ਵਾਰਾਣਸੀ ਦੇ ਸੰਕਟ ਮੋਚਨ ਮੰਦਰ ਨੂੰ ਉਡਾਉਣ ਦੀ ਧਮਕੀ, ਲਿਖਿਆ 2006 ਤੋਂ ਵੀ ਵੱਡਾ ਹੋਵੇਗਾ ਧਮਾਕਾ
Published : Dec 5, 2018, 3:42 pm IST
Updated : Dec 5, 2018, 3:43 pm IST
SHARE ARTICLE
Varanasi: Sankat Mochan Temple
Varanasi: Sankat Mochan Temple

ਸੰਕਟ ਮੋਚਨ ਦੇ ਮਹੰਤ ਪ੍ਰੋਫੈਸਰ ਵਿਸ਼ੰਭਰਨਾਥ ਮਿਸ਼ਰਾ ਨੂੰ ਧਮਕੀ ਭਰੀ ਮਿਲੀ ਇਸ ਚਿੱਠੀ ਵਿਚ ਲਿਖਿਆ ਹੈ ਕਿ ਮੰਦਰ ਵਿਚ ਮਾਰਚ 2006 ਤੋਂ ਵੀ ਵੱਡਾ ਧਮਾਕਾ ਕਰਾਂਗੇ।

ਵਾਰਾਣਸੀ, ( ਭਾਸ਼ਾ ) : ਵਾਰਾਣਸੀ ਦੇ ਸੰਕਟ ਮੋਚਨ ਮੰਦਰ ਵਿਚ 2006 ਤੋਂ ਵੀ ਵੱਡਾ ਧਮਾਕਾ ਕਰਨ ਦੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਲੰਕਾ ਥਾਣੇ ਵਿਚ ਜਮਾਦਾਰ ਮਿਆਂ ਅਤੇ ਅਸ਼ੋਕ ਯਾਦਵ ਵਿਰੁਧ ਮਾਮਲਾ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਸੰਕਟ ਮੋਚਨ ਮੰਦਰ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਾਵਧਾਨੀ ਵਰਤੀ ਜਾ ਰਹੀ ਹੈ। ਸੰਕਟ ਮੋਚਨ ਦੇ ਮਹੰਤ ਪ੍ਰੋਫੈਸਰ ਵਿਸ਼ੰਭਰਨਾਥ ਮਿਸ਼ਰਾ ਨੂੰ ਧਮਕੀ ਭਰੀ ਮਿਲੀ ਇਸ ਚਿੱਠੀ ਵਿਚ ਲਿਖਿਆ ਹੈ ਕਿ ਮੰਦਰ ਵਿਚ ਮਾਰਚ 2006 ਤੋਂ ਵੀ ਵੱਡਾ ਧਮਾਕਾ ਕਰਾਂਗੇ।

 Vishambhar Nath Mishra Mahant Vishambhar Nath Mishra

ਇਸ ਧਮਕੀ ਨੂੰ ਹਲਕੇ ਵਿਚ ਨਾ ਲੈਣ ਦੀ ਚਿਤਾਵਨੀ ਵੀ ਦਿਤੀ ਗਈ ਹੈ। ਚਿੱਠੀ ਮਿਲਣ ਤੋਂ ਤੁਰਤ ਬਾਅਦ ਪ੍ਰੋਫੈਸਰ ਮਿਸ਼ਰਾ ਨੇ ਕੇਂਦਰੀ ਗ੍ਰਹਿ ਮੰਤਰਾਲਾ, ਆਈਬੀ ਅਤੇ ਏਡੀਜੀ ਜ਼ੋਨ ਨੂੰ ਇਸ ਸਬੰਧੀ ਜਾਣਕਾਰੀ ਦਿਤੀ। ਲੰਕਾ ਥਾਣੇ ਵਿਚ ਚਿੱਠੀ ਵਿਚ ਦਰਜ ਦੋਨਾਂ ਨਾਮਾਂ 'ਤੇ ਮਾਮਲਾ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਦੱਸ ਦਈਏ ਕਿ 7 ਮਾਰਚ 2006 ਨੂੰ ਸੰਕਟ ਮੋਚਨ ਮੰਦਰ ਅਤੇ ਕੈਂਟ ਸਟੇਸ਼ਨ 'ਤੇ ਲੜੀਵਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿਚ 7 ਲੋਕਾਂ ਦੀ ਮੌਤ ਹੋਈ ਸੀ ਜਦਕਿ 100 ਤੋਂ ਵੱਧ ਲੋਕ ਜਖ਼ਮੀ ਹੋਏ ਸਨ।

SSP Anand KulkarniSSP Anand Kulkarni

ਇਹ ਬੰਬ ਧਮਾਕਾ ਦੇਸ਼ ਦੇ 10 ਵੱਡੇ ਅਤਿਵਾਦੀ ਹਮਲਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪੁਲਿਸ ਦੀ ਜਾਂਚ ਵਿਚ ਇਹ ਪਤਾ ਲਗਾ ਸੀ ਕਿ ਬੰਬ ਬਿਹਾਰ ਵਿਚ ਬਣਾਏ ਗਏ ਸਨ ਪਰ ਵਿਸਫੋਟਕ ਸਮੱਗਰੀ ਨੇਪਾਲ ਤੋਂ ਲਿਆਂਦੀ ਗਈ ਸੀ। ਐਸਐਸਪੀ ਆਨੰਦ ਕੁਲਕਰਨੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿਚ ਇਹ ਕਿਸੇ ਦੀ ਸ਼ਰਾਰਤ ਲਗ ਰਹੀ ਹੈ। ਫਿਰ ਵੀ ਜਾਂਚ ਸ਼ੁਰੂ ਕਰਵਾ ਦਿਤੀ ਗਈ ਹੈ। ਚਿੱਠੀ ਭੇਜਣ ਵਾਲਿਆਂ ਦੀ ਪਛਾਣ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement