ਮੀਡੀਆ ਅਤੇ ਅਖ਼ਬਰਾਂ ਲਈ ਵੀ ਨਿਰਦੇਸ਼ ਜਾਰੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੀਰਵਾਰ ਨੂੰ ਆਨਲਾਈਨ ਗੇਮਿੰਗ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ। ਨਵੇਂ ਗੇਮਿੰਗ ਨਿਯਮ ਆਨਲਾਈਨ ਜੂਆ ਅਤੇ ਸੱਟੇਬਾਜ਼ੀ ਪਲੇਟਫਾਰਮਾਂ 'ਤੇ ਦਾਅ ਲਗਾਉਣ ਵਾਲੀ ਕਿਸੇ ਵੀ ਗੇਮ 'ਤੇ ਪਾਬੰਦੀ ਲਗਾਉਂਦੇ ਹਨ। ਇਸ ਦੇ ਨਾਲ ਹੀ ਇਹਨਾਂ ਨਿਯਮਾਂ ਅਨੁਸਾਰ ਸਾਰੀਆਂ ਆਨਲਾਈਨ ਗੇਮਾਂ ਇਕ ਸਵੈ-ਨਿਯੰਤ੍ਰਕ ਸੰਸਥਾ (Self-Regulatory Organization) ਦੁਆਰਾ ਨਿਰਧਾਰਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਖਾਲਸਾ ਸਾਜਨਾ ਦਿਵਸ ਮੌਕੇ 1052 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਜੂਆ ਜਾਂ ਸੱਟੇਬਾਜ਼ੀ ਨਾਲ ਜੁੜੀਆਂ ਆਨਲਾਈਨ ਗੇਮਾਂ ਨਵੇਂ ਆਨਲਾਈਨ ਗੇਮਿੰਗ ਨਿਯਮਾਂ ਦੇ ਦਾਇਰੇ 'ਚ ਆਉਣਗੀਆਂ। ਰਾਜ ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਇਕ ਢਾਂਚੇ ਦੇ ਨਾਲ ਕੰਮ ਕਰ ਰਹੇ ਹਾਂ ਕਿ ਸਾਰੀਆਂ ਆਨਲਾਈਨ ਗੇਮਿੰਗ ਨੂੰ ਇਕ SRO ਦੁਆਰਾ ਕੰਟਰੋਲ ਕੀਤਾ ਜਾਵੇਗਾ। ਯਾਨੀ ਐਸਆਰਓ ਇਹ ਤੈਅ ਕਰੇਗਾ ਕਿ ਗੇਮ ਵਿਚ ਜੂਆ ਹੈ ਜਾਂ ਨਹੀਂ। ਚੰਦਰਸ਼ੇਖਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਆਨਲਾਈਨ ਗੇਮਿੰਗ ਗਤੀਵਿਧੀਆਂ ਨਾਲ ਸਬੰਧਤ ਕਈ ਐਸਆਰਓ ਬਣਾਏ ਜਾਣਗੇ ਜਿਸ ਵਿਚ ਸਾਰੇ ਹਿੱਸੇਦਾਰਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਘੇਰਾ ਬੰਦੀ ਅਤੇ ਤਲਾਸ਼ੀ ਅਭਿਆਨ: 250 ਟੀਮਾਂ ਨੇ 866 ਕਾਲੋਨੀਆਂ ਦੀ ਘੇਰਾਬੰਦੀ ਕੀਤੀ ਅਤੇ 5869 ਘਰਾਂ ਦੀ ਕੀਤੀ ਤਲਾਸ਼ੀ
ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ Self-Regulatory Organization ਖੇਡ ਦੀ ਨਿਗਰਾਨੀ ਅਤੇ ਨਿਰਧਾਰਨ ਕਰਨ ਲਈ ਕੰਮ ਕਰੇਗੀ। ਉਹਨਾਂ ਕਿਹਾ ਕਿ ਇਜਾਜ਼ਤ ਇਸ ਆਧਾਰ 'ਤੇ ਤੈਅ ਕੀਤੀ ਜਾਵੇਗੀ ਕਿ ਐਪ 'ਚ ਸੱਟੇਬਾਜ਼ੀ ਸ਼ਾਮਲ ਹੈ ਜਾਂ ਨਹੀਂ। ਜੇਕਰ ਸੱਟੇਬਾਜ਼ੀ ਸ਼ਾਮਲ ਹੈ ਤਾਂ SRO ਇਹ ਕਹਿਣ ਦੀ ਸਥਿਤੀ ਵਿਚ ਹੋਵੇਗਾ ਕਿ ਉਹਨਾਂ ਨੂੰ ਆਨਲਾਈਨ ਗੇਮਾਂ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ: ਮਹਿੰਗਾਈ ਤੋਂ ਰਾਹਤ! RBI ਨੇ ਰੈਪੋ ਦਰ ਵਿਚ ਨਹੀਂ ਕੀਤਾ ਬਦਲਾਅ, 6.50 ਫੀਸਦੀ 'ਤੇ ਰਹੇਗੀ ਬਰਕਰਾਰ
ਯਾਨੀ ਐਪ ਲਈ SRO ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਦੂਜੇ ਪਾਸੇ ਆਨਲਾਈਨ ਰੀਅਲ ਮਨੀ ਗੇਮਜ਼ ਉਹ ਖੇਡਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਉਪਭੋਗਤਾ ਜਿੱਤਣ ਦੀ ਉਮੀਦ ਨਾਲ ਕੁਝ ਰਕਮ ਜਮ੍ਹਾਂ ਕਰਦੇ ਹਨ। ਅਜਿਹੀਆਂ ਗੇਮਾਂ ਨੂੰ ਆਨਲਾਈਨ ਗੇਮਿੰਗ ਨਿਯਮਾਂ ਦੀ ਪਾਲਣਾ ਵਿਚ ਨਹੀਂ ਮੰਨਿਆ ਜਾਵੇਗਾ।ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵੀਰਵਾਰ ਨੂੰ ਮੁੱਖ ਧਾਰਾ ਦੇ ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਵਿਚ ਸੱਟੇਬਾਜ਼ੀ ਦੀਆਂ ਵੈਬਸਾਈਟਾਂ ਦੇ ਇਸ਼ਤਿਹਾਰ ਅਤੇ ਪ੍ਰਚਾਰ ਸਮੱਗਰੀ ਪ੍ਰਕਾਸ਼ਤ ਕਰਨ ਦੀਆਂ ਤਾਜ਼ਾ ਘਟਨਾਵਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਕੇਂਦਰ ਸਰਕਾਰ ਨੇ ਮੀਡੀਆ ਸਮੂਹਾਂ ਅਤੇ ਅਖਬਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੱਟੇਬਾਜ਼ੀ ਐਪਸ ਨਾਲ ਸਬੰਧਤ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ।