
ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਅਹਿਮਦਾਬਾਦ: ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ (Actress Payal Rohatgi arrested) ਨੂੰ ਅਹਿਮਦਾਬਾਦ ਪੁਲਿਸ (Ahmedabad Police) ਨੇ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਪਾਇਲ ਵੱਲੋਂ ਸੁਸਾਇਟੀ ਦੇ ਚੇਅਰਮੈਨ ਨਾਲ ਵਿਵਾਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਉਸ ਨੇ ਬਾਅਦ ਵਿਚ ਪੋਸਟ ਡਿਲੀਟ ਕਰ ਦਿੱਤੀ।
Payal Rohatgi
ਹੋਰ ਪੜ੍ਹੋ: ਨੌਕਰੀ ਛੱਡ ਨੌਜਵਾਨ ਨੇ ਕਿਸਾਨਾਂ ਦੀ ਮਦਦ ਲਈ ਲਾਂਚ ਕੀਤੀ ਖ਼ਾਸ App, ਲੱਖਾਂ ਕਿਸਾਨ ਲੈ ਰਹੇ ਲਾਭ
ਪਾਇਲ ’ਤੇ ਸੁਸਾਇਟੀ ਦੇ ਚੇਅਰਮੈਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਸੁਸਾਇਟੀ ਦੇ ਲੋਕਾਂ ਨਾਲ ਛੋਟੀਆਂ-ਛੋਟੀਆਂ ਗੱਲਾਂ ’ਤੇ ਝਗੜਾ ਕਰਨ ਦੇ ਆਰੋਪ ਲੱਗੇ ਹਨ। ਚੇਅਰਮੈਨ ਅਤੇ ਸੁਸਾਇਟੀ ਦੇ ਲੋਕਾਂ ਵੱਲੋਂ ਦਰਜ ਸ਼ਿਕਾਇਤ ਤੋਂ ਬਾਅਦ ਪਾਇਲ ਰੋਹਤਗੀ (Actress Payal Rohatgi ) ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 20 ਜੂਨ ਨੂੰ ਸੁਸਾਇਟੀ ਵਿਚ ਇਕ ਮੀਟਿੰਗ ਹੋਈ ਸੀ।
Actress Payal Rohatgi arrested by police in Ahmedabad
ਹੋਰ ਪੜ੍ਹੋ: ਹੁਣ ਪਤੀ-ਪਤਨੀ ਨੂੰ ਨਹੀਂ ਰਹਿਣਾ ਪਵੇਗਾ ਵੱਖ, ਪਰਿਵਾਰ ਸਮੇਤ ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ ਵਿਦੇਸ਼
ਰੋਹਤਗੀ ਮੀਟਿੰਗ ਦੀ ਮੈਂਬਰ ਨਹੀਂ ਸੀ ਪਰ ਫਿਰ ਵੀ ਉਹ ਮੀਟਿੰਗ ਵਿਚ ਪਹੁੰਚੀ। ਇਸ ਦੌਰਾਨ ਉਸ ਨੇ ਚੇਅਰਮੈਨ ਨੂੰ ਗਾਲਾਂ ਕੱਢੀਆਂ। ਇਸ ਤੋਂ ਬਾਅਦ ਪਾਇਲ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਚੇਅਰਮੈਨ ਦਾ ਨਾਮ ਲਿਖਦੇ ਹੋਏ ਉਹਨਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ।
Payal Rohatgi
ਹੋਰ ਪੜ੍ਹੋ: Indian Army: ਭਾਰਤੀ ਫੌਜ ਵਿਚ ਨਿਕਲੀਆਂ ਬੰਪਰ ਭਰਤੀਆਂ, ਮਹਿਲਾ ਉਮੀਦਵਾਰਾਂ ਲਈ ਸੁਨਹਿਰੀ ਮੌਕਾ
ਪਾਇਲ ਨੇ ਲਿਖਿਆ ਸੀ ਕਿ ਚੇਅਰਮੈਨ ਕੋਈ ਫੈਮਿਲੀ ਪਲਾਨਿੰਗ ਨਹੀਂ ਕਰਦਾ। ਸਾਡੀ ਫੈਮਿਲੀ ਲਈ ਕੁਝ ਨਹੀਂ ਸੋਚਦਾ। ਇਹ ਸਾਡੀ ਸੁਸਾਇਟੀ ਵਿਚ ਗੁੰਡਾਗਰਦੀ ਕਰਦਾ ਹੈ। ਹਾਲਾਂਕਿ ਬਾਅਦ ਵਿਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਸੁਸਾਇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਪਾਇਲ ਰੋਹਤਗੀ ਦਾ ਰਵੱਈਆ ਬਹੁਤ ਮਾੜਾ ਹੈ। ਉਹ ਸੁਸਾਇਟੀ ਦੇ ਬੱਚਿਆਂ ਨਾਲ ਵੀ ਮਾੜਾ ਵਰਤਾਅ ਕਰਦੀ ਹੈ।