
ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3.50 ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਕੱਲੇ ਭਾਰਤ ਤੇ ਅਮਰੀਕਾ 'ਚ ਹੀ 1.40 ਕਰੋੜ ਪੀੜਤ ਹਨ
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਹੀ ਨਹੀਂ ਬਲਕਿ ਕਈ ਹੋਰ ਦੇਸ਼ਾਂ 'ਚ ਕੋਰੋਨਾ ਦੀ ਵੈਕਸੀਨ ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਕੋਰੋਨਾ ਦ ਗ੍ਰਾਫ ਦੇ ਮੁਤਾਬਿਕ ਭਾਰਤ, ਅਮਰੀਕਾ, ਰੂਸ, ਚੀਨ ਕੇ ਆਸਟਰੇਲੀਆ ਵੈਕਸੀਨ ਦੀ ਰੇਸ 'ਚ ਸਭ ਤੋਂ ਅੱਗੇ ਹਨ। ਲੋਕਾਂ ਨੂੰ ਬਹੁਤ ਉਮੀਦ ਹੈ ਕਿ ਦੇਸ਼ ਚ ਜਲਦ ਹੀ ਕੋਰੋਨਾ ਦੀ ਵੈਕਸੀਨ ਤਿਆਰ ਹੋ ਸਕਦੀ ਹੈ। ਕਾਰਨ ਵੈਕਸੀਨ ਦੀ ਗੱਲ ਕਰੀਏ ਜੇ ਹੁਣ ਤਕ ਬਹੁਤ ਸੀ ਵੈਕਸੀਨ ਬਣਾਇਆਂ ਗਈਆ ਹਨ ਪਾਰ ਉਸਦਾ ਨਤੀਜਾ ਕੁਝ ਖਾਸ ਸਾਹਮਣੇ ਨਹੀਂ ਆਇਆ।
coronavirus vaccineਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਆਂਕੜਿਆਂ ਦੀ ਗੱਲ ਕਰੀਏ ਜੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3.50 ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਕੱਲੇ ਭਾਰਤ ਤੇ ਅਮਰੀਕਾ 'ਚ ਹੀ 1.40 ਕਰੋੜ ਪੀੜਤ ਹਨ। ਬੀਤੇ ਦਿਨ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਅਗਲੇ ਸਾਲ ਜੁਲਾਈ ਤਕ ਦੇਸ਼ 'ਚ ਕੋਰੋਨਾ ਵੈਕਸੀਨ 20 ਤੋਂ 25 ਕਰੋੜ ਲੋਕਾਂ ਨੂੰ ਲਾ ਦਿੱਤੀ ਜਾਵੇਗੀ। ਇਸ 'ਚ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।
Corona virusਗੌਰਤਲਬ ਹੈ ਕੀ ਦੇਸ਼ 'ਚ ਕੋਰੋਨਾ ਦੇ ਟੈਸਟ ਲਗਾਤਾਰ ਜਾਰੀ ਹੈ ਤੇ ਦਿਨੋ ਦਿਨੀ ਕੇਸ ਵੱਧ ਰਹੇ ਹਨ। ਪਾਰ ਦੂਜੇ ਪਾਸੇ ਰਾਹਤ ਵਾਲੀ ਗੱਲ ਹੈ ਕਿ ਪਿਛਲੇ 13 ਦਿਨਾਂ ਤੋਂ ਲਗਾਤਰ ਪ੍ਰਭਾਵਿਤ ਮਾਮਲੇ 10 ਲੱਖ ਤੋਂ ਘੱਟ ਹੋਏ ਹਨ। ਨਵੇਂ ਮਾਮਲਿਆਂ ਤੋਂ ਵੱਧ ਗਿਣਤੀ 'ਚ ਮਰੀਜ਼ ਠੀਕ ਵੀ ਹੋ ਰਹੇ ਹਨ।