
ਦੇਸ਼ ਅੰਦਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਲਾਗ ਦੇ ਹੁਣ ਤਕ ਸੱਭ ਤੋਂ ਜ਼ਿਆਦਾ ਨਵੇਂ 9851 ਮਾਮਲੇ ਸਾਹਮਣੇ ਆਏ ਹਨ ਤੇ 273 ਹੋਰ ਲੋਕਾਂ ਦੀ ਮੌਤ ਹੋ ਗਈ।
ਨਵੀਂ ਦਿੱਲੀ, 5 ਜੂਨ: ਦੇਸ਼ ਅੰਦਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਲਾਗ ਦੇ ਹੁਣ ਤਕ ਸੱਭ ਤੋਂ ਜ਼ਿਆਦਾ ਨਵੇਂ 9851 ਮਾਮਲੇ ਸਾਹਮਣੇ ਆਏ ਹਨ ਤੇ 273 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁਲ ਪੀੜਤਾਂ ਦੀ ਗਿਣਤੀ 2,26,770 ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6348 ਹੋ ਗਈ।
ਅਮਰੀਕਾ, ਬ੍ਰਾਜ਼ੀਲ, ਰੂਸ, ਬਰਤਾਨੀਆ, ਸਪੇਨ ਅਤੇ ਇਟਲੀ ਤੋਂ ਬਾਅਦ ਭਾਰਤ ਹੁਣ ਕੋਰੋਨਾ ਵਾਇਰਸ ਤੋਂ ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ ਦੀ ਸੂਚੀ 'ਚ ਸੱਤਵੇਂ ਨੰਬਰ 'ਤੇ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ 'ਚ 1,10,960 ਪੀੜਤ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ 1,09,461 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਜਾ ਚੁੱਕਾ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਹੁਣ ਤਕ 48.27 ਫ਼ੀ ਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ।''
ਵੀਰਵਾਰ ਤੋਂ ਸ਼ੁਕਰਵਾਰ ਸਵੇਰ ਤਕ 273 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ 'ਚ 123 ਮਹਾਰਾਸ਼ਟਰ ਤੋਂ ਹਨ। ਦਿੱਲੀ ਦੇ 44, ਗੁਜਰਾਤ ਦੇ 33, ਉੱਤਰ ਪ੍ਰਦੇਸ਼ ਦੇ 16, ਤਾਮਿਲਨਾਡੂ ਦੇ 12, ਪਛਮੀ ਬੰਗਾਲ ਦੇ 10, ਤੇਲੰਗਾਨਾ ਅਤੇ ਮੱਧ ਪ੍ਰਦੇਸ਼ 'ਚ ਛੇ-ਛੇ, ਕਰਨਾਟਕ, ਬਿਹਾਰ ਅਤੇ ਰਾਜਸਥਾਨ 'ਚ ਚਾਰ-ਚਾਰ, ਆਂਧਰ ਪ੍ਰਦੇਸ਼ ਅਤੇ ਕੇਰਲ 'ਚ ਤਿੰਨ-ਤਿੰਨ, ਉੱਤਰਾਖੰਡ 'ਚ ਦੋ ਅਤੇ ਜੰਮੂ-ਕਸ਼ਮੀਰ, ਹਰਿਆਣਾ ਅਤੇ ਝਾਰਖੰਡ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਮੰਤਰਾਲੇ ਦੀ ਵੈੱਬਸਾਈਟ ਅਨੁਸਾਰ ਮ੍ਰਿਤਕਾਂ 'ਚ 70 ਫ਼ੀ ਸਦੀ ਅਜਿਹੇ ਲੋਕ ਹਨ ਜੋ ਪਹਿਲਾਂ ਹੀ ਹੋਰ ਬਿਮਾਰੀਆਂ ਤੋਂ ਪੀੜਤ ਸਨ।
File Photo
ਸਿਹਤ ਮੰਤਰਾਲੇ ਵਲੋਂ ਸ਼ੁਕਰਵਾਰ ਸਵੇਰੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ 'ਚ ਸੱਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 77,793 ਲੋਕ ਪੀੜਤ ਹਨ। ਇਸ ਤੋਂ ਬਾਅਦ ਤਾਮਿਲਨਾਡੂ 'ਚ 27,256, ਦਿੱਲੀ 'ਚ 25,004, ਗੁਜਰਾਤ 'ਚ 18,584, ਰਾਜਸਥਾਨ 'ਚ 9862, ਉੱਤਰ ਪ੍ਰਦੇਸ਼ 'ਚ 9237 ਅਤੇ ਮੱਧ ਪ੍ਰਦੇਸ਼ 'ਚ 8782 ਲੋਕ ਪੀੜਤ ਹਨ।
ਪਛਮੀ ਬੰਗਾਲ 'ਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 6876 ਹੋ ਗਈ ਹੈ। ਇਸ ਤੋਂ ਬਾਅਦ ਬਿਹਾਰ 'ਚ 4493, ਕਰਨਾਟਕ 'ਚ 4320 ਅਤੇ ਆਂਧਰ ਪ੍ਰਦੇਸ਼ 'ਚ 4223 ਲੋਕ ਪੀੜਤ ਹਨ। ਹਰਿਆਣਾ 'ਚ 3281, ਤੇਲੰਗਾਨਾ 'ਚ 3147, ਜੰਮੂ-ਕਸ਼ਮੀਰ 'ਚ 3142 ਅਤੇ ਉਡੀਸਾ 'ਚ 2478 ਲੋਕ ਪੀੜਤ ਹਨ। ਪੰਜਾਬ 'ਚ 2415, ਆਸਾਮ 'ਚ 1998, ਕੇਰਲ 'ਚ 1588, ਉੱਤਰਾਖੰਡ 'ਚ 1153 ਲੋਕ ਪੀੜਤ ਹਨ।
ਝਾਰਖੰਡ 'ਚ 793, ਛੱਤੀਸਗੜ੍ਹ 'ਚ 756, ਤ੍ਰਿਪੁਰਾ 'ਚ 644, ਹਿਮਾਚਲ ਪ੍ਰਦੇਸ਼ 'ਚ 383, ਚੰਡੀਗੜ੍ਹ 'ਚ 301, ਮਣੀਪੁਰ 'ਚ 124, ਗੋਆ 'ਚ 166 ਅਤੇ ਲੱਦਾਖ 'ਚ 90 ਮਾਮਲੇ ਹਨ। ਪੁਦੂਚੇਰੀ 'ਚ 82, ਨਾਗਾਲੈਂਡ 'ਚ 80, ਅਰੁਣਾਂਚਲ ਪ੍ਰਦੇਸ਼ 'ਚ 42, ਅੰਡੇਮਾਨ-ਨਿਕੋਬਾਰ ਦੀਪਸਮੂਹ ਅਤੇ ਮੇਘਾਲਿਆ 'ਚ 33-33 ਮਾਮਲੇ ਹਨ। ਮਿਜ਼ੋਰਮ 'ਚ 17, ਦਾਦਰ-ਨਗਰ ਹਵੇਲੀ 'ਚ 120 ਅਤੇ ਸਿੱਕਿਮ 'ਚ ਦੋ ਮਾਮਲੇ ਹਨ। (ਪੀਟੀਆਈ)