Rahul Gandhi News: ‘ਇੰਡੀਆ’ ਗਠਜੋੜ ਸੱਤਾ ’ਚ ਆਇਆ ਤਾਂ ਰਾਖਵਾਂਕਰਨ ਦੀ 50 ਫ਼ੀ ਸਦੀ ਹੱਦ ਹਟਾ ਦਿਤੀ ਜਾਵੇਗੀ : ਰਾਹੁਲ ਗਾਂਧੀ
Published : Feb 6, 2024, 8:02 am IST
Updated : Feb 6, 2024, 8:02 am IST
SHARE ARTICLE
Rahul Gandhi 'shares' burden of coal workers in Jharkhand
Rahul Gandhi 'shares' burden of coal workers in Jharkhand

ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਝਾਰਖੰਡ ਵਿਚ ਚਲਾਈ 2 ਕੁਇੰਟਲ ਕੋਲੇ ਨਾਲ ਲੱਦੀ ਸਾਈਕਲ

Rahul Gandhi News: ਕਾਂਗਰਸ ਆਗੂ ਰਾਹੁਲ ਗਾਂਧੀ 'ਭਾਰਤ ਜੋੜੋ ਨਿਆਯਾ ਯਾਤਰਾ' ਦੇ ਨਾਲ ਇਨ੍ਹੀਂ ਦਿਨੀਂ ਝਾਰਖੰਡ ਦੀ ਰਾਜਧਾਨੀ ਰਾਂਚੀ ਪਹੁੰਚੇ ਹਨ। ਰਾਹੁਲ 2 ਫਰਵਰੀ ਨੂੰ ਝਾਰਖੰਡ ਦੇ ਪਾਕੁਰ ਪਹੁੰਚੇ ਸਨ, ਜਿਥੋਂ ਰਾਹੁਲ ਧਨਬਾਦ, ਬੋਕਾਰੋ ਅਤੇ ਰਾਮਗੜ੍ਹ ਹੁੰਦੇ ਹੋਏ ਰਾਂਚੀ ਪਹੁੰਚੇ। ਕਾਂਗਰਸ ਨੇਤਾ ਦੀ ਯਾਤਰਾ 4 ਫਰਵਰੀ ਨੂੰ ਰਾਮਗੜ੍ਹ ਪਹੁੰਚੀ, ਜਿਥੋਂ ਉਹ ਸ਼ਾਮ ਨੂੰ ਰਾਂਚੀ ਲਈ ਰਵਾਨਾ ਹੋਈ। ਇਸ ਦੌਰਾਨ ਉਨ੍ਹਾਂ ਰਸਤੇ ਵਿਚ ਕੋਲਾ ਢੋਣ ਵਾਲੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਕਮਾਈ ਬਾਰੇ ਜਾਣਿਆ। ਰਾਹੁਲ ਨੇ ਵਰਕਰਾਂ ਨਾਲ ਅਪਣੀ ਮੁਲਾਕਾਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਉਨ੍ਹਾਂ ਨਾਲ ਗੱਲਬਾਤ ਕਰਦੇ ਅਤੇ ਸਾਈਕਲ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ’ਚ ਗਠਜੋੜ ਸੱਤਾ ’ਚ ਆਉਂਦਾ ਹੈ ਤਾਂ ਦੇਸ਼ ਵਿਆਪੀ ਜਾਤੀ ਆਧਾਰਤ ਜਨਗਣਨਾ ਕਰਵਾਈ ਜਾਵੇਗੀ ਅਤੇ ਰਾਖਵਾਂਕਰਨ ਦੀ 50 ਫ਼ੀ ਸਦੀ ਸੀਮਾ ਹਟਾ ਦਿਤੀ ਜਾਵੇਗੀ। ਰਾਹੁਲ ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.)-ਕਾਂਗਰਸ-ਕੌਮੀ ਜਨਤਾ ਦਲ (ਆਰ.ਜੇ.ਡੀ.) ਸਰਕਾਰ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੁੱਖ ਮੰਤਰੀ ਆਦਿਵਾਸੀ ਸਨ।

ਰਾਹੁਲ ਗਾਂਧੀ ਨੇ ਇੱਥੇ ਸ਼ਹੀਦ ਮੈਦਾਨ ’ਚ ਇਕ ਰੈਲੀ ’ਚ ਕਿਹਾ, ‘‘ਮੈਂ ਭਾਜਪਾ-ਆਰ.ਐੱਸ.ਐੱਸ. (ਕੌਮੀ ਸਵੈਮਸੇਵਕ ਸੰਘ) ਦੀ ਸਾਜ਼ਸ਼ ਨੂੰ ਰੋਕਣ ਅਤੇ ਗਰੀਬਾਂ ਦੀ ਸਰਕਾਰ ਦੀ ਰਖਿਆ ਕਰਨ ਲਈ ਗਠਜੋੜ (ਚੰਫਾਈ) ਸੋਰੇਨ ਜੀ ਦੇ ਸਾਰੇ ਵਿਧਾਇਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।’’ ਗਾਂਧੀ ਨੇ ਦਾਅਵਾ ਕੀਤਾ ਕਿ ਦਲਿਤਾਂ, ਆਦਿਵਾਸੀਆਂ, ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਬੰਧੂਆ ਮਜ਼ਦੂਰ ਬਣਾਇਆ ਗਿਆ ਹੈ ਅਤੇ ਵੱਡੀਆਂ ਕੰਪਨੀਆਂ, ਹਸਪਤਾਲਾਂ, ਸਕੂਲਾਂ, ਕਾਲਜਾਂ ਅਤੇ ਅਦਾਲਤਾਂ ’ਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਭਾਰਤ ਦੇ ਸਾਹਮਣੇ ਸੱਭ ਤੋਂ ਵੱਡਾ ਸਵਾਲ ਹੈ। ਸਾਡਾ ਪਹਿਲਾ ਕਦਮ ਦੇਸ਼ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਉਣਾ ਹੋਵੇਗਾ।’’ ਗਾਂਧੀ ਨੇ ਕਿਹਾ ਕਿ ਮੌਜੂਦਾ ਵਿਵਸਥਾਵਾਂ ਤਹਿਤ 50 ਫੀ ਸਦੀ ਤੋਂ ਵੱਧ ਰਾਖਵਾਂਕਰਨ ਨਹੀਂ ਦਿਤਾ ਜਾ ਸਕਦਾ। ਉਨ੍ਹਾਂ ਵਾਅਦਾ ਕੀਤਾ, ‘‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੀ ਸਰਕਾਰ ਰਾਖਵਾਂਕਰਨ ’ਤੇ 50 ਫ਼ੀ ਸਦੀ ਦੀ ਹੱਦ ਹਟਾ ਦੇਵੇਗੀ।’’ ਗਾਂਧੀ ਨੇ ਅੱਗੇ ਕਿਹਾ, ‘‘ਦਲਿਤਾਂ ਅਤੇ ਆਦਿਵਾਸੀਆਂ ਲਈ ਰਾਖਵਾਂਕਰਨ ’ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਮੈਂ ਤੁਹਾਨੂੰ ਗਰੰਟੀ ਦੇ ਰਿਹਾ ਹਾਂ ਕਿ ਸਮਾਜ ਦੇ ਪੱਛੜੇ ਵਰਗਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣਗੇ। ਇਹ ਸੱਭ ਤੋਂ ਵੱਡਾ ਮੁੱਦਾ ਹੈ - ਸਮਾਜਕ ਅਤੇ ਆਰਥਕ ਅਨਿਆਂ।’’

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਉਹ ਓ.ਬੀ.ਸੀ. ਹਨ ਪਰ ਜਦੋਂ ਜਾਤ ਆਧਾਰਤ ਮਰਦਮਸ਼ੁਮਰੀ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਸਿਰਫ਼ ਦੋ ਜਾਤੀਆਂ ਹਨ- ਅਮੀਰ ਅਤੇ ਗ਼ਰੀਬ। ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘‘ਜਦੋਂ ਓ.ਬੀ.ਸੀ., ਦਲਿਤਾਂ, ਆਦਿਵਾਸੀਆਂ ਨੂੰ ਅਧਿਕਾਰ ਦੇਣ ਦਾ ਸਮਾਂ ਆਇਆ ਤਾਂ ਮੋਦੀ ਜੀ ਕਹਿੰਦੇ ਹਨ ਕਿ ਕੋਈ ਜਾਤੀ ਨਹੀਂ ਹੁੰਦੀ ਅਤੇ ਜਦੋਂ ਵੋਟ ਲੈਣ ਦਾ ਸਮਾਂ ਆਉਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਉਹ ਓ.ਬੀ.ਸੀ. ਹਨ।’’

ਝਾਰਖੰਡ ਵਿਧਾਨ ਸਭਾ ’ਚ ਚੰਪਾਈ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਦੇ ਭਰੋਸੇ ਦਾ ਵੋਟ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਜਪਾ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਉਸ ਨੇ ਸਰਕਾਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਇਹ ਮਨਜ਼ੂਰ ਨਹੀਂ ਕਰ ਸਕਦੀ ਕਿ ਇਕ ਆਦਿਵਾਸੀ ਮੁੱਖ ਮੰਤਰੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ-ਜੇ.ਐਮ.ਐਮ. ਗਠਜੋੜ ਉਨ੍ਹਾਂ ਵਿਰੁਧ ਇਕੱਠਾ ਹੋ ਕੇ ਖੜਾ ਸੀ ਅਤੇ ਸਰਕਾਰ ਬਚ ਗਈ ਸੀ। ਉਹ ਸਾਰੇ ਵਿਰੋਧੀ ਧਿਰ ਸ਼ਾਸਿਤ ਸੂਬਿਆਂ ’ਚ ਜਾਂਚ ਏਜੰਸੀਆਂ ਅਤੇ ਧਨ ਸ਼ਕਤੀ ਰਾਹੀਂ ਅਜਿਹਾ ਕਰਦੇ ਹਨ। ਉਹ (ਭਾਜਪਾ) ਲੋਕਤੰਤਰ, ਸੰਵਿਧਾਨ ’ਤੇ ਹਮਲਾ ਕਰ ਰਹੇ ਹਨ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੱਠਜੋੜ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦੇਵੇਗਾ।
ਮਨੀਪੁਰ ਤੋਂ ਸ਼ੁਰੂ ਹੋਈ ਭਾਰਤ ਜੋੜੋ ਨਿਆਂ ਯਾਤਰਾ 67 ਦਿਨਾਂ ’ਚ 6713 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 15 ਸੂਬਿਆਂ ਦੇ 110 ਜ਼ਿਲ੍ਹਿਆਂ ’ਚੋਂ ਲੰਘੇਗੀ ਅਤੇ 20 ਮਾਰਚ ਨੂੰ ਮੁੰਬਈ ’ਚ ਸਮਾਪਤ ਹੋਵੇਗੀ।   

 (For more Punjabi news apart from Rahul Gandhi 'shares' burden of coal workers in Jharkhand, stay tuned to Rozana Spokesman)

Location: India, Jharkhand, Ranchi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement