Mumbai News : ਵਟਸਐਪ ਉਤੇ ਧਮਕੀ ਭਰੇ ਸੰਦੇਸ਼ ਮਿਲਣ ਮਗਰੋਂ ਮੁੰਬਈ ’ਚ ‘ਹਾਈ ਅਲਰਟ’
Published : Sep 5, 2025, 6:49 pm IST
Updated : Sep 5, 2025, 6:49 pm IST
SHARE ARTICLE
ਵਟਸਐਪ ਉਤੇ ਧਮਕੀ ਭਰੇ ਸੰਦੇਸ਼ ਮਿਲਣ ਮਗਰੋਂ ਮੁੰਬਈ ’ਚ ‘ਹਾਈ ਅਲਰਟ’
ਵਟਸਐਪ ਉਤੇ ਧਮਕੀ ਭਰੇ ਸੰਦੇਸ਼ ਮਿਲਣ ਮਗਰੋਂ ਮੁੰਬਈ ’ਚ ‘ਹਾਈ ਅਲਰਟ’

Mumbai News : 14 ਅਤਿਵਾਦੀਆਂ ਦੇ ਧਮਾਕਾਖੇਜ਼ ਸਮੱਗਰੀ ਨਾਲ ਹੋਣ ਦਾ ਦਾਅਵਾ 

Mumbai News in Punjabi : ਮੁੰਬਈ ਪੁਲਿਸ ਇਕ ਧਮਕੀ ਭਰਿਆ ਸੰਦੇਸ਼ ਮਿਲਣ ਤੋਂ ਬਾਅਦ ‘ਹਾਈ ਅਲਰਟ’ ਉਤੇ ਹੈ। ਵਟਸਐਪ ਉਤੇ ਮਿਲੇ ਸੰਦੇਸ਼ ਅਨੁਸਾਰ 14 ਅਤਿਵਾਦੀ 400 ਕਿਲੋਗ੍ਰਾਮ ਆਰ.ਡੀ.ਐਕਸ. ਲੈ ਕੇ ਸ਼ਹਿਰ ’ਚ ਦਾਖਲ ਹੋਏ ਹਨ ਅਤੇ ਉਨ੍ਹਾਂ ਨੂੰ ਗੱਡੀਆਂ ’ਚ ਬਿਠਾ ਦਿਤਾ ਹੈ।

ਅਧਿਕਾਰੀ ਨੇ ਦਸਿਆ ਕਿ ਗਣੇਸ਼ ਉਤਸਵ ਦੇ 10ਵੇਂ ਦਿਨ ਅਨੰਤ ਚਤੁਰਥੀ ਲਈ ਸੁਰੱਖਿਆ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਨੂੰ ਵੀਰਵਾਰ ਨੂੰ ਉਨ੍ਹਾਂ ਦੀ ਵਟਸਐਪ ਹੈਲਪਲਾਈਨ ਉਤੇ ਧਮਕੀ ਭਰਿਆ ਸੰਦੇਸ਼ ਮਿਲਿਆ। 

ਉਨ੍ਹਾਂ ਕਿਹਾ ਕਿ ਕ੍ਰਾਈਮ ਬ੍ਰਾਂਚ ਨੇ ਧਮਕੀ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਅਤਿਵਾਦ ਰੋਕੂ ਦਸਤੇ (ਏ.ਟੀ.ਐਸ.) ਅਤੇ ਹੋਰ ਏਜੰਸੀਆਂ ਨੂੰ ਵੀ ਸੂਚਿਤ ਕਰ ਦਿਤਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਭੇਜਣ ਵਾਲੇ ਨੇ ਧਮਕੀ ਭਰੇ ਸੰਦੇਸ਼ ’ਚ ‘ਲਸ਼ਕਰ-ਏ-ਜੇਹਾਦੀ’ ਨਾਂ ਦੇ ਸੰਗਠਨ ਦਾ ਨਾਂ ਲਿਆ ਹੈ। 

ਭੇਜਣ ਵਾਲੇ ਨੇ ਦਾਅਵਾ ਕੀਤਾ ਕਿ 14 ਅਤਿਵਾਦੀ ਸ਼ਹਿਰ ਵਿਚ ਦਾਖਲ ਹੋਏ ਸਨ ਅਤੇ ਧਮਾਕਿਆਂ ਲਈ 34 ਗੱਡੀਆਂ ਵਿਚ 400 ਕਿਲੋ ਆਰ.ਡੀ.ਐਕਸ. ਰੱਖਿਆ ਸੀ, ਜੋ ਦੇਸ਼ ਨੂੰ ਹਿਲਾ ਦੇਵੇਗਾ। ਮੁੰਬਈ ’ਚ 10 ਦਿਨਾਂ ਦਾ ਗਣੇਸ਼ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਪੁਲਿਸ ਸਨਿਚਰਵਾਰ ਨੂੰ ਆਖਰੀ ਦਿਨ ਸ਼ਹਿਰ ਦੀਆਂ ਸੜਕਾਂ ਉਤੇ ਇਕੱਠੇ ਹੋਣ ਵਾਲੇ ਲੱਖਾਂ ਲੋਕਾਂ ਦੀ ਸੁਰੱਖਿਆ ਦੇ ਇੰਤਜ਼ਾਮ ਕਰ ਰਹੀ ਹੈ। 

ਸੰਦੇਸ਼ ਦੇ ਸਰੋਤ ਦੀ ਜਾਂਚ ਕਰਦੇ ਹੋਏ, ਪੁਲਿਸ ਸ਼ਹਿਰ ਵਿਚ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਰਤ ਰਹੀ ਹੈ। ਅਧਿਕਾਰੀ ਨੇ ਦਸਿਆ ਕਿ ਪ੍ਰਮੁੱਖ ਥਾਵਾਂ ਉਤੇ ਸੁਰੱਖਿਆ ਵਧਾ ਦਿਤੀ ਗਈ ਹੈ ਅਤੇ ਵੱਖ-ਵੱਖ ਥਾਵਾਂ ਉਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁੰਬਈ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਉਤੇ ਵਿਸ਼ਵਾਸ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰੀਪੋਰਟ ਕਰਨ। 

 (For more news apart from Mumbai on high alert after receiving threatening messages on WhatsApp News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement