
ਕੀ ਇਸ ਨੂੰ 'ਅੱਗਾ ਦੌੜ ਪਿੱਛਾ ਚੌੜ' ਕਹੀਏ ਜਿਥੇ ਸਕੀਮਾਂ/ਯੋਜਨਾਵਾਂ ਦਾ ਕੋਈ ਅੰਤ ਨਹੀਂ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਅਮਲੀ ਰੂਪ ਨਹੀਂ ਦਿਤਾ ਜਾ ਰਿਹਾ।
ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੇ ਨਾਲ ਲਗਦਾ ਇਕ ਸੂਬਾ ਹੈ ਉੱਤਰਾਖੰਡ, ਜੋ ਬਹੁਤਾ ਕਰ ਕੇ ਪਹਾੜੀਆਂ ਵਿਚ ਵਸਿਆ ਹੋਇਆ ਹੈ। ਇਥੇ ਦੂਰ-ਦੁਰਾਡੇ ਕੁੱਝ ਅਜਿਹੇ ਸਰਕਾਰੀ ਸਕੂਲ ਹਨ ਜਿਥੇ ਬੱਚਿਆਂ ਲਈ ਪੀਣ ਵਾਲੇ ਪਾਣੀ ਦਾ ਲੋੜੀਂਦਾ ਪ੍ਰਬੰਧ ਨਹੀਂ ਹੈ। ਇਸੇ ਤਰ੍ਹਾਂ ਦੇ ਇਕ ਸਕੂਲ ਵਿਚ ਪਾਣੀ ਦੀ ਥੁੜ ਨੂੰ ਵੇਖਦਿਆਂ ਇਸੇ ਸਕੂਲ ਦੀ ਇਕ ਅਧਿਆਪਕਾ ਨੇ ਬੱਚਿਆਂ ਲਈ ਸਿਰ 'ਤੇ ਪਾਣੀ ਢੋਣ ਦੀ ਚੁਨੌਤੀ ਸਵੀਕਾਰ ਕਰ ਲਈ। ਹੁਣ ਉਹ ਸਕੂਲ ਦੇ ਨੇੜੇ ਹੀ ਪੈਂਦੀ ਇਕ ਨਦੀ ਤੋਂ ਕੁੱਝ ਚੱਕਰ ਲਾ ਕੇ ਪਾਣੀ ਦੇ ਕੁੱਝ ਘੜੇ ਅਪਣੇ ਸਿਰ 'ਤੇ ਲਿਆ ਕੇ ਬੱਚਿਆਂ ਨੂੰ ਪਿਲਾਉਂਦੀ ਹੈ।
ਵੱਡੀ ਹੈਰਾਨੀ ਇਹ ਹੈ ਕਿ ਸਕੂਲ ਸਰਕਾਰੀ ਹੈ ਅਤੇ ਉਥੇ ਕਿਸੇ ਸੇਵਾਦਾਰ ਦਾ ਐਸਾ ਪ੍ਰਬੰਧ ਨਹੀਂ ਜਿਸ ਰਾਹੀਂ ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ। ਹੋਰ ਵੀ ਹੈਰਾਨੀ ਇਹ ਹੈ ਕਿ ਭਾਰਤ ਵਰਗਾ ਵਿਸ਼ਾਲ ਲੋਕ ਰਾਜੀ ਦੇਸ਼ ਅਜੇ ਵੀ ਅਪਣੇ ਅਧੀਨ ਚਲਦੇ ਦੂਰ-ਨੇੜੇ ਦੇ ਸਕੂਲਾਂ ਵਿਚ ਬੱਚਿਆਂ ਲਈ ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੀਆਂ ਜ਼ਰੂਰਤਾਂ ਦਾ ਪ੍ਰਬੰਧ ਨਹੀਂ ਕਰ ਸਕਿਆ ਹਾਲਾਂਕਿ ਇਸ ਦਾ ਦਾਅਵਾ ਹਰ ਬੱਚੇ ਨੂੰ ਮੁਢਲੀ ਸਿਖਿਆ ਮੁਫ਼ਤ ਮੁਹੱਈਆ ਕਰਨਾ ਹੈ। ਕੀ ਇਸ ਨੂੰ 'ਅੱਗਾ ਦੌੜ ਪਿੱਛਾ ਚੌੜ' ਕਹੀਏ ਜਿਥੇ ਸਕੀਮਾਂ/ਯੋਜਨਾਵਾਂ ਦਾ ਕੋਈ ਅੰਤ ਨਹੀਂ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਅਮਲੀ ਰੂਪ ਨਹੀਂ ਦਿਤਾ ਜਾ ਰਿਹਾ।