
ਭਾਰਤੀ ਜਨਤਾ ਪਾਰਟੀ ਵੱਲੋਂ ਮਥੁਰਾ ਲੋਕ ਸਭਾ ਸੀਟ ਲਈ ਚੋਣ ਦੰਗਲ ਵਿਚ ਉਤਰੀ ਫਿਲਮ ਅਦਾਕਾਰਾ ਅਤੇ ਮੌਜੂਦਾ ਸਾਂਸਦ ਹੇਮਾ ਮਾਲਿਨੀ ਅਰਬਪਤੀ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਵੱਲੋਂ ਮਥੁਰਾ ਲੋਕ ਸਭਾ ਸੀਟ ਲਈ ਚੋਣ ਦੰਗਲ ਵਿਚ ਉਤਰੀ ਫਿਲਮ ਅਦਾਕਾਰਾ ਅਤੇ ਮੌਜੂਦਾ ਸਾਂਸਦ ਹੇਮਾ ਮਾਲਿਨੀ ਅਰਬਪਤੀ ਹੈ। ਬੀਤੇ ਪੰਜ ਸਾਲਾਂ ਵਿਚ ਉਹਨਾਂ ਦੀ ਕੁੱਲ ਸੰਪਤੀ ਦੀ ਕੀਮਤ ਵਿਚ 34 ਕਰੋੜ 46 ਲੱਖ ਰੁਪਏ ਦਾ ਵਾਧਾ ਹੋਇਆ ਹੈ। ਜਦਕਿ ਉਹਨਾਂ ਦੇ ਪਤੀ ਧਰਮੇਂਦਰ ਸਿੰਘ ਦਿਓਲ ਦੀ ਸੰਪਤੀ ਵਿਚ ਕੇਵਲ 12 ਕਰੋੜ 30 ਲੱਖ ਰੁਪਏ ਦਾ ਹੀ ਵਾਧਾ ਹੋਇਆ ਹੈ।
ਪਤੀ-ਪਤਨੀ ਨੇ ਸਾਲ 2013-14 ਵਿਚ ਜਿੱਥੇ 15 ਲੱਖ 93 ਹਜ਼ਾਰ ਕਰੋੜ ਰੁਪਏ ਕਮਾਏ, ਉਥੇ ਹੀ ਪਿਛਲੇ ਸਾਲ 1 ਕਰੋੜ 19 ਲੱਖ 50 ਹਜ਼ਾਰ ਰੁਪਏ ਦੀ ਘੋਸ਼ਣਾ ਇਨਕਮ ਟੈਕਸ ਵਿਭਾਗ ਨੇ ਕੀਤੀ ਹੈ। 2014-15 ਵਿਚ 3 ਕਰੋੜ 12 ਲੱਖ ਰੁਪਏ, 2015-16 ਵਿਚ 1 ਕਰੋੜ 9 ਲੱਖ ਰੁਪਏ ਅਤੇ 2016-17 ਵਿਚ 4 ਕਰੋੜ 30 ਲੱਖ 14 ਹਜ਼ਾਰ ਰੁਪਏ ਕਮਾਏ। ਇਸ ਤਰ੍ਹਾਂ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਹਨਾਂ ਦੀ ਕੁਲ ਆਮਦਨ 9 ਕਰੋੜ 87 ਲੱਖ 55 ਹਜ਼ਾਰ ਅਤੇ ਧਰਮੇਂਦਰ ਦਿਓਲ ਦੀ 9 ਕਰੋੜ 72 ਲੱਖ 78 ਹਜ਼ਾਰ ਰਹੀ ਹੈ।
Hema Malini with Dharmendra
ਹੇਮਾ ਮਾਲਿਨੀ ਕੋਲ ਦੋ ਕਾਰਾਂ ਹਨ, ਜਿਸ ਵਿਚ ਇਕ ਮਰਸੀਡੀ ਹੈ ਜੋ ਉਹਨਾਂ ਨੇ 2011 ਵਿਚ ਖਰੀਦੀ ਸੀ। ਇਸਦੇ ਇਲਾਵਾ ਇਕ ਟੋਯੋਟਾ ਹੈ ਜੋ 2005 ਵਿਚ ਪੌਣੇਂ ਪੰਜ ਲੱਖ ਰੁਪਏ ਵਿਚ ਖਰੀਦੀ ਸੀ। ਅਰਬਪਤੀਆਂ ਦੀ ਗਿਣਤੀ ਵਿਚ ਆਉਂਦੇ ਹੀ ਉਹਨਾਂ ਦੀ ਜਾਇਦਾਦ ਮੌਜੂਦਾ ਸਮੇਂ ਵਿਚ 123 ਕਰੋੜ 85 ਲੱਖ 12 ਹਜ਼ਾਰ 136 ਰੁਪਏ ਹੈ। ਜਦਕਿ ਹੇਮਾ ਮਾਲਿਨੀ 1 ਅਰਬ 1 ਕਰੋੜ 95 ਲੱਖ 300 ਰੁਪਏ ਦੀ ਨਕਦੀ, ਗਹਿਣੇ, ਫਿਕਸ ਡਿਪਾਜ਼ਿਟ, ਸ਼ੇਅਰਸ, ਕੋਠੀ ਦੀ ਮਾਲਕਣ ਹੈ।
Election Commission
ਪੰਜ ਸਾਲ ਪਹਿਲਾਂ ਇਸ ਜਾਇਦਾਦ ਦਾ ਮੁੱਲ 66 ਕਰੋੜ 65 ਲੱਖ 79 ਹਜ਼ਾਰ 403 ਰੁਪਏ ਸੀ। ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਵੇਰਵੇ ਅਨੁਸਾਰ ਉਹਨਾਂ ‘ਤੇ 6 ਕਰੋੜ 75 ਲੱਖ 710 ਅਤੇ ਪਤੀ ‘ਤੇ 7 ਕਰੋੜ 37 ਲੱਖ 52 ਹਜ਼ਾਰ 352 ਰੁਪਏ ਦਾ ਕਰਜ਼ਾ ਹੈ। ਇਸ ਨਿਵੇਸ਼ ਦਾ ਉਹਨਾਂ ਨੂੰ ਲਾਭ ਵੀ ਮਿਲਿਆ ਹੈ। ਜ਼ਮੀਨ ਦੀ ਕੀਮਤ ਅਤੇ ਲਾਗਤ ਤੋਂ ਬਾਅਦ ਹੁਣ ਉਹਨਾਂ ਦਾ ਬੰਗਲਾ 58 ਕਰੋੜ ਤੋਂ ਵਧ ਕੇ ਤਕਰੀਬਨ 1 ਅਰਬ ਦੀ ਕੀਮਤ ਦਾ ਹੋ ਗਿਆ ਹੈ।
2014 ਵਿਚ ਮਥੁਰਾ ਤੋਂ ਲੋਕਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਵੀ ਉਹ 2003 ਤੋਂ 2009 ਤੱਕ ਅਤੇ 2011-2012 ਵਿਚ ਰਾਜਸਭਾ ਦੀ ਮੈਂਬਰ ਰਹਿ ਚੁਕੀ ਹੈ। ਇਸਦੇ ਇਲਾਵਾ ਉਹ ਸਾਂਸਦ ਵਿਚ ਵਿਦੇਸ਼, ਆਵਾਜਾਈ, ਸੈਰ-ਸਪਾਟਾ, ਸੰਸਕ੍ਰਿਤ, ਸ਼ਹਿਰੀ ਆਦਿ ਮੰਤਰਾਲਿਆਂ ਦੀ ਮੈਂਬਰ ਵੀ ਰਹੀ ਹੈ।