
ਦੇਵਰੀਆ ਸਥਿਤ ਇਕ ਬੱਚੀਆਂ ਦੇ ਆਸ਼ਰਮ ਵਿਚ ਯੌਨ ਸ਼ੋਸਣ ਦੇ ਦੋਸ਼ਾਂ ਤੋਂ ਬਾਅਦ 24 ਲੜਕੀਆਂ ਨੂੰ ਮੁਕਤ ਕਰਵਾਏ ਜਾਣ ਤੋਂ ਬਾਅਦ ਰਾਜ ਦੀ ਰਾਜਨੀਤੀ ਤੇਜ਼ ਹੋ ਗਈ...
ਲਖਨਊ : ਦੇਵਰੀਆ ਸਥਿਤ ਇਕ ਬੱਚੀਆਂ ਦੇ ਆਸ਼ਰਮ ਵਿਚ ਯੌਨ ਸ਼ੋਸਣ ਦੇ ਦੋਸ਼ਾਂ ