ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਤੇ ਭਵਿੱਖ ਨੂੰ ਚੰਗਾ ਬਣਾਉਣ ਲਈ ਆਟੋ-ਰਿਕਸ਼ਾ ਚਲਾ ਰਹੀ ਇਕ ਮਾਂ
Published : Feb 6, 2020, 3:36 pm IST
Updated : Feb 6, 2020, 3:36 pm IST
SHARE ARTICLE
File Photo
File Photo

ਮਧੂਮਿਤਾ ਬੰਧਾਨੀ ਨਾਂਅ ਦੀ ਇਹ ਔਰਤ ਸਿਰਫ਼ ਅੱਠਵੀਂ ਜਮਾਤ ਤੱਕ ਪੜ੍ਹੀ ਸੀ, 15 ਸਾਲ ਦੀ ਉਮਰ ਵਿਚ ਹੀ ਇਸ ਦਾ ਵਿਆਹ ਕਰ ਦਿੱਤਾ ਗਿਆ....

ਨਵੀਂ ਦਿੱਲੀ- ਸਾਡੇ ਸਮਾਜ ਦੀ ਇਕ ਸੋਚ ਆਮ ਬਣੀ ਹੈ ਕਿ ਔਰਤ ਇੱਕਲੀ ਕੁੱਝ ਨਹੀਂ ਕਰ ਸਕਦੀ ਪਰ ਇਸ ਸੋਚ ਨੂੰ ਉਡੀਸ਼ਾ ਦੇ ਬਲੇਸ਼ਵਰ ਸ਼ਹਿਰ ਵਿਚ ਰਹਿਣ ਵਾਲੀ ਹੀ ਇਕ ਔਰਤ ਨੇ ਗਲਤ ਸਾਬਤ ਕਰ ਦਿੱਤਾ ਹੈ। ਉਸ ਨੇ ਆਪਣੇ ਬੱਚੇ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਆਟੋਰਿਕਸ਼ਾ ਚਲਾਉਣ ਦਾ ਫ਼ੈਸਲਾ ਕੀਤਾ। ਮਧੂਮਿਤਾ ਬੰਧਾਨੀ ਨਾਂਅ ਦੀ ਇਹ ਔਰਤ ਸਿਰਫ਼ ਅੱਠਵੀਂ ਜਮਾਤ ਤੱਕ ਪੜ੍ਹੀ ਸੀ, 15 ਸਾਲ ਦੀ ਉਮਰ ਵਿਚ ਹੀ ਇਸ ਦਾ ਵਿਆਹ ਕਰ ਦਿੱਤਾ ਗਿਆ।

File PhotoFile Photo

ਕੁੱਝ ਸਮੇਂ ਬਾਅਦ ਹੀ ਪਤੀ ਨੇ ਇਸ ਨੂੰ ਘਰੋਂ ਕੱਢ ਦਿੱਤਾ। ਪਤੀ ਦੁਆਰਾ ਛੱਡੇ ਜਾਣ ਤੋਂ ਬਾਅਦ ਇਸ ਔਰਤ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਬੱਚੇ ਦੇ ਪਾਲਣ ਪੋਸ਼ਣ ਤੇ ਉਸ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਆਟੋਰਿਕਸ਼ਾ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਔਰਤ ਦੇਸ਼ ਦੀ ਪਹਿਲੀ ਆਟੋਰਿਕਸ਼ਾ ਡਰਾਇਵਰ ਬਣ ਗਈ ਹੈ ਤੇ ਨਾਲ ਹੀ ਉਹ ਬਾਕੀ ਔਰਤਾਂ ਲਈ ਵੀ ਮਿਸਾਲ ਬਣੀ ,ਜੋ ਪਤੀ ਦਾ ਘਰ ਛੱਡਣ ਤੋਂ ਬਾਅਦ ਆਪਣਾ ਜੀਵਨ ਬਸਰ ਕਰ ਰਹੀਆਂ ਹਨ।

Auto rickshawsAuto rickshaws

ਮਧੂਮਿਤਾ ਨੇ ਅੱਗੇ ਦੱਸਿਆ ਕਿ, ਪਤੀ ਦਾ ਘਰ ਛੱਡਣ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਗਈ। ਇੱਥੇ ਆ ਕੇ ਉਸ ਨੇ ਆਟੋਰਿਕਸ਼ਾ ਚਲਾਉਣਾ ਸ਼ੁਰੂ ਕੀਤਾ। ਉਹ ਇਕ ਗਰੀਬ ਪਰਿਵਾਰ ਵਿਚੋਂ ਹੈ ਇਸ ਲਈ ਉਸ ਨੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਇਹ ਕੰਮ ਸ਼ੁਰੂ ਕੀਤਾ। ਉਹ ਪਹਿਲਾ ਘਰ ਦਾ ਸਾਰਾ ਕੰਮ ਕਰਦੀ ਹੈ ਫਿਰ ਬੱਚੇ ਨੂੰ ਸਕੂਲ ਭੇਜ ਕੇ ਉਹ ਕੰਮ ਤੇ ਜਾਂਦੀ ਹੈ। ਮਧੂਮਿਤਾ 60 ਕਿਲੋਮੀਟਰ ਦੇ ਘੇਰੇ ਵਿਚ ਹੀ ਆਟੋਰਿਕਸ਼ਾ ਚਲਾਉਂਦੀ ਹੈ।

MotherMother

ਜਾਣਕਾਰੀ ਅਨੁਸਾਰ ਮਧੂਮਿਤਾ ਆਟੋਰਿਕਸ਼ਾ ਵਿਚ ਕੇਵਲ ਔਰਤਾਂ ਨੂੰ ਹੀ ਸਫ਼ਰ ਕਰਵਾਉਂਦੀ ਹੈ। ਸੁਣਨ ਵਿਚ ਆਇਆ ਹੈ ਕਿ ਮਧੂਮਿਤਾ ਮਜ਼ਬੂਰ ਜਾ ਅਸਿਹ ਲੋਕਾਂ ਤੋਂ ਪੇਸੈ ਨਹੀ ਲੈਂਦੀ, ਫੇਰ ਵੀ ਉਨ੍ਹਾਂ ਨੂੰ ਮੰਜਿਲ ਤੱਕ ਪੁੰਹਚਾ ਦਿੰਦੀ ਹੈ। ਮਧੂਮਿਤਾ ਨੇ ਦੱਸਿਆ ਕਿ ਆਟੋਰਿਕਸ਼ਾ ਚਲਾ ਕੇ ਮਹੀਨੇ ਦਾ 10 ਹਜ਼ਾਰ ਤੱਕ ਕਮਾ ਲੈਂਦੀ ਹੈ। ਉਸ ਨੇ ਨਾਲ ਹੀ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣਾ ਚਾਹੁੰਦੀ ਹੈ ਤਾਂ ਜੋ ਉਹ ਵਧੀਆ ਜ਼ਿੰਦਗੀ ਬਸਰ ਕਰਨ। ਮਧੂਮਿਤਾ ਦੀ ਇਸ ਸੋਚ ਨੇ ਔਰਤ ਜਗਤ ਨੂੰ ਇਕ ਨਵੀਂ ਰੋਸ਼ਨੀ ਦਿੱਤੀ।
 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement