ਪ੍ਰਿਅੰਕਾ ਚਤੁਰਵੇਦੀ ਨੂੰ ਟਵਿਟਰ ਉੱਤੇ ਧਮਕੀ ਦੇਣ ਵਾਲਾ ਸ਼ਖਸ ਗਿਰਫਤਾਰ
Published : Jul 5, 2018, 4:10 pm IST
Updated : Jul 5, 2018, 4:10 pm IST
SHARE ARTICLE
Priyanka Chaturvedi
Priyanka Chaturvedi

ਬੀਤੇ ਦੀਨੀ ਟਵਿਟਰ ਉੱਤੇ ਪ੍ਰਿਅੰਕਾ ਚਤੁਰਵੇਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੀ 10 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ ਸੀ।

ਨਵੀਂ ਦਿੱਲੀ, ਬੀਤੇ ਦੀਨੀ ਟਵਿਟਰ ਉੱਤੇ ਪ੍ਰਿਅੰਕਾ ਚਤੁਰਵੇਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੀ 10 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਦੱਸ ਦਈਏ ਕਿ ਇਹ ਧਮਕੀ ਦੇਣ ਵਾਲਾ ਵਿਅਕਤੀ ਫੜਿਆ ਗਿਆ ਹੈ। ਦੱਸ ਦਈਏ ਕੇ ਮੁੰਬਈ ਪੁਲਿਸ ਨੇ ਦੋਸ਼ੀ ਨੂੰ ਅਹਿਮਦਾਬਾਦ ਤੋਂ ਗਿਰਫਤਾਰ ਕੀਤਾ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਅਤੇ ਮੁੰਬਈ ਪੁਲਿਸ ਦੋਸ਼ੀ ਨੂੰ ਫੜਨ ਲਈ ਸਾਂਝਾ ਆਪਰੇਸ਼ਨ ਚਲਾ ਰਹੀ ਸੀ। ਪ੍ਰਿਅੰਕਾ ਚਤੁਰਵੇਦੀ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਮਾਮਲੇ ਵਿਚ ਵਾਇਰਲ ਹੋ ਰਹੇ ਇੱਕ ਫਰਜੀ ਮੈਸੇਜ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਸੀ।

Pariyanka Chaturwedi Pariyanka Chaturwediਉਨ੍ਹਾਂ ਨੇ ਮੁੰਬਈ ਦੇ ਗੋਰੇਗਾਂਵ ਠਾਣੇ ਵਿਚ ਇਸ ਸਬੰਧ ਵਿਚ ਮਾਮਲਾ ਦਰਜ ਕਰਵਾਇਆ ਸੀ। ਦੱਸ ਦਈਏ ਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਕਾਂਗਰਸ ਬੁਲਾਰੀ ਪ੍ਰਿਯੰਕਾ ਚਤੁਰਵੇਦੀ ਦੀ ਬੇਟੀ ਨੂੰ ਬਲਾਤਕਾਰ ਦੀ ਧਮਕੀ ਦੇਣ 'ਤੇ ਟਵਿੱਟਰ ਦੇ ਇਕ ਅਣਪਛਾਤੇ ਵਰਤੋਂ ਕਰਤਾ ਵਿਰੁਧ ਮਾਮਲਾ ਦਰਜ ਕੀਤਾ ਸੀ। ਪੁਲਿਸ ਉਪ ਕਮਿਸ਼ਨਰ ਦੀਪਕ ਦੇਵਰਾਜ ਨੇ ਇਸ ਉੱਤੇ ਕਿਹਾ ਸੀ ਕੇ ਗੋਰੇਗਾਓਂ ਪੁਲਿਸ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 509 ਅਤੇ ਸੂਚਨਾ ਤਕਨੀਕ ਕਾਨੂੰਨ ਅਤੇ ਬਾਲ ਯੌਨ ਅਪਰਾਧ ਰੋਕਥਾਮ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Pariyanka Chaturwedi Pariyanka Chaturwediਟਵਿੱਟਰ ਹੈਂਡਲ 'ਐਟਗਰੀਸ਼ਕੇ16505' ਦੀ ਵਰਤੋਂ ਕਰਨ ਵਾਲੇ ਇਕ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਪ੍ਰਿਯੰਕਾ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ ਵਿਚ ਕਿਹਾ ਗਿਆ ਸੀ ਕਿ ਉਹ ਪ੍ਰਿਯੰਕਾ ਦੀ ਦਸ ਸਾਲ ਦੀ ਬੇਟੀ ਦਾ ਬਲਾਤਕਾਰ ਕਰੇਗਾ। ਕਾਂਗਰਸੀ ਬੁਲਾਰੇ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਪ੍ਰੋਫਾਈਲ ਪਿਕਚਰ ਵਿਚ ਭਗਵਾਨ ਰਾਮ ਦੀ ਤਸਵੀਰ ਲਗਾਉਣ ਦੇ ਬਾਵਜੂਦ ਅਣਪਛਾਤੇ ਟਵਿੱਟਰ ਟ੍ਰੋਲ ਨੇ ਇਸ ਤਰ੍ਹਾਂ ਦੀ ਧਮਕੀ ਦੇਣ ਤੋਂ ਪਹਿਲਾਂ ਦੋ ਵਾਰ ਨਹੀਂ ਸੋਚਿਆ।

Pariyanka Chaturwedi Pariyanka Chaturwediਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਾਂਗਰਸੀ ਬੁਲਾਰੇ ਪ੍ਰਿਯੰਕਾ ਚਤੁਰਵੇਦੀ ਨੂੰ ਸੋਸ਼ਲ ਮੀਡੀਆ ਵਿਚ ਟ੍ਰੋਲ ਕੀਤੇ ਜਾਣ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੇਕਰ ਸਰਕਾਰ ਅਪਣੇ ਮੰਤਰੀਆਂ ਦਾ ਬਚਾਅ ਨਹੀਂ ਪਾ ਰਹੀ ਹੈ ਤਾਂ ਆਮ ਜਨਤਾ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ। ਪਟੇਲ ਨੇ ਟਵੀਟ ਕਰ ਕੇ ਕਿਹਾ ਕਿ ਸੁਸ਼ਮਾ ਸਵਰਾਜ, ਪ੍ਰਿਯੰਕਾ ਚਤੁਰਵੇਦੀ ਅਤੇ ਕਈ ਹੋਰ ਔਰਤਾਂ ਨੂੰ ਅਪਸ਼ਬਦ ਕਿਹਾ ਜਾਣਾ ਰਾਸ਼ਟਰੀ ਸ਼ਰਮ ਦਾ ਵਿਸ਼ਾ ਹੈ।

Priyanka Chaturwedi Priyanka Chaturwediਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੋਰਨਾਂ ਕਾਂਗਰਸੀ ਨੇਤਾਵਾਂ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਫ਼ਿਲਹਾਲ ਦੋਸ਼ੀ ਪੁਲਿਸ ਦੇ ਕਾਬੂ ਆ ਗਿਆ ਹੈ ਅਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement