
ਬਿਹਾਰ ਵਿਚ ਅਨੁਸ਼ਾਸਨਹੀਨਤਾ ਦੇ ਦੋਸ਼ ਵਿਚ 175 ਪੁਲਿਸ ਕਾਂਸਟੇਬਲਾਂ ਦੀਆਂ ਸੇਵਾਵਾਂ ਬਰਖ਼ਾਸਤ ਕਰ ਦਿਤੀਆਂ ਗਈਆਂ ਹਨ।
ਪਟਨਾ , ( ਪੀਟੀਆਈ ) : ਬਿਹਾਰ ਵਿਚ ਅਨੁਸ਼ਾਸਨਹੀਨਤਾ ਦੇ ਦੋਸ਼ ਵਿਚ 175 ਪੁਲਿਸ ਕਾਂਸਟੇਬਲਾਂ ਦੀਆਂ ਸੇਵਾਵਾਂ ਬਰਖ਼ਾਸਤ ਕਰ ਦਿਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਲਗਭਗ 167 ਸਿਪਾਹੀ ਸਿਖਲਾਈ ਪ੍ਰਾਪਤ ਕਰ ਰਹੇ ਸਨ। ਬਰਖ਼ਾਸਤ ਹੋਣ ਵਾਲਿਆਂ ਵਿਚੋਂ ਜਿਆਦਾਤਰ ਔਰਤਾਂ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਮਹਿਲਾ ਪੁਲਿਸ ਕਰਮਚਾਰੀ ਦੀ ਮੌਤ ਤੋਂ ਬਾਅਦ ਇਨ੍ਹਾਂ ਵਿਚੋਂ ਕਈ ਲੋਕਾਂ ਨੇ ਅਧਿਕਾਰੀਆਂ ਤੇ ਤਸ਼ੱਦਦ ਦਾ ਦੋਸ਼ ਲਗਾਇਆ ਸੀ ਅਤੇ ਪੁਲਿਸ ਲਾਈਨ ਵਿਖੇ ਹੰਗਾਮਾ ਕੀਤਾ ਸੀ।
Constables
ਦੋਸ਼ ਹੈ ਕਿ ਪੀੜਤ ਮਹਿਲਾ ਕਾਂਸਟੇਬਲ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕਰਵਾਇਆ ਗਿਆ। ਹਾਦਸੇ ਦੌਰਾਨ ਗੁੱਸੇ ਵਿਚ ਆਏ ਪੁਲਿਸ ਵਾਲਿਆਂ ਨੇ ਨੇੜਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਅਤੇ ਆਮ ਲੋਕਾਂ ਨਾਲ ਕੁੱਟ ਮਾਰ ਵੀ ਕੀਤੀ। ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ 175 ਲੋਕਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਪਟਨਾ ਜ਼ੋਨ ਦੇ ਆਈਜੀ ਨਈਅਰ ਹਸਨੈਨ ਖਾਨ ਦੀ ਜਾਂਚ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਖਾਨ ਨੇ 48 ਘੰਟੇ ਦੇ ਅੰਦਰ ਇਸ ਮਾਮਲੇ ਵਿਚ ਅਪਣੀ ਜਾਂਚ ਰਿਪੋਰਟ ਪੇਸ਼ ਕੀਤੀ।
IG Nayyar Khan
ਖਾਨ ਨੇ ਕਿਹਾ ਕਿ ਬਰਖ਼ਾਸਤ ਕੀਤੇ ਗਏ ਲੋਕਾਂ ਦੀ ਗਿਣਤੀ ਦਾ ਅੱਧ ਔਰਤਾਂ ਦਾ ਹੈ। ਇਨ੍ਹਾਂ ਵਿਚੋਂ ਇਕ ਹੈਡ ਕਾਂਸਟੇਬਲ ਹੈ ਅਤੇ ਦੋ ਹੋਰ ਅਜਿਹੇ ਹਨ ਜਿਨ੍ਹਾਂ ਨੂੰ ਸਿਖਲਾਈ ਕਰਨ ਵਾਲੇ ਸਿਪਾਹੀਆਂ ਦੇ ਲਈ ਕੰਮਕਾਜ ਕਰਨ ਦੀ ਜਿਮ੍ਹੇਵਾਰੀ ਦਿਤੀ ਗਈ ਸੀ। ਆਈ ਜੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਹਸਪਤਾਲ ਦੇ ਮੈਡੀਕਲ ਅਧਿਕਾਰੀ ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ।
Nitish Kumar, CM Bihar
ਦੋਸ਼ ਹੈ ਕਿ ਮੈਡੀਕਲ ਅਧਿਕਾਰੀ ਵੱਲੋਂ ਸਹੀ ਤਰੀਕੇ ਨਾਲ ਇਲਾਜ ਨਾ ਕਰਵਾਉਣ ਨਾਲ ਮਹਿਲਾ ਪੁਲਿਸ ਕਰਮਚਾਰੀ ਦੀ ਮੌਤ ਹੋਈ ਹੈ। ਆਈਜੀ ਨੇ ਕਿਹਾ ਕਿ ਜੇਕਰ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਤਾਂ ਮਹਿਲਾ ਦੀ ਜਾਨ ਬਚ ਸਕਦੀ ਸੀ। ਕੁਝ ਪੁਲਿਸ ਵਾਲਿਆਂ ਨੂੰ ਅਪਣੇ ਕੰਮ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਵਿਚ ਮੁਅੱਤਲ ਵੀ ਕੀਤਾ ਗਿਆ ਹੈ। ਉਥੇ ਹੀ 93 ਲੋਕਾਂ ਦਾ ਪਟਨਾ ਜ਼ੋਨ ਤੋਂ ਬਾਹਰ ਬਦਲੀ ਕਰ ਦਿਤੀ ਗਈ ਹੈ। ਮੁਖ ਮੰਤਰੀ ਨੀਤਿਸ਼ ਕੁਮਾਰ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਸਨ।