
ਨੌਕਰੀਪੇਸ਼ਾ ਲੋਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਕੰਪਨੀ ਇਨਫੋਸਿਸ ਅਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।
ਨਵੀਂ ਦਿੱਲੀ: ਨੌਕਰੀਪੇਸ਼ਾ ਲੋਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਕੰਪਨੀ ਇਨਫੋਸਿਸ ਅਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕੰਪਨੀ ਜੇਐਲ6 (ਇੰਟਰਨਲ ਜੋਬ ਕੋਡ) ਲੈਵਲ ਦੇ 2200 ਐਗਜ਼ੀਕਿਉਟਿਵਸ ਨੂੰ ਹਟਾਵੇਗੀ। ਇਹ ਸਾਰੇ ਮੱਧ ਅਤੇ ਉੱਚ ਪੱਧਰ ‘ਤੇ ਕੰਮ ਕਰਨ ਵਾਲੇ ਐਗਜ਼ੀਕਿਉਟਿਵਸ ਹਨ। ਕੰਪਨੀ ਵਿਚ ਜੇਐਲ6,7 ਅਤੇ 8 ਬੈਂਡ ਵਿਚ 30,092 ਲੋਕ ਕੰਮ ਕਰਦੇ ਹਨ। ਖ਼ਬਰਾਂ ਮੁਤਾਬਕ ਜੇਐਲ 1 ਤੋਂ 5 ਲੈਵਲ ਤੱਕ ਵੀ 2-5 ਫੀਸਦੀ ਕਰਮਚਾਰੀਆਂ ਨੂੰ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਗਿਣਤੀ 4 ਤੋਂ 10 ਹਜ਼ਾਰ ਵਿਚ ਹੋਵੇਗੀ।
BSNL
ਇਨਫੋਸਿਸ ਵਿਚ ਐਸੋਸੀਏਟਸ ਬੈਂਡ ਦੇ ਤਹਿਤ 86,558 ਕਰਮਚਾਰੀ ਕੰਮ ਕਰਦੇ ਹਨ ਜਦਕਿ ਮਿਡਲ ਬੈਂਡ ਵਿਚ 1.1 ਲੱਖ ਲੋਕ ਹਨ। ਏਵੀਪੀ, ਵੀਪੀ, ਐਸਵੀਪੀ ਅਤੇ ਈਵੀਪੀ ਲੈਵਲ ਦੇ 2-5 ਫੀਸਦੀ ਅਧਿਕਾਰੀ ਵੀ ਹਟਾਏ ਜਾਣਗੇ। ਇਸ ਪੱਧਰ ‘ਤੇ 971 ਅਧਿਕਾਰੀ ਕੰਮ ਕਰਦੇ ਹਨ। ਇਹਨਾਂ ਵਿਚੋਂ 50 ਤੱਕ ਦੀ ਛੁੱਟੀ ਕੀਤੀ ਜਾ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਵੱਡੇ ਪੱਧਰ ‘ਤੇ ਕੀਤੀ ਜਾਣ ਵਾਲੀ ਛਾਂਟੀ ਨਹੀਂ ਹੈ ਬਲਕਿ ਆਮ ਪ੍ਰਕਿਰਿਆ ਦਾ ਹਿੱਸਾ ਹੈ।
Infosysਦੂਰਸੰਚਾਰ ਕੰਪਨੀ ਬੀਐਸਐਨਐਲ ਦੇ ਬਕਾਏ ਦੇ ਚਲਦੇ ਇਕ ਲੱਖ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਸੰਕਟ ਆ ਗਿਆ ਹੈ। ਇਹ ਬਕਾਇਆ 20 ਹਜ਼ਾਰ ਕਰੋੜ ਰੁਪਏ ਦਾ ਹੈ। ਬੀਐਸਐਨਐਲ ਅਪਣੇ ਦਮ ‘ਤੇ ਇਸ ਨੂੰ ਭਰਨ ਦੀ ਹਾਲਤ ਵਿਚ ਨਹੀਂ ਹੈ ਅਤੇ ਸਰਕਾਰ ਇਸ ਦਿਸ਼ਾ ਵਿਚ ਉਦਾਸੀਨ ਹੈ। ਇਹ ਬਕਾਇਆ ਬੀਐਸਐਨਐਲ ਨੂੰ ਸਮਾਨ ਮੁਹੱਈਆ ਕਰਵਾਉਣ ਵਾਲੀਆਂ ਛੋਟੀਆਂ-ਵੱਡੀਆਂ ਕੰਪਨੀਆਂ ਦਾ ਹੈ। ਇਹਨਾਂ ਕੰਪਨੀਆਂ ਨਾਲ ਦੋ ਲੱਖ ਲੋਕਾਂ ਦਾ ਰੁਜ਼ਗਾਰ ਜੁੜਿਆ ਹੈ। ਬਕਾਇਆ ਨਾ ਮਿਲਣ ਦੀ ਸੂਰਤ ਵਿਚ ਕੰਪਨੀਆਂ ਵਿਚ ਕੰਮ ਕਰਨ ਵਾਲੇ ਮੁਸ਼ਕਿਲ ਵਿਚ ਆ ਗਏ ਹਨ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿਚ ਦੂਰਸੰਚਾਰ ਕਮੇਟੀ ਦੇ ਪ੍ਰਧਾਨ ਸੰਦੀਪ ਅਗਰਵਾਲ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਵਿਚ ਦੇਸੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਇਕ ਲੱਖ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹੋ ਜਾਣਗੇ।
Cognizant Technology Solution Corporation
ਅਗਰਵਾਲ ਮੁਤਾਬਕ 20 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਨਰਿੰਦਰ ਮੋਦੀ ਸਰਕਾਰ ਵਿਚ ਉੱਚੇ ਅਹੁਦੇਦਾਰਾਂ ਦੇ ਦਖਲ ਦਿੱਤੇ ਜਾਣ ਦੇ ਬਾਵਜੂਦ ਭੁਗਤਾਨ ਨਹੀਂ ਹੋ ਪਾ ਰਿਹਾ ਹੈ। ਦੱਸ ਦਈਏ ਕਿ ਬੀਤੇ ਹਫ਼ਤੇ ਆਈਟੀ ਖੇਤਰ ਦੀ ਇਕ ਹੋਰ ਦਿੱਗਜ਼ ਕੰਪਨੀ Cognizant Technology Solution Corporation ਨੇ ਕੰਟੈਂਟ ਮਾਡਰੇਸ਼ਨ ਕਾਰੋਬਾਰ ਸਮੇਟਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਨਾਲ 6 ਹਜ਼ਾਰ ਲੋਕ ਬੇਰੁਜ਼ਗਾਰ ਹੋਣ ਵਾਲੇ ਹੈ। ਕੰਪਨੀ ਇਹਨਾਂ ਤੋਂ ਇਲਾਵਾ ਵੀ 7 ਹਜ਼ਾਰ ਲੋਕਾਂ ਦੀ ਛੁੱਟੀ ਕਰਨ ‘ਤੇ ਵਿਚਾਰ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।