ਪ੍ਰੋਫ਼ੈਸਰ ਨੇ ਦਿੱਤੀ ਮਿਸਾਲ: 3 ਸਾਲ ਤੱਕ ਪੜ੍ਹਾਉਣ ਲਈ ਨਹੀਂ ਮਿਲੀ ਕਲਾਸ ਤਾਂ ਵਾਪਸ ਕੀਤੀ 23 ਲੱਖ ਸੈਲਰੀ
Published : Jul 6, 2022, 1:15 pm IST
Updated : Jul 6, 2022, 1:15 pm IST
SHARE ARTICLE
Dr. Lalan Kumar
Dr. Lalan Kumar

ਇਹ ਪ੍ਰੋਫੈਸਰ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਜਿਹੇ ਕਾਲਜ ਵਿਚ ਨਿਯੁਕਤ ਕਰਨ ਦੀ ਮੰਗ ਕਰ ਰਹੇ ਸਨ, ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ।



ਪਟਨਾ: ਬਿਹਾਰ ਦੇ ਮੁਜ਼ੱਫਰਪੁਰ ਸਥਿਤ ਭੀਮ ਰਾਓ ਅੰਬੇਡਕਰ ਬਿਹਾਰ ਯੂਨੀਵਰਸਿਟੀ ਵਿਚ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਪੜ੍ਹਾਉਣ ਲਈ ਕਲਾਸ ਨਾ ਮਿਲਣ ਕਾਰਨ ਇਕ ਪ੍ਰੋਫੈਸਰ ਨੇ ਯੂਨੀਵਰਸਿਟੀ ਨੂੰ ਆਪਣੀ 3 ਸਾਲ ਦੀ ਸਾਰੀ ਤਨਖਾਹ ਵਾਪਸ ਕਰ ਦਿੱਤੀ। ਇਹ ਪ੍ਰੋਫੈਸਰ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਜਿਹੇ ਕਾਲਜ ਵਿਚ ਨਿਯੁਕਤ ਕਰਨ ਦੀ ਮੰਗ ਕਰ ਰਹੇ ਸਨ, ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ।

SalarySalary

ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਤੋਂ ਦੁਖੀ ਹੋ ਕੇ ਨਿਤੀਸ਼ਵਰ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਲਲਨ ਕੁਮਾਰ ਨੇ ਆਪਣੀ ਤਿੰਨ ਸਾਲਾਂ ਦੀ ਪੂਰੀ ਤਨਖ਼ਾਹ 23 ਲੱਖ 82 ਹਜ਼ਾਰ 228 ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰ ਦਿੱਤੀ ਹੈ। ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਹੈ।
ਡਾ. ਲਲਨ ਕੁਮਾਰ  ਨੂੰ 24 ਸਤੰਬਰ 2019 ਨੂੰ ਬਿਹਾਰ ਪਬਲਿਕ ਸਰਵਿਸ ਕਮਿਸ਼ਨ (BPSC) ਦੁਆਰਾ ਸਹਾਇਕ ਪ੍ਰੋਫੈਸਰ ਵਜੋਂ ਚੁਣਿਆ ਗਿਆ ਸੀ। ਬੀਆਰਏ ਬਿਹਾਰ ਯੂਨੀਵਰਸਿਟੀ ਦੇ ਤਤਕਾਲੀ ਵੀਸੀ ਰਾਜਕੁਮਾਰ ਮੰਡਰ ਨੇ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਸਾਰੇ ਚੁਣੇ ਹੋਏ ਪ੍ਰੋਫੈਸਰਾਂ ਨੂੰ ਮਨਮਾਨੇ ਢੰਗ ਨਾਲ ਤਾਇਨਾਤ ਕਰ ਦਿੱਤਾ।

Company Transfers 1.4 Crore Instead Of 43,000 Salary Salary

ਉਹਨਾਂ ਨੇ ਮੈਰਿਟ ਅਤੇ ਰੈਂਕ ਦੀ ਉਲੰਘਣਾ ਕਰਕੇ ਘੱਟ ਨੰਬਰਾਂ ਵਾਲੇ ਨੂੰ ਪੀਜੀ ਅਤੇ ਚੰਗੇ ਕਾਲਜ ਦਿੱਤੇ। ਬਿਹਤਰ ਰੈਂਕ ਵਾਲੇ ਅਜਿਹੇ ਕਾਲਜਾਂ ਵਿਚ ਭੇਜੇ ਗਏ ਜਿੱਥੇ ਕਿਸੇ ਕਿਸਮ ਦੀਆਂ ਕਲਾਸਾਂ ਨਹੀਂ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਨੇ 4 ਅਰਜ਼ੀਆਂ ਲਿਖ ਕੇ ਮੰਗ ਕੀਤੀ ਕਿ ਮੇਰੇ ਕਾਲਜ ਵਿਚ ਪੜ੍ਹਾਈ ਨਹੀਂ ਹੁੰਦੀ। ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਮੈਨੂੰ PG ਵਿਭਾਗ, LS ਕਾਲਜ ਜਾਂ RDS ਕਾਲਜ ਵਿਚ ਟ੍ਰਾਂਸਫਰ ਕਰੋ ਜਿੱਥੇ ਕਲਾਸਾਂ ਚੱਲਦੀਆਂ ਹਨ। ਤਾਂ ਜੋ ਮੈਂ ਬੱਚਿਆਂ ਨੂੰ ਪੜ੍ਹਾ ਸਕਾਂ ਅਤੇ ਆਪਣੇ ਗਿਆਨ ਦੀ ਚੰਗੀ ਵਰਤੋਂ ਕਰ ਸਕਾਂ। ਹਰ ਬੇਨਤੀ ਤੋਂ ਬਾਅਦ ਵੀ ਮੇਰੀ ਬਦਲੀ ਨਹੀਂ ਹੋਈ।

