
21 ਅਪ੍ਰੈਲ ਨੂੰ ਅਜਿਹੀ ਹੀ ਇਕ ਸ਼ਿਕਾਇਤ ਆਈ...
ਨਵੀਂ ਦਿੱਲੀ: ਦਿੱਲੀ ਵਿਚ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨੌਜਵਾਨ ਫੂਡ ਡਿਲਵਰੀ ਕੰਪਨੀ ਜ਼ੋਮੈਟੋ ਦੀ ਡ੍ਰੈਸ ਪਾ ਕੇ ਘੁੰਮਦੇ ਸਨ ਅਤੇ ਲੋਕਾਂ ਦੇ ਮੋਬਾਇਲ ਖੋਹ ਲੈਂਦੇ ਸਨ। ਮਾਮਲਾ ਇੰਦਰਪੁਰੀ ਥਾਣੇ ਦਾ ਹੈ। ਪੁਲਿਸ ਨੇ ਦਸਿਆ ਕਿ ਲਾਕਡਾਊਨ ਦੌਰਾਨ ਮੋਬਾਇਲ ਖੋਹੇ ਜਾਣ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ।
Mobile
21 ਅਪ੍ਰੈਲ ਨੂੰ ਅਜਿਹੀ ਹੀ ਇਕ ਸ਼ਿਕਾਇਤ ਆਈ ਸੀ। ਹਸਪਤਾਲ ਵਿਚ ਤੈਨਾਤ ਇਕ ਸਿਕਿਊਰਿਟੀ ਗਾਰਡ ਦਾ ਫੋਨ ਖੋਹ ਲਿਆ ਗਿਆ। ਉਹ ਗੰਗਾਰਾਮ ਹਸਪਤਾਲ ਤੋਂ ਫੋਨ ਤੇ ਗੱਲ ਕਰਦੇ ਹੋਏ ਘਰ ਜਾ ਰਿਹਾ ਸੀ। ਉਦੋਂ ਹੀ ਮੋਟਰਸਾਇਕਲ ਤੇ ਆਏ ਦੋ ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਲਿਆ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਆਰੋਪੀ ਜ਼ੋਮੈਟੋ ਦੀ ਟੀਸ਼ਰਟ ਪਹਿਨੇ ਹੋਏ ਸਨ।
Phone
ਪੁਲਿਸ ਨੇ ਜ਼ੋਮੈਟੋ ਵਿਚ ਗੱਲ ਕੀਤੀ। ਕੰਪਨੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਕਿਹੜੇ ਕਰਮਚਾਰੀ ਅਜੇ ਵੀ ਸਰਗਰਮ ਹਨ। ਇਸ ਤੋਂ ਪੁਲਿਸ ਨੂੰ ਜ਼ਰੂਰੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਮੁਖਬਰਾਂ ਦੀ ਜਾਣਕਾਰੀ ਦੇ ਆਧਾਰ ਤੇ ਦੋ ਆਰੋਪੀਆਂ ਨੂੰ ਫੜਿਆ ਗਿਆ। ਇਸ ਦੀ ਪਹਿਚਾਣ ਮੋਹਨ ਮਿਸ਼ਰਾ ਅਤੇ ਪਵਨ ਚੌਹਾਨ ਦੇ ਰੂਪ ਵਿਚ ਹੋਈ ਹੈ। ਮੋਹਨ ਪਹਿਲਾਂ ਵੀ ਸਨੈਚਿੰਗ ਕੇਸ ਵਿਚ ਗ੍ਰਿਫ਼ਤਾਰ ਹੋ ਚੁੱਕਾ ਹੈ।
Phone
ਕੋਰੋਨਾ ਵਾਇਰਸ ਦੇ ਕਾਰਨ ਸੜਕ 'ਤੇ ਪੁਲਿਸ ਦੀ ਮੌਜੂਦਗੀ ਵੱਧ ਗਈ ਸੀ। ਪਰ ਫੂਡ ਡਿਲਵਰੀ ਕਰਨ ਵਾਲੀਆਂ ਕੰਪਨੀਆਂ ਨੂੰ ਕੰਮ ਕਰਨ ਦੀ ਆਗਿਆ ਸੀ। ਅਜਿਹੀ ਸਥਿਤੀ ਵਿੱਚ ਮੋਹਨ ਨੇ ਆਪਣੇ ਦੋਸਤ ਅੰਕਿਤ ਨਾਲ ਗੱਲਬਾਤ ਕੀਤੀ। ਅੰਕਿਤ ਜ਼ੋਮੈਟੋ ਵਿਚ ਕੰਮ ਕਰਦਾ ਸੀ। ਮੋਹਨ ਨੇ ਅੰਕਿਤ ਨੂੰ ਕਿਹਾ ਕਿ ਜੇ ਉਹ ਕੰਮ ਨਹੀਂ ਕਰਦਾ ਤਾਂ ਉਸ ਦੀ ਆਈਡੀ ਨੂੰ ਡਿਐਕਟੀਵੇਟ ਕਰ ਦਿੱਤਾ ਜਾਵੇਗਾ।
iPhone
ਅਜਿਹੇ ਵਿੱਚ ਅੰਕਿਤ ਨੇ ਆਪਣੀ ਆਈਡੀ ਅਤੇ ਕੱਪੜੇ ਮੋਹਨ ਨੂੰ ਦਿੱਤੇ ਸਨ। ਇਸ ਤੋਂ ਬਾਅਦ ਮੋਹਨ ਨੇ ਪਵਨ ਨਾਲ ਮਿਲ ਕੇ ਮੋਬਾਈਲ ਖੋਹਣੇ ਸ਼ੁਰੂ ਕਰ ਦਿੱਤੇ। ਪੁਲਿਸ ਦੇ ਅਨੁਸਾਰ ਜ਼ੋਮੈਟੇ ਦੇ ਪਹਿਰਾਵੇ ਅਤੇ ਬੈਗ ਨੇ ਉਹਨਾ ਦਾ ਕੰਮ ਹੋਰ ਆਸਾਨ ਕਰ ਦਿੱਤਾ।
iPhone
ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੁਲਿਸ ਬੈਰੀਕੇਡ ਪਾਰ ਕਰਦੇ ਸਨ। ਕਿਉਂਕਿ ਪੁਲਿਸ ਹੋਮ ਡਿਲਵਰੀ ਵਾਲਿਆਂ ਨੂੰ ਘਟ ਰੋਕਦੀ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਚਾਰ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਉੱਤੇ ਅੱਧੀ ਦਰਜਨ ਘਟਨਾਵਾਂ ਵਿੱਚ ਸ਼ਾਮਲ ਹੋਣ ਦਾ ਆਰੋਪ ਹੈ। ਇਹ ਮੁਲਜ਼ਮ ਕਰਾਵਲ ਨਗਰ ਤੋਂ ਇੰਦਰਪੁਰੀ ਤੱਕ ਦੇ ਜੁਰਮਾਂ ਵਿੱਚ ਸ਼ਾਮਲ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।