Delhi News : ਪਾਕਿਸਤਾਨ ਦੌਰੇ ’ਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਦਾ ਆਇਆ ਬਿਆਨ

By : BALJINDERK

Published : Oct 5, 2024, 7:33 pm IST
Updated : Oct 5, 2024, 7:33 pm IST
SHARE ARTICLE
 Foreign Minister Jaishankar
Foreign Minister Jaishankar

Delhi News : ਕਿਹਾ,"ਮੈਂ ਉੱਥੇ ਭਾਰਤ-ਪਾਕ ਸਬੰਧਾਂ 'ਤੇ ਚਰਚਾ ਕਰਨ ਨਹੀਂ ਜਾ ਰਿਹਾ, ‘ਮੈਂ SCO ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ।’’

Delhi News : ਪਾਕਿਸਤਾਨ ਜਾਣ ਨਾਲ ਜੁੜੇ ਸਵਾਲ ਦੇ ਜਵਾਬ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਇਹ ਦੌਰਾ ਬਹੁਪੱਖੀ ਪ੍ਰੋਗਰਾਮ ਲਈ ਹੋਵੇਗਾ। ਮੈਂ ਉੱਥੇ ਭਾਰਤ-ਪਾਕਿਸਤਾਨ ਸਬੰਧਾਂ ‘ਤੇ ਚਰਚਾ ਨਹੀਂ ਕਰਨ ਜਾ ਰਿਹਾ। ਮੈਂ ਉੱਥੇ SCO ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ। ਪਰ, ਤੁਸੀਂ ਜਾਣਦੇ ਹੋ ਕਿ ਮੈਂ ਇੱਕ ਨਿਮਰ ਅਤੇ ਸਭਿਅਕ ਵਿਅਕਤੀ ਹਾਂ, ਇਸ ਲਈ ਮੈਂ ਉਸ ਅਨੁਸਾਰ ਵਿਵਹਾਰ ਕਰਾਂਗਾ।’ ਇਹ ਬੈਠਕ ਪਾਕਿਸਤਾਨ ‘ਚ ਹੋ ਰਹੀ ਹੈ। ਪਾਕਿਸਤਾਨ ਦੌਰੇ ਵਿੱਚ ਮੀਡੀਆ ਦੀ ਦਿਲਚਸਪੀ ਰਹੇਗੀ। ਪਰ ਮੈਂ ਸਪੱਸ਼ਟ ਤੌਰ ‘ਤੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਦੌਰਾਨ ਕੋਈ ਦੁਵੱਲੀ ਗੱਲਬਾਤ ਨਹੀਂ ਹੋਵੇਗੀ।

ਭਾਰਤ ਪਾਕਿਸਤਾਨ ‘ਚ ਹੋਣ ਵਾਲੇ SCO ਯਾਨੀ Shanghai Cooperation Organisation Summit ‘ਚ ਹਿੱਸਾ ਲਵੇਗਾ। ਭਾਰਤ ਦੀ ਤਰਫੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਸਸੀਓ ਸੰਮੇਲਨ ਵਿੱਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਯਕੀਨੀ ਤੌਰ ‘ਤੇ ਪਾਕਿਸਤਾਨ ਜਾ ਰਹੇ ਹਨ, ਪਰ ਦੋਵਾਂ ਦੇਸ਼ਾਂ ਵਿਚਾਲੇ ਕੋਈ ਦੁਵੱਲੀ ਗੱਲਬਾਤ ਨਹੀਂ ਹੋਵੇਗੀ। ਦਰਅਸਲ, ਪਾਕਿਸਤਾਨ 15-16 ਅਕਤੂਬਰ ਨੂੰ ਐਸਸੀਓ ਦੇ ਰਾਜ ਮੁਖੀਆਂ ਦੀ ਕੌਂਸਲ (ਸੀਐਚਜੀ) ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ।

ਪਾਕਿਸਤਾਨ ਜਾਣ ਨਾਲ ਜੁੜੇ ਸਵਾਲ ਦੇ ਜਵਾਬ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਇਹ ਦੌਰਾ ਬਹੁਪੱਖੀ ਪ੍ਰੋਗਰਾਮ ਲਈ ਹੋਵੇਗਾ। ਮੈਂ ਉੱਥੇ ਭਾਰਤ-ਪਾਕਿਸਤਾਨ ਸਬੰਧਾਂ ‘ਤੇ ਚਰਚਾ ਨਹੀਂ ਕਰਨ ਜਾ ਰਿਹਾ। ਮੈਂ ਉੱਥੇ SCO ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ। ਪਰ, ਤੁਸੀਂ ਜਾਣਦੇ ਹੋ ਕਿ ਮੈਂ ਇੱਕ ਨਿਮਰ ਅਤੇ ਸਭਿਅਕ ਵਿਅਕਤੀ ਹਾਂ, ਇਸ ਲਈ ਮੈਂ ਉਸ ਅਨੁਸਾਰ ਵਿਵਹਾਰ ਕਰਾਂਗਾ।’ ਇਹ ਬੈਠਕ ਪਾਕਿਸਤਾਨ ‘ਚ ਹੋ ਰਹੀ ਹੈ। ਪਾਕਿਸਤਾਨ ਦੌਰੇ ਵਿੱਚ ਮੀਡੀਆ ਦੀ ਦਿਲਚਸਪੀ ਰਹੇਗੀ। ਪਰ ਮੈਂ ਸਪੱਸ਼ਟ ਤੌਰ ‘ਤੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਦੌਰਾਨ ਕੋਈ ਦੁਵੱਲੀ ਗੱਲਬਾਤ ਨਹੀਂ ਹੋਵੇਗੀ।

ਦਰਅਸਲ, ਭਾਰਤ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਕਤੂਬਰ ਵਿੱਚ ਐਸਸੀਓ ਸੰਮੇਲਨ ਲਈ ਪਾਕਿਸਤਾਨ ਜਾਣਗੇ। ਤਕਰੀਬਨ ਨੌਂ ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਦਾ ਵਿਦੇਸ਼ ਮੰਤਰੀ ਪਾਕਿਸਤਾਨ ਦਾ ਦੌਰਾ ਕਰੇਗਾ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਪਾਕਿਸਤਾਨ ਗਈ ਸੀ। ਕਸ਼ਮੀਰ ਮੁੱਦੇ ਅਤੇ ਸਰਹੱਦ ਪਾਰ ਦੇ ਅੱਤਵਾਦ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਗੁੰਝਲਦਾਰ ਹਨ। ਪਾਕਿਸਤਾਨ 15 ਅਤੇ 16 ਅਕਤੂਬਰ ਨੂੰ ਐਸਸੀਓ ਦੀ ਕੌਂਸਲ ਆਫ਼ ਹੈੱਡ ਆਫ਼ ਗਵਰਨਮੈਂਟ (ਸੀਐਚਜੀ) ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ।

ਪਾਕਿਸਤਾਨ ਦਾ ਦੌਰਾ ਕਰਨ ਵਾਲੀ ਆਖਰੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੀ। ਉਹ ਦਸੰਬਰ 2015 ਵਿੱਚ ਅਫਗਾਨਿਸਤਾਨ ਬਾਰੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਇਸਲਾਮਾਬਾਦ ਗਈ ਸੀ। ਜੈਸ਼ੰਕਰ ਦੇ ਦੌਰੇ ਦਾ ਐਲਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕੀਤਾ। ‘ਵਿਦੇਸ਼ ਮੰਤਰੀ 15 ਅਤੇ 16 ਅਕਤੂਬਰ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੇ ਐਸਸੀਓ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਾਡੇ ਵਫ਼ਦ ਦੀ ਅਗਵਾਈ ਕਰਨਗੇ,’ ਉਨ੍ਹਾਂ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਸਾਫ ਕੀਤਾ ਕਿ ਵਿਦੇਸ਼ ਮੰਤਰੀ ਸਿਰਫ ਐਸਸੀਓ ਸੰਮੇਲਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਅਗਸਤ ਵਿੱਚ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਸਸੀਓ ਸੰਮੇਲਨ ਲਈ ਸੱਦਾ ਦਿੱਤਾ ਸੀ। ਐੱਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਨਵੀਂ ਦਿੱਲੀ ਦੇ ਵੱਡੇ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ। ਸੀਨੀਅਰ ਮੰਤਰੀ ਨੂੰ ਭੇਜਣ ਦੇ ਫੈਸਲੇ ਨੂੰ ਐਸਸੀਓ ਪ੍ਰਤੀ ਭਾਰਤ ਦੀ ਵਚਨਬੱਧਤਾ ਵਜੋਂ ਦੇਖਿਆ ਜਾ ਰਿਹਾ ਹੈ ਜੋ ਖੇਤਰੀ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਫਰਵਰੀ 2019 ਵਿੱਚ, ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤੀ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਭਾਰੀ ਤਣਾਅ ਆ ਗਿਆ ਸੀ।

5 ਅਗਸਤ, 2019 ਨੂੰ, ਭਾਰਤ ਵੱਲੋਂ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਐਲਾਨ ਕਰਨ ਤੋਂ ਬਾਅਦ ਸਬੰਧ ਹੋਰ ਵਿਗੜ ਗਏ। ਭਾਰਤ ਨੇ ਧਾਰਾ 370 ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਕ ਸਬੰਧ ਘਟਾ ਦਿੱਤੇ।

ਭਾਰਤ ਇਹ ਕਹਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨਾਲ ਆਮ ਗੁਆਂਢੀ ਰਿਸ਼ਤੇ ਚਾਹੁੰਦਾ ਹੈ, ਜਦਕਿ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਅਜਿਹੇ ਸਬੰਧਾਂ ਲਈ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣਾ ਇਸਲਾਮਾਬਾਦ ਦੀ ਜ਼ਿੰਮੇਵਾਰੀ ਹੈ। ਐਸਸੀਓ ਦੀ ਸਰਕਾਰ ਦੇ ਮੁਖੀਆਂ ਦੀ ਕੌਂਸਲ ਦੀ ਕਾਨਫਰੰਸ ਸਮੂਹ ਦਾ ਦੂਜਾ ਸਭ ਤੋਂ ਵੱਡਾ ਫੋਰਮ ਹੈ।

SCO ਹੈੱਡ ਆਫ਼ ਸਟੇਟ ਸਮਿਟ ਸਮੂਹ ਦਾ ਸਭ ਤੋਂ ਉੱਚਾ ਮੰਚ ਹੈ, ਜਿਸ ਵਿੱਚ ਆਮ ਤੌਰ ‘ਤੇ ਭਾਰਤੀ ਪ੍ਰਧਾਨ ਮੰਤਰੀ ਸ਼ਾਮਲ ਹੁੰਦੇ ਹਨ। SCO ਵਿੱਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਭਾਰਤ ਪਿਛਲੇ ਸਾਲ ਐਸਸੀਓ ਦਾ ਚੇਅਰਪਰਸਨ ਸੀ। ਇਸਨੇ ਪਿਛਲੇ ਸਾਲ ਜੁਲਾਈ ਵਿੱਚ ਵਰਚੁਅਲ ਫਾਰਮੈਟ ਵਿੱਚ ਐਸਸੀਓ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ।

(For more news apart from  Foreign Minister Jaishankar's statement before going on a visit to Pakistan News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:31 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM
Advertisement