
46 ਸਾਲ ਪੁਰਾਣੇ ਮਾਮਲੇ ਵਿਚ ਤੇਲੰਗਾਨਾ ਹਾਈ ਕੋਰਟ ਨੇ ਸੁਣਾਇਆ ਫ਼ੈਸਲਾ
ਨਵੀਂ ਦਿੱਲੀ: ਤੇਲੰਗਾਨਾ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਗੋਦ ਲਏ ਜਾਣ ਤੋਂ ਬਾਅਦ ਬੱਚਾ ਜਨਮ ਦੇਣ ਵਾਲੇ ਪ੍ਰਵਾਰ ਦਾ ਸਹਿ-ਭਾਗੀਦਾਰ ਨਹੀਂ ਹੁੰਦਾ। ਹਿੰਦੂ ਉੱਤਰਾਧਿਕਾਰੀ ਕਾਨੂੰਨ ਤਹਿਤ, ਸਹਿ-ਭਾਗੀਦਾਰ ਸ਼ਬਦ ਦੀ ਵਰਤੋਂ ਉਸ ਵਿਅਕਤੀ ਲਈ ਕੀਤੀ ਜਾਂਦੀ ਹੈ ਜਿਸ ਨੂੰ, ਇਕ ਹਿੰਦੂ ਅਣਵੰਡੇ ਪ੍ਰਵਾਰ ਵਿਚ ਜਨਮ ਹੋਣ ਮਗਰੋਂ ਜੱਦੀ ਜਾਇਦਾਦ ਵਿਚ ਕਾਨੂੰਨੀ ਅਧਿਕਾਰ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਗੋਦ ਲਏ ਬੱਚੇ ਨੂੰ ਜਨਮ ਦੇਣ ਵਾਲੇ ਪ੍ਰਵਾਰ ਦੀ ਜਾਇਦਾਦ ਵਿਚ ਹਿੱਸੇ ਦਾ ਦਾਅਵਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇਕ ਸੂਬਾ ਬਣਾਉਣ ਲਈ ਰੋਡਮੈਪ ਤਿਆਰ: ਮੀਤ ਹੇਅਰ
ਕੀ ਹੈ ਪੂਰਾ ਮਾਮਲਾ?
ਦਰਅਸਲ ਤੇਲੰਗਾਨਾ ਹਾਈ ਕੋਰਟ ਵਿਚ 1977 ਤੋਂ ਇਕ ਕੇਸ ਚੱਲ ਰਿਹਾ ਸੀ। ਇਹ ਮਾਮਲਾ ਸਿਵਲ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ। ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਮਾਮੇ ਨੇ ਗੋਦ ਲਿਆ ਸੀ। ਜਦੋਂ ਉਸ ਨੂੰ ਇਸ ਸੱਚਾਈ ਦਾ ਪਤਾ ਲੱਗਿਆ ਤਾਂ ਉਸ ਨੇ ਅਪਣੇ ਜਨਮ ਦੇਣ ਵਾਲੇ ਪ੍ਰਵਾਰ ਦੀ ਜਾਇਦਾਦ ਵਿਚ ਹਿੱਸਾ ਮੰਗਿਆ। ਇਸ ਕੇਸ ਦੀ ਸੁਣਵਾਈ ਦੌਰਾਨ ਤੇਲੰਗਾਨਾ ਹਾਈ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ।
ਇਸ ਦੌਰਾਨ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਤੁਸੀਂ ਬੱਚੇ ਨੂੰ ਗੋਦ ਲੈਂਦੇ ਹੋ ਤਾਂ ਉਸ ਦੇ ਕੀ ਅਧਿਕਾਰ ਹਨ, ਖ਼ਾਸ ਕਰਕੇ ਜਦੋਂ ਬੱਚੇ ਨੂੰ ਰਿਸ਼ਤੇਦਾਰਾਂ ਜਾਂ ਜਾਣ-ਪਛਾਣ ਵਾਲਿਆਂ ਦੁਆਰਾ ਗੋਦ ਲਿਆ ਜਾਂਦਾ ਹੈ, ਤਾਂ ਉਸ ਨੂੰ ਜਾਇਦਾਦ ਕਿਵੇਂ ਮਿਲਦੀ ਹੈ। ਇਸ ਸਬੰਧੀ ਸੁਪ੍ਰੀਮ ਕੋਰਟ ਦੇ ਵਕੀਲ ਸਚਿਨ ਨਾਇਕ ਨੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਪੈਟਰੋਲ ਪੰਪਾਂ ’ਤੇ ਲੁੱਟਾਂ ਖੋਹਾਂ ਦੇ ਮਾਮਲੇ ਵਧਣ ਕਾਰਨ ਡੀਲਰਾਂ ਨੇ ਮੰਗੀ ਸੁਰੱਖਿਆ
ਗੋਦ ਲਏ ਬੱਚੇ ਦੇ ਕੀ ਅਧਿਕਾਰ ਹਨ?
