
ਮਾਮਲੇ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ
ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਤੇ ਭਾਜਪਾ ਦੀ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ’ਤੇ ਇਕ ਚੋਣ ਸਭਾ ਕਰਵਾਉਣ ਦੇ ਮਾਮਲੇ ਵਿਚ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਛਾਤਾ ਤਹਿਸੀਲ ਖੇਤਰ ਦੇ ਚੈਮੁਹਾਂ ਬਲਾਕ ਦੇ ਦਿੱਲੀ ਆਗਰਾ ਕੌਮੀ ਮਾਰਗ ’ਤੇ ਸਥਿਤ ਆਝਈ ਖ਼ੁਰਦ ਪਿੰਡ ਵਿਚ ਚੋਣ ਸਭਾ ਕਰਵਾਉਣ ਨਾਲ ਸਬੰਧਤ ਹੈ।
Hema Malini
ਇਲਾਕੇ ਦੇ ਉਪ ਜ਼ਿਲ੍ਹਾ ਅਧਿਕਾਰੀ ਤੇ ਸਹਾਇਕ ਚੋਣ ਅਧਿਕਾਰੀ ਆਰਡੀ. ਰਾਮ ਨੇ ਆਝਈ ਪਿੰਡ ਦੇ ਸਕੂਲ ਵਿਚ ਬਿਨਾਂ ਮਨਜ਼ੂਰੀ ਚੋਣ ਸਭਾ ਕਰਵਾਉਣ ’ਤੇ ਮਾਲਿਨੀ ਖ਼ਿਲਾਫ਼ ਵਰਿੰਦਾਵਨ ਥਾਣੇ ਵਿਚ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਵੱਲੋਂ ਚੋਣ ਸਭਾ ਕਰਵਾਉਣ ਵਾਲੇ ਪੰਕਜ ਸ਼ਰਮਾ ਨੇ ਪਿੰਡ ਵਿਚ ਸਭਾ ਦੀ ਮਨਜ਼ੂਰੀ ਲਈ ਸੀ।
Hema Malini
ਪਰ ਉਸੇ ਦਿਨ ਪਿੰਡ ਵਿਚ ਸਭਾ ਨਾ ਕਰ ਕੇ ਸਕੂਲ ਵਿਚ ਜਮਾਤਾਂ ਲੱਗੀਆਂ ਹੋਣ ਦੌਰਾਨ ਹੀ ਮੰਚ ਅਤੇ ਹੋਰ ਪ੍ਰਬੰਧ ਕਰ ਕੇ ਸਭਾ ਕਰਵਾਈ ਗਈ। ਜਾਣਕਾਰੀ ਮਿਲਣ ਤੇ ਰਾਸ਼ਟਰੀ ਲੋਕ ਦਲ ਆਗੂ ਤਾਰਾ ਚੰਦਰ ਗੋਸਵਾਮੀ ਦੀ ਸ਼ਿਕਾਇਤ ’ਤੇ ਭਾਜਪਾ ਉਮੀਦਵਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਗਿਆ ਸੀ। ਮਾਮਲੇ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। ਜਵਾਬ ਤਸੱਲੀਬਖਸ਼ ਨਾ ਹੋਣ ’ਤੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।