਾਂ ਕਿਸਾਨ ਨਹੀਂ ਰਹਿ ਸਕਦੇ। ਇਸ ਲਈ ਤੁਸੀਂ ਐਮ.ਐਸ.ਪੀ. ਗਾਰੰਟੀ ਕ਼ਾਨੂਨ ਲਈ ਲੜਾਈ ਜਾਰੀ ਰੱਖੋ।