ਗੋਦ ਲਏ ਬੱਚੇ ਨੂੰ ਉਹ ਸਾਰੇ ਅਧਿਕਾਰ ਮਿਲਦੇ ਹਨ ਜੋ ਕਿ ਇਕ ਬਾਇਓਲਾਜੀਕਲ ਬੱਚੇ ਦੇ ਹੁੰਦੇ ਹਨ। ਇਹ ਬੱਚਾ ਅਪਣੇ ਨਵੇਂ ਮਾਪਿਆਂ ਤੋਂ ਅਪਣੇ ਅਧਿਕਾਰ ਉਸ ਦਿਨ ਤੋਂ ਮੰਗ ਸਕਦਾ ਹੈ, ਜਿਸ ਦਿਨ ਤੋਂ ਉਸ ਨੂੰ ਗੋਦ ਲਿਆ ਗਿਆ ਹੋਵੇ। ਉਸੇ ਦਿਨ ਤੋਂ, ਉਸ ਦੇ ਅਸਲ ਮਾਪਿਆਂ ਨਾਲ ਉਸ ਦਾ ਰਿਸ਼ਤਾ ਵੀ ਕਾਨੂੰਨੀ ਤੌਰ 'ਤੇ ਖ਼ਤਮ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਅਸਲ ਮਾਪਿਆਂ ਦੀ ਜਾਇਦਾਦ ਵਿਚ ਅਧਿਕਾਰ?
ਤੇਲੰਗਾਨਾ ਹਾਈ ਕੋਰਟ ਵਿਚ ਦਾਇਰ ਇਸ ਮੌਜੂਦਾ ਕੇਸ ਵਿਚ, ਜੱਜਾਂ ਦੁਆਰਾ ਇਸ ਸਵਾਲ ਦਾ ਜਵਾਬ ਦਿਤਾ ਗਿਆ ਹੈ। ਜਸਟਿਸ ਪੀ ਨਵੀਨ ਰਾਓ, ਜਸਟਿਸ ਬੀ. ਜਸਟਿਸ ਵਿਜੇਸੇਨ ਰੈਡੀ ਅਤੇ ਜਸਟਿਸ ਨਾਗੇਸ਼ ਭੀਮਪਾਕਾ ਦੀ ਬੈਂਚ ਨੇ 27 ਜੂਨ ਦੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਜੇਕਰ ਗੋਦ ਲੈਣ ਤੋਂ ਪਹਿਲਾਂ ਹੀ ਜਾਇਦਾਦ ਦੀ ਵੰਡ ਹੋ ਗਈ ਹੈ ਅਤੇ ਗੋਦ ਲਏ ਵਿਅਕਤੀ ਨੂੰ ਉਸ ਜਾਇਦਾਦ ਵਿਚ ਹਿੱਸਾ ਮਿਲਿਆ ਹੈ, ਤਾਂ ਉਹ ਅਪਣਾ ਹਿੱਸਾ ਰੱਖ ਸਕਦਾ ਹੈ। ਜੇਕਰ ਅਜਿਹਾ ਨਹੀਂ ਹੋਇਆ ਹੈ ਤਾਂ ਉਹ ਅਪਣੇ ਅਸਲ ਮਾਪਿਆਂ ਤੋਂ ਜਾਇਦਾਦ ਦਾ ਦਾਅਵਾ ਨਹੀਂ ਕਰ ਸਕਦਾ। ਉਹ ਉਨ੍ਹਾਂ ਦੀ ਜਾਇਦਾਦ ਦਾ ਹੱਕਦਾਰ ਨਹੀਂ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼: ਪਿਸ਼ਾਬ ਕਾਂਡ ਦੇ ਪੀੜਤ ਨੂੰ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਬੁਲਾਇਆ ਘਰ, ਪੈਰ ਧੋ ਕੇ ਮੰਗੀ ਮੁਆਫ਼ੀ
ਮਰਜ਼ੀ ਨਾਲ ਬੱਚੇ ਨੂੰ ਜਾਇਦਾਦ ਦੇ ਸਕਦੇ ਹਨ ਅਸਲ ਮਾਪੇ?
ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਤਹਿਤ ਕੋਈ ਵੀ ਵਿਅਕਤੀ ਅਪਣੀ ਮਰਜ਼ੀ ਨਾਲ ਅਪਣੀ ਕੋਈ ਵੀ ਚੀਜ਼ ਜਾਂ ਜਾਇਦਾਦ ਕਿਸੇ ਨੂੰ ਵੀ ਦੇ ਸਕਦਾ ਹੈ। ਇਸ ਵਿਚ ਚੱਲ ਅਤੇ ਅਚੱਲ ਜਾਇਦਾਦ ਦੋਵੇਂ ਸ਼ਾਮਲ ਹਨ। ਇਸ ਕਾਨੂੰਨ ਤਹਿਤ ਜਨਮ ਦੇਣ ਵਾਲੇ ਮਾਪੇ ਅਪਣੇ ਗੋਦ ਦਿਤੇ ਗਏ ਬੱਚੇ ਨੂੰ ਕੁੱਝ ਵੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਵਿਰੁਧ ਕੇਸ ਦਰਜ
ਸਵਾਲ: ਕੀ ਗੋਦ ਲਏ ਬੱਚੇ ਨੂੰ ਜਾਇਦਾਦ ਤੋਂ ਬੇਦਖਲ ਕੀਤਾ ਜਾ ਸਕਦਾ ਹੈ?
ਜਵਾਬ: ਇਥੇ ਵੀ ਉਹੀ ਕਾਨੂੰਨ ਲਾਗੂ ਹੋਵੇਗਾ ਜੋ ਜੈਵਿਕ ਬੱਚਿਆਂ ਲਈ ਹੈ। ਯਾਨੀ ਪਿਤਾ ਅਪਣੇ ਪੁੱਤਰ ਜਾਂ ਧੀ ਨੂੰ ਅਪਣੀ ਜਾਇਦਾਦ ਤੋਂ ਬੇਦਖਲ ਕਰ ਸਕਦਾ ਹੈ ਅਤੇ ਅਪਣੀ ਆਮਦਨ ਤੋਂ ਕਮਾਈ ਹੋਈ ਜਾਇਦਾਦ ਜਿਸ ਨੂੰ ਚਾਹੇ ਦੇ ਸਕਦਾ ਹੈ। ਦੂਜੇ ਪਾਸੇ ਜੇਕਰ ਪਿਤਾ ਕੋਲ ਜੱਦੀ ਜਾਇਦਾਦ ਹੈ, ਤਾਂ ਕਾਨੂੰਨ ਦੁਆਰਾ ਉਹ ਅਪਣੇ ਬੱਚਿਆਂ ਨੂੰ ਇਸ ਤੋਂ ਬੇਦਖਲ ਨਹੀਂ ਕਰ ਸਕਦਾ। ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਦੀ ਧਾਰਾ 15 ਅਨੁਸਾਰ ਗੋਦ ਲੈਣ ਵਾਲੇ ਮਾਪੇ ਗੋਦ ਲੈਣ ਦੀ ਕਾਰਵਾਈ ਨੂੰ ਰੱਦ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਬੱਚਾ ਜਨਮ ਦੇਣ ਵਾਲੇ ਮਾਪਿਆਂ ਨਾਲ ਨਹੀਂ ਰਹਿ ਸਕਦਾ।