
ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਕੋਲਕਾਤਾ ਹਾਈਕੋਰਟ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਥਰੂਰ ਨੂੰ 14 ਅਗੱਸਤ ਨੂੰ ਅਦਾਤਲ ਵਿਚ ...
ਨਵੀਂ ਦਿੱਲੀ : ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਕੋਲਕਾਤਾ ਹਾਈਕੋਰਟ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਥਰੂਰ ਨੂੰ 14 ਅਗੱਸਤ ਨੂੰ ਅਦਾਤਲ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਥਰੂਰ ਦੇ ਇਸ ਬਿਆਨ ਦੇ ਵਿਰੁਧ ਵਕੀਲ ਸੁਮੀਤ ਚੌਧਰੀ ਨੇ ਕੇਸ ਦਰਜ ਕਰਵਾਇਆ ਸੀ। ਚੌਧਰੀ ਨੇ ਦੋਸ਼ ਲਗਾਇਆ ਸੀ ਕਿ ਥਰੂਰ ਦੇ ਇਸ ਬਿਆਨ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸੰਵਿਧਾਨ ਦਾ ਅਪਮਾਨ ਹੋਇਆ ਹੈ।
Kolkata High Courtਦਸ ਦਈਏ ਕਿ ਤਿਰੂਵੰਤਪੁਰਮ ਵਿਚ ਬੁਧਵਾਰ ਨੂੰ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਜੇਕਰ 2019 ਦੀਆਂ ਚੋਣਾਂ ਵਿਚ ਭਾਜਪਾ ਜਿੱਤਦੀ ਹੈ ਤਾਂ ਉਹ ਨਵਾਂ ਸੰਵਿਧਾਨ ਲਿਖੇਗੀ, ਜਿਸ ਨਾਲ ਇਹ ਦੇਸ਼ ਪਾਕਿਸਤਾਨ ਬਣਨ ਦੀ ਰਾਹ 'ਤੇ ਹੋਵੇਗਾ। ਜਿੱਥੇ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਕੋਈ ਸਨਮਾਨ ਨਹੀਂ ਕੀਤਾ ਜਾਂਦਾ। ਬਿਆਨ 'ਤੇ ਮਚੇ ਸਿਆਸੀ ਬਵਾਲ ਅਤੇ ਭਾਜਪਾ ਦੇ ਹਮਲੇ ਦੇ ਬਾਅਦ ਤੋਂ ਕਾਂਗਰਸ ਨੇ ਅਪਣਾ ਰੁਖ਼ ਸਾਫ਼ ਕੀਤਾ ਸੀ।
Shashi Tharoorਕਾਂਗਰਸ ਨੇ ਸ਼ਸ਼ੀ ਥਰੂਰ ਦੇ ਇਸ ਬਿਆਨ ਤੋਂ ਖ਼ੁਦ ਨੂੰ ਦੂਰ ਕਰ ਲਿਆ ਹੈ। ਜਦਕਿ ਦੂਜੇ ਪਾਸੇ ਥਰੂਰ ਨੇ ਸਾਫ਼ ਕਰ ਦਿਤਾ ਹੈ ਕਿ ਹੁਣ ਵੀ ਅਪਣੇ ਬਿਆਨ 'ਤੇ ਕਾਇਮ ਹਨ। ਉਥੇ ਥਰੂਰ ਦੇ ਹਿੰਦੂ ਪਾਕਿਸਤਾਨ ਵਾਲੇ ਬਿਆਨ 'ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਥਰੂਰ ਦੇ ਬਿਆਨ 'ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।
Shashi Tharoorਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਸ਼ੀ ਥਰੂਰ ਦੇ ਬਿਆਨ ਲਈ ਮੁਆਫ਼ੀ ਜ਼ਰੂਰ ਮੰਗਣੀ ਚਾਹੀਦੀ ਹੈ। ਪਾਕਿਸਤਾਨ ਬਣਾਉਣ ਦੇ ਲਈ ਕਾਂਗਰਸ ਜ਼ਿੰਮੇਵਾਰ ਸੀ ਕਿਉਂਕਿ ਇਕ ਵਾਰ ਫਿਰ ਉਹ ਭਾਰਤ ਨੂੰ ਨੀਚਾ ਦਿਖਾਉਣ ਅਤੇ ਭਾਰਤ ਦੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਇਸ ਬਿਆਨ ਤੋਂ ਬਾਅਦ ਭਾਜਪਾ ਵਿਚ ਕਾਫ਼ੀ ਸਿਆਸਤ ਗਰਮਾ ਗਈ ਹੈ।
Shashi Tharoorਬਹੁਤ ਸਾਰੇ ਭਾਜਪਾ ਨੇਤਾਵਾਂ ਨੂੰ ਸ਼ਸ਼ੀ ਥਰੂਰ ਦੇ ਬਿਆਨ ਦੀ ਆਲੋਚਨਾ ਕੀਤੀ ਹੈ ਅਤੇ ਉਸ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਹੁਣ ਦੇਖਣਾ ਹੋਵੇਗਾ ਕਿ ਕੋਲਕਾਤਾ ਹਾਈਕੋਰਟ ਇਸ ਮਾਮਲੇ ਵਿਚ ਸ਼ਸ਼ੀ ਥਰੂਰ ਵਿਰੁਧ ਕੀ ਕਰਵਾਈ ਕਰਦਾ ਹੈ।