ਬਜ਼ਾਰਾਂ ਤੇ ਪਹਾੜੀ ਇਲਾਕਿਆਂ ’ਤੇ ਇਕੱਠੀ ਹੋਈ ਭੀੜ, ਸਰਕਾਰ ਨੇ ਕਿਹਾ ਦੁਬਾਰਾ ਪਾਬੰਦੀਆਂ ਲਗਾ ਦੇਵਾਂਗੇ
Published : Jul 6, 2021, 7:18 pm IST
Updated : Jul 6, 2021, 7:18 pm IST
SHARE ARTICLE
Crowd gathers at markets and Hill stations
Crowd gathers at markets and Hill stations

ਕੋਰੋਨਾ ਦਾ ਪ੍ਰਭਾਵ ਅਤੇ ਕੇਸਾਂ ਦੇ ਘੱਟਣ ਤੋਂ ਬਾਅਦ ਬਜ਼ਾਰਾਂ ਅਤੇ ਸੈਰ ਸਪਾਟੇ ਦੀਆਂ ਥਾਵਾਂ ’ਤੇ ਭੀੜ ਨਜ਼ਰ ਆਉਣ ਲੱਗ ਗਈ।

ਨਵੀਂ ਦਿੱਲੀ: ਇਸ ਸਾਲ ਕੋਰੋਨਾ ਦੀ ਦੂਜੀ  ਲਹਿਰ (Coronavirus Second Wave) ਨੇ ਦੇਸ਼ ‘ਚ ਕਹਿਰ ਮਚਾ ਰੱਖਿਆ ਸੀ ਹਾਲਾਂਕਿ ਹੁਣ ਕੋਰੋਨਾ ਦਾ ਪ੍ਰਭਾਵ ਅਤੇ ਕੇਸਾਂ ਦੇ ਘੱਟਣ ਕਾਰਨ ਸਰਕਾਰ ਨੇ ਪਾਬੰਧੀਆਂ ’ਤੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਪਰ ਅਨਲੋਕ (Unlock) ਤੋਂ ਬਾਅਦ ਲੋਕ ਆਪਣੀ ਮਨਮਾਨੀ ਕਰਨਾ ਸ਼ੁਰੂ ਹੋ ਗਏ ਹਨ। ਬਜ਼ਾਰਾਂ ਅਤੇ ਸੈਰ ਸਪਾਟੇ ਦੀਆਂ ਥਾਵਾਂ ’ਤੇ ਭੀੜ (Crowd) ਨਜ਼ਰ ਆਉਣ ਲੱਗ ਗਈ ਹੈ। ਇਸ ਸਥਿਤੀ ਚਿੰਤਾ ਵਾਲੀ ਹੈ।

ਇਹ ਵੀ ਪੜ੍ਹੋ-  ਕਿਸਾਨਾਂ ਦੇ ਹੱਕ ‘ਚ ਖੜ੍ਹੇ ਰਹਿਣ ਲਈ ਪੰਜਾਬੀ ਗਾਇਕ Jazzy B ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

PHOTOPHOTO

ਸੰਯੁਕਤ ਸਕੱਤਰ ਲਵ ਅਗਰਵਾਲ (Joint Secretary Lav Agarwal) ਨੇ ਮੰਗਲਵਾਰ ਨੂੰ ਕੋਰੋਨਾ ਦੀ ਸਥਿਤੀ ਬਾਰੇ ਪ੍ਰੈਸ ਕਾਨਫਰੰਸ (Press Conference) ਵਿਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਭਾਵੇਂ ਘੱਟ ਗਿਆ ਹੈ ਪਰ ਅਜੇ ਵੀ ਮੌਜੂਦ ਹੈ। ਹਿਲ ਸਟੇਸ਼ਨਾਂ (Hill Stations) ’ਤੇ ਭਾਰੀ ਭੀੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਪ੍ਰੋਟੋਕੋਲ (Protocol) ਦੀ ਪਾਲਣਾ ਨਹੀਂ ਕੀਤੀ ਗਈ ਤਾਂ ਅਸੀਂ ਪਾਬੰਦੀਆਂ ’ਤੇ ਦਿੱਤੀ ਢਿੱਲ ਨੂੰ ਖਤਮ ਕਰ ਦੇਵਾਂਗੇ।

ਇਹ ਵੀ ਪੜ੍ਹੋ-  'ਕੋਰੋਨਾ ਮ੍ਰਿਤਕ ਦੇ ਪਰਿਵਾਰ ਨੂੰ 2500 ਰੁਪਏ ਮਹੀਨਾ ਪੈਨਸ਼ਨ ਦੇਵੇਗੀ ਕੇਜਰੀਵਾਲ ਸਰਕਾਰ'

Joint Secretary Lav AgarwalJoint Secretary Lav Agarwal

ਦੱਸਿਆ ਗਿਆ ਹੈ ਕਿ ਸਿਹਤ ਮੰਤਰਾਲੇ (Health Ministry) ਵਲੋਂ ਹਿਮਾਚਲ ਪ੍ਰਦੇਸ਼ (Himachal Pradesh) ਨੂੰ ਮਨਾਲੀ ਅਤੇ ਸ਼ਿਮਲਾ (Manali and Shimla) ਵਿਚ ਕੋਰੋਨਾ ਦੇ ਨਿਰਦੇਸ਼ਾਂ ਦੀ ਵੱਡੇ ਪਧੱਰ ’ਤੇ ਉਲੰਘਣਾ (Violation of Covid-19 Restrictions) ਕਰਨ ਲਈ ਇਕ ਪੱਤਰ ਵੀ ਲਿਖਿਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ 50 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ। 80% ਨਵੇਂ ਮਾਮਲੇ 90 ਜ਼ਿਲਿ੍ਹਆਂ ‘ਚੋਂ ਆ ਰਹੇ ਹਨ। ਜੇ ਕੁਝ ਜ਼ਿਲਿ੍ਆਂ ਵਿਚ ਵਧੇਰੇ ਲਾਗ ਦਿਖਾਈ ਦਿੰਦੀ ਹੈ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਦੂਜੀ ਲਹਿਰ ਹੈ।

ਹੋਰ ਪੜ੍ਹੋ: RSF 2021: Press Freedom ਦੇ ‘ਹਮਲਾਵਰਾਂ’ ਦੀ ਸੂਚੀ 'ਚ ਸ਼ਾਮਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ

PHOTOPHOTO

ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਕਿ, ਭਵਿੱਖ ਦੀ ਚੁਣੌਤੀ ਤੀਜੀ ਲਹਿਰ ਨਹੀਂ, ਬਲਕਿ ਇਹ ਹੈ ਕਿ ਅਸੀਂ ਇਸ ’ਤੇ ਕਿਵੇਂ ਕੰਮ ਕਰਦੇ ਹਾਂ। ਇਸ ਨੂੰ ਰੋਕਣ ਲਈ ਸਹੀ ਵਿਵਹਾਰ ਅਤੇ ਪਾਬੰਦੀਆਂ ’ਤੇ ਧਿਆਨ ਦੇਣ ਦੀ ਲੋੜ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement