ਕਿੱਟੀ ਪਾਰਟੀਆਂ ਰਾਹੀਂ ਫ਼ਸਾਏ ਸ਼ਿਕਾਰ, 1 ਕਰੋੜ ਤੋਂ ਵੱਧ ਦੀ ਮਾਰੀ ਠੱਗੀ
Published : Oct 5, 2022, 4:54 pm IST
Updated : Oct 5, 2022, 4:54 pm IST
SHARE ARTICLE
Kitty party scam
Kitty party scam

ਕੁਝ ਹੀ ਸਮੇਂ ਬਾਅਦ ਸੋਸਾਇਟੀ ਛੱਡ ਕੇ ਚਲਾ ਗਿਆ ਪਰਿਵਾਰ

 

ਨਵੀਂ ਦਿੱਲੀ- ਦਿੱਲੀ ਵਿੱਚ ਇੱਕ 53 ਸਾਲਾ ਔਰਤ ਨੂੰ ਥੋੜ੍ਹੇ ਸਮੇਂ ਵਿੱਚ ਹੀ ਵੱਡੀ ਰਕਮ ਵਾਪਸ ਕਰਨ ਦੇ ਬਹਾਨੇ ਆਪਣੇ ਗੁਆਂਢੀਆਂ ਨਾਲ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।  ਦੋਸ਼ੀ ਦੀ ਪਛਾਣ ਸਰਲਾ ਗਰਗ ਵਾਸੀ ਗੁਰੂਗ੍ਰਾਮ ਹਰਿਆਣਾ ਵਜੋਂ ਹੋਈ ਹੈ।

ਪੁਲਿਸ ਨੇ ਕਿਹਾ ਕਿ ਗਰਗ ਨੇ ਪੱਛਮੀ ਦਿੱਲੀ ਦੇ ਦਵਾਰਕਾ ਸਥਿਤ ਆਪਣੇ ਘਰ 'ਤੇ ਕਥਿਤ ਤੌਰ 'ਤੇ 'ਕਿੱਟੀ ਪਾਰਟੀਆਂ' ਦਾ ਆਯੋਜਨ ਕੀਤਾ ਅਤੇ ਉਸ ਬਹਾਨੇ ਸੰਪਰਕ ਬਣਾ ਕੇ ਸੋਸਾਇਟੀ ਦੇ 28 ਲੋਕਾਂ ਨਾਲ 1.01 ਕਰੋੜ ਰੁਪਏ ਦੀ ਠੱਗੀ ਮਾਰੀ। ਪੀੜਤਾਂ ਦੀ ਸ਼ਿਕਾਇਤ ’ਤੇ ਸਰਲਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ 28 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਔਰਤ ਨੇ ਕਥਿਤ ਤੌਰ 'ਤੇ 15 ਦਿਨਾਂ ਦੇ ਅੰਦਰ ਵੱਡੀ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਪਰ ਨਾ ਤਾਂ ਉਸ ਨੇ ਮੂਲ ਰਕਮ ਵਾਪਸ ਕੀਤੀ ਅਤੇ ਨਾ ਹੀ ਕੋਈ ਮੁਨਾਫ਼ਾ ਦਿੱਤਾ। ਕੁਝ ਮਹੀਨਿਆਂ ਅੰਦਰ ਹੀ ਮੁਲਜ਼ਮ ਅਤੇ ਉਸ ਦਾ ਪਰਿਵਾਰ ਸੋਸਾਇਟੀ ਛੱਡ ਕੇ ਚਲੇ ਗਏ।

ਪੁਲਿਸ ਨੇ ਦੱਸਿਆ ਕਿ ਪੀੜਤਾਂ ਤੋਂ ਰਕਮ ਇਕੱਠੀ ਕਰਨ ਦਾ ਕੰਮ ਅਲੀ ਉਰਫ਼ ਮੁਹੰਮਦ ਸ਼ੋਏਬ ਨਾਂਅ ਦਾ ਇੱਕ ਵਿਅਕਤੀ ਕਰਦਾ ਸੀ। ਪੁਲਿਸ ਅਨੁਸਾਰ ਗਰਗ ਨੇ ਥੋੜ੍ਹੇ ਸਮੇਂ ਵਿੱਚ ਹੀ ਸੋਸਾਇਟੀ ਵਾਸੀਆਂ ਨਾਲ ਦੋਸਤੀ ਕਰਕੇ ਕਿੱਟੀ ਪਾਰਟੀਆਂ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ 1,01,77,333 ਰੁਪਏ ਇਕੱਠੇ ਕਰਕੇ ਫ਼ਰਾਰ ਹੋ ਗਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement