
ਸਾਹਿਬ ਆਲਮ ਸਿੰਘ ਗਿੱਲ ਨਾਂ ਦੇ ਬੱਚੇ ਨੇ ਕਿਸਾਨ ਮੋਰਚੇ ਦੇ ਮੰਚ ਤੋਂ ਕੀਤੀ ਬਾਖੂਬੀ ਪੇਸ਼ਕਾਰੀ
ਨਵੀਂ ਦਿੱਲੀ, 4 ਜਨਵਰੀ : ਦਿੱਲੀ ਦੀਆਂ ਹੱਦਾਂ ਤੇ ਚੱਲ ਰਹੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਵਿਰੋਧੀ ਮੋਰਚੇ 'ਚ ਛੋਟੇ ਛੋਟੇ ਬੱਚੇ ਵੀ ਬੜੇ ਬੁਲੰਦ ਹੌਾਸਲਿਆਂ ਨਾਲ ਅਪਣੇ ਪਰਵਾਰਕ ਜੀਆਂ ਨਾਲ ਸ਼ਾਮਲ ਹੋ ਰਹੇ ਹਨ | ਮੰਚ ਉਪਰ ਵੀ ਅਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹਰੇ ਹਨ | ਸਾਹਿਬ ਆਲਮ ਸਿੰਘ ਗਿੱਲ (ਪਹਿਲੀ ਕਲਾਸ) ਪੁੱਤਰ ਸੁਖਬੀਰ ਸਿੰਘ ਨਾਂ ਦੇ ਇਕ ਛੋਟੇ ਜਿਹੇ ਬੱਚੇ ਨੇ ਵੀ ਦਿੱਲੀ ਦੀ ਸਰਹੱਦ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਚ ਉਪਰ ਸ਼ਬਦ ਤੇ ਕਵਿਤਾਵਾਂ ਦੀ ਪੇਸ਼ਕਾਰੀ ਰਾਹੀਂ ਉਥੇ ਜੁੜੀ ਕਿਸਾਨਾਂ ਤੇ ਹੋਰ ਲੋਕਾਂ ਦੀ ਵੱਡੀ ਭੀੜ ਦਾ ਧਿਆਨ ਖਿਚਿਆ | ਇਸ ਨਾਲ ਕਿਸਾਨ ਅੰਦੋਲਨਕਾਰੀਆਂ ਦੇ ਵੀ ਹੌਾਸਲੇ ਵਧੇ ਹਨ | ਸਾਹਿਬ ਆਲਮ ਸਿੰਘ ਨੇ ਦੇਹ ਸ਼ਿਵਾ ਬਰ ਮੋਹੇ ਇਹੈ... ਅਤੇ ਬਾਬਾ ਨਾਨਕ ਨੂੰ ਸਮਰਪਿਤ ਬੋਲਾਂ ਦੀ ਪੇਸ਼ਕਾਰੀ ਬਾਖ਼ੂਬੀ ਮੰਚ ਤੋਂ ਕਰਨ ਬਾਅਦ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ |
image