Babasaheb Bhimrao Ambedkar Bihar University,Babasaheb Bhimrao Ambedkar Bihar University

ਉਹਨਾਂ ਦੱਸਿਆ, “ਅਖੀਰ ਵਿਚ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਮੈਂ 25 ਸਤੰਬਰ 2019 ਤੋਂ ਮਈ 2022 ਤੱਕ ਪ੍ਰਾਪਤ ਹੋਈ ਸਾਰੀ ਤਨਖਾਹ ਯੂਨੀਵਰਸਿਟੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਹੋਣ ਕਾਰਨ ਮੈਂ ਚਾਹੁੰਦੇ ਹੋਏ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਹਾਂ। ਇਸ ਸਥਿਤੀ ਵਿਚ ਤਨਖਾਹ ਸਵੀਕਾਰ ਕਰਨਾ ਮੇਰੇ ਲਈ ਅਨੈਤਿਕ ਹੈ”। ਨਿਤੇਸ਼ਵਰ ਕਾਲਜ ਵਿਚ ਦਾਖ਼ਲਾ ਲੈਣ ਤੋਂ ਬਾਅਦ ਬੱਚੇ ਸਿਰਫ਼ ਇਮਤਿਹਾਨ ਦੇਣ ਆਉਂਦੇ ਹਨ। ਕਹਿਣ ਨੂੰ ਕਾਲਜ ਵਿਚ ਕੁੱਲ 1100 ਬੱਚੇ ਹਨ। ਹਿੰਦੀ ਵਿਭਾਗ ਵਿਚ ਸਿਰਫ਼ 110 ਬੱਚੇ ਹਨ ਪਰ ਪਿਛਲੇ 3 ਸਾਲਾਂ ਵਿਚ ਹਿੰਦੀ ਦੀਆਂ 10 ਜਮਾਤਾਂ ਵੀ ਨਹੀਂ ਲੱਗੀਆਂ।

ਡਾ. ਲਲਨ ਕੁਮਾਰ ਨੇ  ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਜੇਐਨਯੂ ਤੋਂ ਪੀਜੀ। ਉਹ ਦੋਵਾਂ ਥਾਵਾਂ 'ਤੇ ਯੂਨੀਵਰਸਿਟੀ ਟਾਪਰ ਰਹੇ ਹਨ। ਉਹਨਾਂ ਨੂੰ ਗ੍ਰੈਜੂਏਸ਼ਨ ਵਿਚ ਅਕਾਦਮਿਕ ਉੱਤਮਤਾ ਲਈ ਰਾਸ਼ਟਰਪਤੀ ਪੁਰਸਕਾਰ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਐਮਫਿਲ ਅਤੇ ਪੀਐਚਡੀ ਵੀ ਕੀਤੀ ਹੈ। ਡਾ. ਲਲਨ ਕੁਮਾਰ ਦੇ ਮਾਮਲੇ 'ਤੇ ਯੂਨੀਵਰਸਿਟੀ ਦੇ ਰਜਿਸਟਰਾਰ ਰਾਮ ਕ੍ਰਿਸ਼ਨ ਠਾਕੁਰ ਨੇ ਕਿਹਾ ਕਿ ਕਿਸੇ ਵੀ ਪ੍ਰੋਫੈਸਰ ਤੋਂ ਤਨਖ਼ਾਹ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ ਹੈ| ਉਹਨਾਂ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿਚ ਅੱਜ ਹੀ ਕਾਲਜ ਪ੍ਰਿੰਸੀਪਲ ਨੂੰ ਤਲਬ ਕੀਤਾ ਜਾਵੇਗਾ। ਇਸ ਤੋਂ ਬਾਅਦ ਡਾ: ਲਾਲਨ ਜਿਸ ਕਾਲਜ ਵਿਚ ਜਾਣਾ ਚਾਹੁੰਦੇ ਹਨ, ਉਸ ਨੂੰ ਤੁਰੰਤ ਉੱਥੇ ਡੈਪੂਟੇਸ਼ਨ ਦਿੱਤਾ ਜਾਵੇਗਾ। ਫਿਲਹਾਲ ਨਾ ਤਾਂ ਉਹਨਾਂ ਦਾ ਚੈੱਕ ਸਵੀਕਾਰ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਦਾ ਅਸਤੀਫਾ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement