
Himachal Pradesh News:ਹਾਦਸੇ ਵਿਚ ਮਾਤਾ-ਪਿਓ ਝੁਲਸੇ
An explosion in the refrigerator Himachal Pradesh News in punjabi: ਹਿਮਾਚਲ ਦੇ ਨਾਲਾਗੜ੍ਹ 'ਚ ਫਰਿੱਜ ਦੇ ਕੰਪ੍ਰੈਸ਼ਰ 'ਚ ਧਮਾਕਾ ਹੋਇਆ ਹੈ। ਇਸ ਕਾਰਨ ਘਰ ਨੂੰ ਅੱਗ ਲੱਗ ਗਈ। ਇਸ ਅੱਗ 'ਚ ਕਮਰੇ 'ਚ ਸੌਂ ਰਿਹਾ 3 ਸਾਲਾ ਬੱਚਾ ਜ਼ਿੰਦਾ ਸੜ ਗਿਆ, ਜਦਕਿ ਉਸ ਦੇ ਮਾਤਾ-ਪਿਤਾ ਵੀ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ: Food Recipes: ਘਰ ਵਿਚ ਬੱਚਿਆਂ ਨੂੰ ਬਣਾ ਕੇ ਖਵਾਉ ਲਖਨਵੀ ਪੁਲਾਅ
ਜਿੱਥੋਂ ਬੱਚੇ ਦੇ ਪਿਤਾ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ ਹੈ। ਜਦੋਂਕਿ ਮਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਘਰ ਭੇਜ ਦਿਤਾ ਗਿਆ ਹੈ। ਇਹ ਮਾਮਲਾ ਦੇਰ ਰਾਤ ਨਾਲਾਗੜ੍ਹ ਦੇ ਪਿੰਡ ਦਭੋਟਾ ਵਿੱਚ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਪਿੰਡ ਦਭੋਟਾ ਵਿਖੇ ਸਤਨਾਮ ਸਿੰਘ ਆਪਣੀ ਪਤਨੀ ਪੂਜਾ ਅਤੇ 3 ਸਾਲ ਦੇ ਬੇਟੇ ਵਿਹਾਨ ਨਾਲ ਸੌਂ ਰਿਹਾ ਸੀ। ਪਰਿਵਾਰ ਦੇ ਹੋਰ ਮੈਂਬਰ ਅਗਲੇ ਕਮਰੇ ਵਿਚ ਸੌਂ ਰਹੇ ਸਨ। ਰਾਤ 11.30 ਵਜੇ ਅਚਾਨਕ ਹੋਏ ਧਮਾਕੇ ਤੋਂ ਬਾਅਦ ਕਮਰੇ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਵਪਾਰੀ ਦੀ ਸ਼ੱਕੀ ਹਾਲਾਤ 'ਚ ਮੌਤ, ਲਟਕਦੀ ਮਿਲੀ ਲਾਸ਼
ਅੱਗ ਕੁਝ ਹੀ ਦੇਰ ਵਿਚ ਸਾਰੇ ਕਮਰੇ ਵਿਚ ਫੈਲ ਗਈ। ਇਸ ਤੋਂ ਪਹਿਲਾਂ ਕਿ ਸੁੱਤੇ ਪਏ ਸਤਨਾਮ ਸਿੰਘ ਕੁਝ ਸਮਝ ਪਾਉਂਦੇ, ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਤਨਾਮ ਸਿੰਘ, ਪਤਨੀ ਪੂਜਾ ਅਤੇ ਵਿਹਾਨ ਅੱਗ ਦੀ ਲਪੇਟ ਵਿਚ ਆ ਗਏ। ਇਸ ਦੌਰਾਨ ਜ਼ਿੰਦਾ ਸੜ ਜਾਣ ਕਾਰਨ ਵਿਹਾਨ ਦੀ ਮੌਤ ਹੋ ਗਈ। ਕੰਪ੍ਰੈਸ਼ਰ ਫਰਿੱਜ ਦੇ ਪਿਛਲੇ ਪਾਸੇ ਹੁੰਦਾ ਹੈ। ਇਸ ਵਿੱਚ ਇੱਕ ਪੰਪ ਅਤੇ ਇੱਕ ਮੋਟਰ ਲੱਗੀ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਮੋਟਰ ਪੰਪ ਰਾਹੀਂ ਕੋਇਲ ਵਿਚ ਰੈਫ੍ਰਿਜਰੈਂਟ ਗੈਸ ਭੇਜਦੀ ਹੈ, ਜੋ ਗੈਸ ਨੂੰ ਠੰਡਾ ਕਰਦੀ ਹੈ। ਫਰਿੱਜ ਦੇ ਲਗਾਤਾਰ ਚੱਲਣ ਕਾਰਨ ਪਿਛਲਾ ਹਿੱਸਾ ਗਰਮ ਹੋਣ ਲੱਗਦਾ ਹੈ ਅਤੇ ਕੋਇਲ ਸੁੰਗੜਨ ਲੱਗਦੀ ਹੈ। ਅਜਿਹੀ ਸਥਿਤੀ 'ਚ ਗੈਸ ਦੇ ਰਸਤੇ 'ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਦਬਾਅ ਵਧ ਜਾਂਦਾ ਹੈ। ਫਿਰ ਇਹ ਧਮਾਕੇ ਦਾ ਰੂਪ ਲੈ ਲੈਂਦਾ ਹੈ।
(For more news apart from An explosion in the refrigerator Himachal Pradesh News in punjabi, stay tuned to Rozana Spokesman)