
ਕਿਸਾਨਾਂ ਦਾ ਮੁੱਢ ਤੋਂ ਸਾਥ ਦੇਣ ਲਈ ਗਾਇਕ ਜੈਜ਼ੀ ਬੀ ਨੂੰ ਦਿੱਤਾ ਗਿਆ ਖ਼ਾਸ ਸਨਮਾਨ।
ਚੰਡੀਗੜ੍ਹ: ਗੱਲ ਕਰੀਏ ਕਿਸਾਨੀ ਅੰਦੋਲਨ (Farmers Protest) ਦੀ ਤਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ (Farmers) ਇਸ ਅੰਦੋਲਨ ‘ਚ ਡੱਟੇ ਹੋਏ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ (National and International) ਪੱਧਰ ’ਤੇ ਲੋਕਾਂ ਨੇ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕੀਤੀ। ਫਿਰ ਚਾਹੇ ਉਹ ਕੋਈ ਆਮ ਵਿਅਕਤੀ ਹੋਵੇ ਜਾਂ ਕੋਈ ਵੱਡੀ ਸ਼ਖ਼ਸੀਅਤ। ਪੰਜਾਬ ਦੇ ਕਲਾਕਾਰ ਲਗਾਤਾਰ ਕਿਸਾਨਾਂ ਦੇ ਹੱਕ ‘ਚ ਬੋਲ ਰਹੇ ਹਨ ਅਤੇ ਉਨ੍ਹਾਂ ਨਾਲ ਖੜ੍ਹੇ ਹਨ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਆਟੋ ਤੇ ਟਿੱਪਰ ਦੀ ਟੱਕਰ 'ਚ ਦਾਦੀ ਪੋਤੇ ਦੀ ਮੌਤ, ਟਿੱਪਰ ਚਾਲਕ ਹੋਇਆ ਫਰਾਰ
PHOTO
ਇਸੇ ਤਰ੍ਹਾਂ ਪੰਜਾਬੀ ਗਾਇਕ ਜੈਜ਼ੀ ਬੀ (Punjabi Singer Jazzy B) ਨੂੰ ਕਿਸਾਨੀ ਅੰਦੋਲਨ ‘ਚ ਮੁੱਢ ਤੋਂ ਖੜ੍ਹੇ ਰਹਿਣ (Supporting Farmers) ਲਈ ਗੋਲਡ ਮੈਡਲ ਨਾਲ ਸਨਮਾਨਿਤ (Honoured with Gold Medal) ਕੀਤਾ ਗਿਆ। ਇਸ ਦੀ ਵੀਡੀਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Shared video on Instagram) ’ਤੇ ਵੀ ਸ਼ੇਅਰ ਕੀਤੀ। ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਇਸ ਵੀਡੀਓ ਨੂੰ ਕਾਫ਼ੀ ਪਸੰਦ ਵੀ ਕੀਤਾ ਗਿਆ ਹੈ। ਉਨ੍ਹਾਂ ਦੇ ਫੈਨਸ ਨੇ ਕੁਮੈਂਟਾਂ ‘ਚ ਉਨ੍ਹਾਂ ਦੀ ਤਾਰੀਫ਼ ਵੀ ਕੀਤੀ।
ਹੋਰ ਪੜ੍ਹੋ: Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ, ਮਹਿਲਾ ਖਿਡਾਰੀਆਂ ਸਿਰ ਹੋਵੇਗੀ 5 ਖੇਡਾਂ ਦੀ ਜ਼ਿੰਮੇਵਾਰੀ
PHOTO
ਇਸ ਵੀਡੀਓ ਰਾਹੀਂ ਜੇਜ਼ੀ ਬੀ ਨੇ ਨੌਜਵਾਨਾਂ ਨੂੰ ਇਕ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਅਸੀਂ ਇਸ ਅੰਦੋਲਨ ‘ਚ ਸ਼ਾਮਲ ਹੋ ਕੇ ਆਪਣੇ ਬਜ਼ੁਰਗਾਂ ਦਾ ਸਾਥ ਦੇਈਏ ਅਤੇ ਵੱਧ ਚੜ੍ਹ ਕੇ ਇਕ ਅੰਦੋਲਨ ‘ਚ ਹਿੱਸਾ ਪਾਈਏ।