
ਇੱਥੋਂ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਇਕ ਵਾਰ ਫਿਰ ਤੋਂ ਅਤਿਵਾਦੀਆਂ ਨੇ ਹਮਲਾ ਕੀਤਾ.......
ਜੰਮੂ-ਕਸ਼ਮੀਰ : ਇੱਥੋਂ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਇਕ ਵਾਰ ਫਿਰ ਤੋਂ ਅਤਿਵਾਦੀਆਂ ਨੇ ਹਮਲਾ ਕੀਤਾ। ਜੰਮੂ ਕਸ਼ਮੀਰ ਦੇ ਬਾਂਦੀਪੁਰਾ ਦੇ ਹਾਜਿਨ ਇਲਾਕੇ ਵਿਚ ਇੰਡੀਅਨ ਆਰਮੀ ਦੀ ਪੋਸਟ ਨੂੰ ਨਿਸ਼ਾਨਾ ਬਣਾ ਕੇ ਮੰਗਲਵਾਰ ਦੀ ਸ਼ਾਮ ਨੂੰ ਅਤਿਵਾਦੀਆਂ ਨੇ ਹਮਲਾ ਬੋਲਿਆ। ਖ਼ਬਰ ਏਜੰਸੀ ਮੁਤਾਬਕ ਕਰੀਬ ਚਾਰ ਤੋਂ ਛੇ ਦੀ ਗਿਣਤੀ ਵਿਚ ਅਤਿਵਾਦੀਆਂ ਨੇ ਆਰਮੀ ਕੈਂਪ 'ਤੇ ਦੋਵੇਂ ਪਾਸੇ ਤੋਂ ਹਮਲਾ ਕੀਤਾ।
location
ਅਤਿਵਾਦੀਆਂ ਨੇ 13ਵੀਂ ਰਾਸ਼ਟਰੀ ਰਾਈਫ਼ਲਜ਼ ਅਤੇ ਹਾਜਿਨ ਪੁਲਿਸ ਸਟੇਸ਼ਨ 'ਤੇ ਇਹ ਹਮਲਾ ਕੀਤਾ ਹੈ। ਖ਼ਬਰਾਂ ਮੁਤਾਬਕ ਅਤਿਵਾਦੀਆਂ ਨੇ ਕਰੀਬ 8 ਰੌਂਦ ਗੋਲੀਬਾਰੀ ਕੀਤੀ ਹੈ ਅਤੇ ਪੁਲਿਸ ਮੁਲਾਜ਼ਮਾਂ ਅਤੇ ਫ਼ੌਜ 'ਤੇ ਗ੍ਰਨੇਡ ਲਾਂਚਰਜ ਦੀ ਵਰਤੋਂ ਕਰਦੇ ਹੋਏ ਹਮਲਾ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਆਤਮਘਾਤੀ ਹਮਲਾ ਨਹੀਂ ਸੀ ਅਤੇ ਇਸ ਦਾ ਜ਼ੋਰਦਾਰ ਤਰੀਕੇ ਨਾਲ ਜਵਾਬ ਦਿਤਾ ਗਿਆ ਹੈ।
Army
ਉਨ੍ਹਾਂ ਅੱਗੇ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਅਪਰੇਸ਼ਨ ਸ਼ੁਰੂ ਕਰ ਦਿਤਾ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਆਰਮੀ ਪੋਸਟਮ ਅਤੇ ਪੁਲਿਸ ਸਟੇਸ਼ਨ ਦੋਹੇ ਹੀ ਸੁਰੱਖਿਅਤ ਹਨ। ਇਸ ਤੋਂ ਪਹਿਲਾਂ ਮੰਗਲਵਾਰ ਦੀ ਸ਼ਾਮ ਨੂੰ ਅਤਿਵਾਦੀਆਂ ਨੇ ਉਤਰੀ ਕਸ਼ਮੀਰ ਦੇ ਹਰਵਾਨ ਇਲਾਕੇ ਵਿਚ ਫ਼ੌਜ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਆਈਈਡੀ ਧਮਾਕਾ ਕੀਤਾ। ਇਸ ਘਟਨਾ ਵਿਚ ਗੱਡੀ ਨੂੰ ਕਾ਼ਫੀ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਸੋਪੋਰ ਤੋਂ ਕਰੀਬ 20 ਕਿਲੋਮੀਟਰ ਦੂਰ ਹਰਵਾਨ ਯੰਬਰਜਾਲ ਵਾਰੀ ਵਿਚ ਹੋਈ ਜੋ 22ਵੀਂ ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ।