ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ...'
Published : Jul 5, 2021, 11:21 am IST
Updated : Jul 5, 2021, 11:21 am IST
SHARE ARTICLE
Self-proclaimed Lord Vishnu’s Kalki avatar warns of drought if gratuity not released
Self-proclaimed Lord Vishnu’s Kalki avatar warns of drought if gratuity not released

ਗੁਜਰਾਤ ਸਰਕਾਰ ਦੇ ਇਕ ਸਾਬਕਾ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਣੂ ਦਾ ‘ਕਲਕੀ’ ਅਵਤਾਰ ਹੈ।

ਅਹਿਮਦਾਬਾਦ: ਗੁਜਰਾਤ ਸਰਕਾਰ (Gujarat Government) ਦੇ ਇਕ ਸਾਬਕਾ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਣੂ ਦਾ ‘ਕਲਕੀ’ ਅਵਤਾਰ ( Lord Vishnu’s Kalki avatar) ਹੈ। ਸਾਬਕਾ ਕਰਮਚਾਰੀ ਰਮੇਸ਼ਚੰਦਰ ਫੇਫਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਗਰੈਚੂਟੀ (Gratuity ) ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਨਹੀਂ ਤਾਂ ਉਹ ਅਪਣੀਆਂ ‘ਬ੍ਰਹਮ ਸ਼ਕਤੀਆਂ’ ਦੀ ਵਰਤੋਂ ਨਾਲ ਇਸ ਸਾਲ ਦੁਨੀਆਂ ਵਿਚ ਗੰਭੀਰ ਸੋਕਾ ਲਿਆ ਦੇਣਗੇ।

Self-proclaimed Lord Vishnu’s Kalki avatar warns of drought if gratuity not releasedSelf-proclaimed Lord Vishnu’s Kalki avatar warns of drought if gratuity not released

ਹੋਰ ਪੜ੍ਹੋ: ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ

ਦਰਅਸਲ ‘ਅਵਤਾਰ’ ਹੋਣ ਦਾ ਦਾਅਵਾ ਕਰਕੇ ਅਹੁਦੇ ਤੋਂ ਲੰਬੇ ਸਮੇਂ ਤੋਂ ਗੈਰਹਾਜ਼ਰ ਰਹਿਣ ਕਾਰਨ, ਰਮੇਸ਼ਚੰਦਰ ਨੂੰ ਸਰਕਾਰੀ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇ ਦਿੱਤੀ ਗਈ ਸੀ। ਜਲ ਸਰੋਤ ਵਿਭਾਗ ਦੇ ਸੈਕਟਰੀ (Department of Water Resources Secretary) ਨੂੰ 1 ਜੁਲਾਈ ਨੂੰ ਲਿਖੀ ਇਕ ਚਿੱਠੀ ਵਿਚ, ਫੇਫਰ ਨੇ ਕਿਹਾ ਕਿ "ਸਰਕਾਰ ਵਿਚ ਮੌਜੂਦ ਰਾਖਸ਼" ਉਸ ਦੀ " 16 ਲੱਖ ਰੁਪਏ ਦੀ ਗਰੈਚੂਟੀ ਅਤੇ ਇਕ ਸਾਲ ਦੀ ਤਨਖਾਹ ਦੇ 16 ਲੱਖ ਰੁਪਏ ਹੋਰ"  ਰੋਕ ਕੇ ਉਸ ਨੂੰ ਤੰਗ ਕਰ ਰਹੇ ਹਨ।

GratuityGratuity

ਹੋਰ ਪੜ੍ਹੋ: ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ’ਚ ਵਿਵਾਦ: ਕੁਮਾਰੀ ਸ਼ੈਲਜਾ ਨੂੰ ਹਟਾਉਣ ’ਤੇ ਅੜੇ ਹੁੱਡਾ ਸਮਰਥਕ

ਫੇਫਰ ਨੇ ਕਿਹਾ ਕਿ ਉਸ ਨੂੰ “ਪ੍ਰੇਸ਼ਾਨ” ਕੀਤਾ ਜਾ ਰਿਹਾ ਹੈ ਇਸ ਲਈ ਉਹ “ਧਰਤੀ ਉੱਤੇ ਗੰਭੀਰ ਸੋਕਾ” ਲਿਆ ਸਕਦੇ ਹਨ ਕਿਉਂਕਿ ਉਹ ਭਗਵਾਨ ਵਿਸ਼ਨੂੰ ਦਾ ਦਸਵਾਂ ਅਵਤਾਰ ਹੈ ਜਿਸ ਨੇ ‘ਸਤਯੁਗ’ (ਹਿੰਦੂ ਧਰਮ ਅਨੁਸਾਰ ਸੱਚ ਦਾ ਯੁੱਗ) ਵਿਚ ਰਾਜ ਕੀਤਾ ਸੀ। ਜਲ ਸਰੋਤ ਵਿਭਾਗ ਦੇ ਸਕੱਤਰ ਐਮ ਕੇ ਜਾਧਵ ਨੇ ਕਿਹਾ, “ਫੇਫ਼ਰ ਦਫ਼ਤਰ ਵਿਚ ਆਉਣ ਤੋਂ ਬਿਨਾਂ ਤਨਖਾਹ ਦੀ ਮੰਗ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਉਹਨਾਂ ਨੂੰ ਤਨਖਾਹ ਸਿਰਫ ਇਸ ਲਈ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ 'ਕਲਕੀ' ਅਵਤਾਰ ਹੈ ਅਤੇ ਧਰਤੀ 'ਤੇ ਬਾਰਸ਼ ਲਿਆਉਣ ਲਈ ਕੰਮ ਕਰ ਰਹੇ ਹਨ’।

DroughtDrought

ਹੋਰ ਪੜ੍ਹੋ: ਇਸ ਰਾਜ ਵਿਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਜਿੰਮ ਪਰ ਵਿਦਿਅਕ ਅਦਾਰੇ ਰਹਿਣਗੇ ਬੰਦ

ਜਾਧਵ ਨੇ ਕਿਹਾ, “ਉਹ ਮੂਰਖਤਾ ਕਰ ਰਹੇ ਹਨ। ਮੈਨੂੰ ਉਹਨਾਂ ਦਾ ਪੱਤਰ ਮਿਲਿਆ ਹੈ ਜਿਸ ਵਿਚ ਉਹਨਾਂ ਨੇ ਗਰੈਚੁਟੀ ਅਤੇ ਇਕ ਸਾਲ ਦੀ ਤਨਖਾਹ ਦਾ ਦਾਅਵਾ ਕੀਤਾ ਹੈ। ਉਹਨਾਂ ਦੀ ਗ੍ਰੈਚੁਟੀ ਦਾ ਮਾਮਲਾ ਪ੍ਰਕਿਰਿਆ ਅਧੀਨ ਹੈ। ਪਿਛਲੀ ਵਾਰ ਜਦੋਂ ਉਹਨਾਂ ਨੇ ਦਾਅਵਾ ਕੀਤਾ (ਕਲਕੀ ਅਵਤਾਰ ਦਾ) ਤਾਂ ਉਹਨਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ। ਉਹਨਾਂ ਦੀ ਮਾਨਸਿਕ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇ ਦਿੱਤੀ।“ ਦੱਸ ਦਈਏ ਕਿ ਫੇਫਰ ਨੇ ਅਪਣੀ ਚਿੱਠੀ ਵਿਚ ਇਹ ਵੀ ਦਾਅਵਾ ਕੀਤਾ ਕਿ ‘ਕਲਕੀ’ ਅਵਤਾਰ ਦੇ ਰੂਪ ਵਿਚ ਧਰਤੀ ਉੱਤੇ ਉਹਨਾਂ ਦੇ ਮੌਜੂਦ ਰਹਿਣ ਕਾਰਨ ਪਿਛਲੇ ਦੋ ਸਾਲਾਂ ਵਿਚ ਭਾਰਤ ਵਿਚ ਚੰਗੀ ਬਾਰਿਸ਼ ਹੋਈ ਹੈ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement