
ਮਾਇਆਵਤੀ ਨੇ ਕੇਂਦਰ ਨੂੰ ਰਾਫੇਲ ਦੀ ਖਰੀਦ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਆਰੋਪਾਂ ’ਤੇ ਫਰਾਂਸ ਵਿਚ ਸ਼ੁਰੂ ਹੋਈ ਜਾਂਚ ਨਾਲ ਖੜ੍ਹੇ ਹੋਏ ਵਿਵਾਦ ਦਾ ਨਿਪਟਾਰਾ ਕਰਨ ਲਈ ਕਿਹਾ
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ (Mayawati on Rafale deal) ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਆਰੋਪਾਂ ’ਤੇ ਫਰਾਂਸ ਵਿਚ ਸ਼ੁਰੂ ਹੋਈ ਜਾਂਚ ਨਾਲ ਖੜ੍ਹੇ ਹੋਏ ਵਿਵਾਦ ਦਾ ਤਸੱਲੀਬਖ਼ਸ਼ ਨਿਪਟਾਰਾ ਕਰਨ ਲਈ ਸੁਚੇਤ ਕੀਤਾ।
BSP Supremo Mayawati
ਹੋਰ ਪੜ੍ਹੋ: ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ’ਚ ਵਿਵਾਦ: ਕੁਮਾਰੀ ਸ਼ੈਲਜਾ ਨੂੰ ਹਟਾਉਣ ’ਤੇ ਅੜੇ ਹੁੱਡਾ ਸਮਰਥਕ
ਮਾਇਆਵਤੀ (Mayawati Tweet) ਨੇ ਟਵੀਟ ਕੀਤਾ, ‘ਭਾਰਤ ਸਰਕਾਰ ਵੱਲੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਫਰਾਂਸ ਦੀ ਸਰਕਾਰ ਵੱਲੋਂ ਨਿਆਂਇਕ ਜਾਂਚ ਦੀ ਸਥਾਪਨਾ ਦੀ ਖ਼ਬਰ ਦੇ ਨਾਲ ਹੀ ਇਹ ਮਾਮਲਾ ਦੇਸ਼ ਅਤੇ ਦੁਨੀਆ ਵਿਚ ਵੱਡੀਆਂ ਸੁਰਖੀਆਂ ਬਣਨ ਤੋਂ ਬਾਅਦ ਇਕ ਵਾਰ ਫਿਰ ਜਨਤਕ ਵਿਚਾਰ-ਵਟਾਂਦਰੇ ਵਿਚ ਆਇਆ ਹੈ। ਕੇਂਦਰ ਦੀ ਸਰਕਾਰ ਵੀ ਇਸ ਦਾ ਉਚਿਤ ਨੋਟਿਸ ਲਵੇ ਤਾਂ ਚੰਗਾ ਹੋਵੇਗਾ’।
Tweet
ਹੋਰ ਪੜ੍ਹੋ: ਇਸ ਰਾਜ ਵਿਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਜਿੰਮ ਪਰ ਵਿਦਿਅਕ ਅਦਾਰੇ ਰਹਿਣਗੇ ਬੰਦ
ਉਹਨਾਂ ਅੱਗੇ ਲਿਖਿਆ, ‘ਵੈਸੇ ਰੱਖਿਆ ਸੌਦਿਆਂ ਵਿਚ ਕਮਿਸ਼ਨ ਦਾ ਆਰੋਪ ਅਤੇ ਜਵਾਬੀ ਦੋਸ਼ਾਂ ਤੇ ਇਸ ਦੀ ਜਾਂਚ ਆਦਿ ਹੋਣਾ ਇੱਥੇ ਕੋਈ ਨਵੀਂ ਗੱਲ ਨਹੀਂ ਬਲਕਿ ਕਾਂਗਰਸ (Congress) ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਤੋਂ ਹੀ ਇਸ ਦਾ ਪੁਰਾਣਾ ਅਧਿਆਇ ਰਿਹਾ ਹੈ’। ਉਹਨਾਂ ਕਿਹਾ ਕਿ ਜੇ ਕੇਂਦਰ ਦੀ ਮੌਜੂਦਾ ਸਰਕਾਰ ਰਾਫੇਲ ਵਿਵਾਦ ਨੂੰ ਲੋਕਾਂ ਦੀ ਸੰਤੁਸ਼ਟੀ ਮੁਤਾਬਕ ਇਸ ਦਾ ਨਿਪਟਾਰਾ ਕਰਕੇ ਮੁੱਦੇ ਨੂੰ ਖਤਮ ਕਰਦੀ ਹੈ ਤਾਂ ਇਹ ਉਚਿਤ ਹੋਵੇਗਾ। ਅਜਿਹਾ ਬਸਪਾ ਦਾ ਮੰਨਣਾ ਹੈ।
Rafale
ਹੋਰ ਪੜ੍ਹੋ: ਮਿਹਨਤਾਂ ਨੂੰ ਰੰਗਭਾਗ, ਮਜ਼ਦੂਰ ਦੀ ਧੀ ਬਣੀ ਅੰਤਰਰਾਸ਼ਟਰੀ ਹਾਕੀ ਖਿਡਾਰਨ
ਦੱਸ ਦਈਏ ਕਿ ਫਰਾਂਸ ਦੀ ਇਕ ਵੈੱਬਸਾਈਟ ਦੇ ਦਾਅਵੇ ਮੁਤਾਬਕ ਭਾਰਤ ਨਾਲ 59,000 ਕਰੋੜ ਰੁਪਏ ਦੇ ਰਾਫੇਲ ਜਹਾਜ਼ਾਂ (Rafale Jets) ਦੇ ਸੌਦੇ ਨੂੰ ਲੈ ਕੇ ਫਰਾਂਸ ਵਿਚ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ। ਫਰਾਂਸ ਸਰਕਾਰ ਨੇ ਇਕ ਜੱਜ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ, ਜੋ ਸੌਦੇ ਵਿਚ ਕਥਿਤ ਭ੍ਰਿਸ਼ਟਾਚਾਰ ਅਤੇ ਪੱਖਪਾਤ ਦੇ ਆਰੋਪਾਂ ਦੀ ਜਾਂਚ ਕਰਨਗੇ।