ਟਰੈਕਟਰ ਮਾਰਚ ਨੂੰ ਅਸਫਲ ਬਣਾਉਣ ਲਈ ਸਰਗਰਮ ਹੋਈ ਸਰਕਾਰ, ਰਸਤੇ ਰੋਕਣ ਲਈ ਲਾਏ ਬੈਰੀਕੇਡ
Published : Jan 6, 2021, 6:41 pm IST
Updated : Jan 6, 2021, 6:41 pm IST
SHARE ARTICLE
Barricaded
Barricaded

ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਦਿੱਲੀ ਵਿਚ ਦਾਖਲਾ ਰੋਕਣ ਲਈ ਐਕਸਪ੍ਰੈਸ ਵੇਅ ਕੀਤਾ ਜਾਮ

ਨਵੀਂ ਦਿੱਲੀ : ਜਿਉਂ ਜਿਉਂ ਕਿਸਾਨੀ ਸੰਘਰਸ਼ ਲੰਮੇਰਾ ਖਿਚਦਾ ਜਾ ਰਿਹਾ ਹੈ, ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਖਿਚੋਤਾਣ ਵਧਦਾ ਜਾ ਰਿਹਾ ਹੈ। 4 ਜਨਵਰੀ ਦੀ ਮੀਟਿੰਗ ਬੇਸਿੱਟਾ ਰਹਿਣ ਬਾਅਦ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਵਿਆਪਕ ਰੂਪ ਦਿਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ 8 ਜਨਵਰੀ ਦੀ ਮੀਟਿੰਗ ਦੇ ਮੱਦੇਨਜ਼ਰ ਸਰਕਾਰ ਤੇ ਦਬਾਅ ਬਣਾਉਣ ਦੀ ਰਣਨੀਤੀ ਤਹਿਤ 7 ਜਨਵਰੀ ਨੂੰ ਵਿਸ਼ਾਲ ਟਕੈਕਟਰ ਮਾਰਚ ਕਰਨ ਜਾ ਰਹੀਆਂ ਹਨ। ਇਸ ਮਾਰਚ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕਾ ਕੱਢੀ ਜਾਣ ਵਾਲੀ ਟਰੈਕਟਰ ਮਾਰਚ ਦੀ ਰਿਹਸਲ ਵਜੋਂ ਵੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾਉਣ ਹਿਤ ਸਰਗਰਮੀਆਂ ਵੀ ਅਰੰਭੀਆਂ ਹੋਈਆਂ ਹਨ।

Haryana police seal khanauri borderHaryana police seal border

ਦੂਜੇ ਪਾਸੇ ਸਰਕਾਰ ਨੇ ਵੀ ਆਪਣੀ ਪੂਰੀ ਤਾਕਤ ਝੋਕ ਦਿਤੀ ਹੈ। ਸਰਕਾਰ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਨੂੰ ਤਾਂ ਰਾਜੀ ਹੈ, ਪਰ ਕਾਨੂੰਨ ਰੱਦ ਕਰਨ ਤੋਂ ਸਾਫ ਮੁਕਰ ਗਈ ਹੈ। ਕਿਸਾਨੀ ਅੰਦੋਲਨ ਦੇ ਵੇਗ ਨੂੰ ਘਟਾਉਣ ਲਈ ਕੇਂਦਰ ਸਰਕਾਰ ਹਰ ਉਹ ਹੀਲਾ ਵਰਤਣ ਦੀ ਕੋਸ਼ਿਸ਼ ਵਿਚ ਹੈ, ਜਿਸ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਚਿਆ ਜਾ ਸਕੇ। ਕੇਂਦਰ ਦੀਆਂ ਮਾਨਸ਼ਾਵਾਂ ਤਹਿਤ ਹਰਿਆਣਾ ਸਰਕਾਰ ਨੇ ਵੀ ਕਮਰਕੱਸ ਲਈ ਹੈ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ-ਜੈਪੁਰ ਐਕਸਪ੍ਰੈਸ ਵੇਅ 'ਤੇ ਚਾਰ ਥਾਂਵਾਂ 'ਤੇ ਬੈਰੀਕੇਡ ਲਗਾਏ ਹਨ।

