
ਚਾਲਕ ਨੇ ਇੰਜਣ ਤੋਂ ਧੂੰਆ ਉਡਦਾ ਦੇਖ ਦੇ ਟ੍ਰੇਨ ਨੂੰ ਰੋਕ ਕੇ ਇੰਜਣ ਨੂੰ ਬੋਗੀ ਤੋਂ ਵੱਖ ਕਰ ਦਿਤਾ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਦੇਵਰਿਆ, ( ਪੀਟੀਆਈ) : ਅੱਜ ਦੁਪਹਿਰ 2 ਵਜੇ ਦੇ ਲਗਭਗ ਭਟਨੀ-ਵਾਰਾਣਸੀ ਰੂਟ ਤੇ ਯਾਤਰੀ ਰੇਲਗੱਡੀ ਦੇ ਇੰਜਨ ਵਿਚ ਅੱਗ ਲਗ ਗਈ। ਟ੍ਰੇਨ ਭਟਨੀ ਤੋਂ ਵਾਰਾਣਸੀ ਜਾ ਰਹੀ ਸੀ। ਚਾਲਕ ਨੇ ਇੰਜਣ ਤੋਂ ਧੂੰਆ ਉਡਦਾ ਦੇਖ ਦੇ ਟ੍ਰੇਨ ਨੂੰ ਰੋਕ ਕੇ ਇੰਜਣ ਨੂੰ ਬੋਗੀ ਤੋਂ ਵੱਖ ਕਰ ਦਿਤਾ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਦੇਵਰਿਆ ਤੋਂ ਪਹੁੰਚੀ ਫਾਇਰਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।
The Passengers
ਇਸ ਦੌਰਾਨ ਢਾਈ ਘੰਟੇ ਤੱਕ ਰੇਲਵੇ ਟਰੈਕ ਤੇ ਆਵਾਜਾਈ ਠੱਪ ਰਹੀ। ਭਟਨੀ ਤੋਂ ਵਾਰਾਣਸੀ ਜਾਣ ਵਾਲੀ ਯਾਤਰੀ ਰੇਲਗੱਡੀ ਨੰਬਰ 55123 ਭਟਨੀ ਤੋਂ 2.05 ਵਜੇ ਵਾਰਾਣਸੀ ਲਈ ਰਵਾਨਾ ਹੋਈ। ਲਗਭਗ ਢਾਈ ਵਜੇ ਟ੍ਰੇਨ ਪਿਵਕੋਲ ਅਤੇ ਸਲੇਮਪੁਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਪਹੁੰਚੀ ਤਾਂ ਡਰਾਈਵਰ ਮਨੋਜ ਕੁਮਾਰ ਮੋਰਿਯਾ ਨੇ ਇੰਜਣ ਤੋਂ ਧੂੰਆਂ ਨਿਕਲਦਾ ਦੇਖਿਆ। ਉਨ੍ਹਾਂ ਨੇ ਭੀਮਪੁਰ ਪਿੰਡ ਦੇ ਸਾਹਮਣੇ ਗੱਡੀ ਨੂੰ ਰੋਕ ਦਿਤਾ। ਇਸ ਤੋਂ ਬਾਅਦ ਯਾਤਰੀਆਂ ਦੇ ਸਹਿਯੋਗ ਨਾਲ ਇੰਜਣ ਨੂੰ ਧੱਕਾ ਦੇ ਕੇ ਬੋਗੀ ਤੋਂ ਵੱਖ ਕਰ ਦਿਤਾ।
The Engine
ਇੰਜਣ ਵਿਚ ਮੌਜੂਦ ਅੱਗ ਬੁਝਾਊ ਯੰਤਰ ਨਾਲ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਬਾਅਦ ਵਿਚ ਦੇਵਰਿਆ ਤੋਂ ਦੋ ਅੱਗ ਬੁਝਾਉ ਗੱਡੀਆਂ ਮੌਕੇ ਤੇ ਪੁੱਜੀਆਂ। ਇਨ੍ਹਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜਾ ਲਿਆ।
ਇਸ ਦੌਰਾਨ ਲਗਭਗ ਢਾਈ ਘੰਟੇ ਤੱਕ ਭਟਨੀ-ਵਾਰਾਣਸੀ ਰੂਪ ਤੇ ਆਵਾਜਾਈ ਪ੍ਰਭਾਵਿਤ ਰਹੀ। ਭਟਨੀ ਦੇ ਸਟੇਸ਼ਨ ਸੁਪਰਡੈਂਟ ਆਰਕੇ ਯਾਦਵ ਨੇ ਦਸਿਆ ਕਿ ਟ੍ਰੇਨ ਦੀਆਂ ਬੋਗੀਆਂ ਨੂੰ ਦੂਜਾ ਇੰਜਣ ਭੇਜ ਕੇ ਭਟਨੀ ਮੰਗਾ ਲਿਆ ਗਿਆ ਹੈ। ਹਾਦਸੇ ਕਾਰਨ ਸਿਰਫ ਭਟਨੀ ਤੋਂ ਬਰਹਜ ਜਾਣ ਵਾਲੀ ਬਰਹਜਿਆ ਯਾਤਰੀ ਰੇਲਗੱਡੀ ਪ੍ਰਭਾਵਿਤ ਹੋਈ ਹੈ।