Haryana Police Haryana Police

ਇਨ੍ਹਾਂ ਚਾਰ ਮਹੱਤਵਪੂਰਨ ਥਾਂਵਾਂ ਵਿਚ ਗੁਰੂਗ੍ਰਾਮ ਵਿਚ ਕਪਦੀਵਾਸ ਚੌਕ, ਧਾਰੂਹੇੜਾ ਵਿਚ ਮਸਾਨੀ ਬੈਰਾਜ, ਰੇਵਾੜੀ ਵਿਚ ਸੰਗਵਾਰੀ ਪਿੰਡ ਅਤੇ ਜੈਸਿੰਘਪੁਰ ਖੇੜਾ (ਹਰਿਆਣਾ-ਰਾਜਸਥਾਨ ਸਰਹੱਦ) ਸ਼ਾਮਲ ਹਨ। ਇਸ ਦੇ ਨਾਲ ਐਕਸਪ੍ਰੈੱਸਵੇਅ 'ਤੇ ਟ੍ਰੈਫਿਕ ਨੂੰ ਡਾਈਵਟ ਕੀਤਾ ਗਿਆ, ਜੈਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਜੈਪੁਰ ਜਾਣ ਵਾਲੇ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ 100 ਕਿਲੋਮੀਟਰ ਵਧੇਰੇ ਦੂਰੀ ਤੈਅ ਕਰਨੀ ਪਈ।

delhi delhi

ਇਸ ਦੌਰਾਨ ਪੁਲਿਸ ਨੇ ਜੈਪੁਰ ਤੋਂ ਜਾਣ ਵਾਲੇ ਵਾਹਨ ਬਿਲਾਸਪੁਰ, ਕਪਰੀਵਾਸ ਅਤੇ ਸਿਧਰਾਵਾਲੀ ਅਤੇ ਸ਼ਾਹਪੁਰਾ ਵੱਲ ਨੂੰ ਮੋੜ ਦਿੱਤੇ। ਦਿੱਲੀ ਜਾਣ ਵਾਲੀਆਂ ਗੱਡੀਆਂ ਕੋਟਪੁਤਲੀ ਅਤੇ ਬਹਿੜ ਵੱਲ ਮੋੜ ਦਿੱਤੇ। ਗੁਰੂਗ੍ਰਾਮ ਪੁਲਿਸ ਨੇ ਐਤਵਾਰ ਨੂੰ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਕਪਦੀਵਾਸ ਚੌਕ (ਗੁਰੂਗਾਮ-ਰੇਵਾੜੀ ਸਰਹੱਦ) ਵਿਖੇ ਵੀ ਬੈਰੀਕੇਡ ਲਗਾਏ ਹਨ।

delhi delhi

ਪੁਲਿਸ ਸੁਪਰਡੈਂਟ (ਰੇਵਾੜੀ) ਅਭਿਸ਼ੇਕ ਜੋਰਵਾਲ ਮੁਤਾਬਕ ਸਥਿਤੀ ਨੂੰ ਸੰਭਾਲਣ ਲਈ ਨੇੜਲੇ ਜ਼ਿਲ੍ਹਿਆਂ ਨਾਲ ਸੰਪਰਕ ਸਾਧਣ ਤੋਂ ਇਲਾਵਾ ਰੇਵਾੜੀ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਚੌਕਸੀ ਵਰਤੀ ਜਾ ਰਹੀ ਹੈ। ਧਾਰੂਹੇੜਾ ਅਤੇ ਹੋਰ ਵਿਰੋਧ ਸਥਾਨਾਂ ਵਿਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਟ੍ਰੈਫਿਕ ਡਾਈਵਰਟ ਕੀਤਾ ਗਿਆ ਹੈ ਤਾਂ ਜੋ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

farmer protestfarmer protest

ਪੁਲਿਸ ਕਮਿਸ਼ਨਰ ਕੇ.ਕੇ. ਰਾਓ ਮੁਤਾਬਕ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਬਿਲਾਸਪੁਰ ਅਤੇ ਮਨੇਸਰ ਪੁਲਿਸ ਦੀਆਂ ਟੀਮਾਂ ਪਹਿਲਾਂ ਹੀ ਅਲਰਟ ‘ਤੇ ਹਨ। ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਹਰਿਆਣਾ ਨੂੰ ਦੂਜੇ ਸੂਬਿਆਂ ਨਾਲ ਜੋੜਨ ਵਾਲੇ ਸਾਰੇ ਸਰਹੱਦੀ ਥਾਂਵਾਂ ‘ਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement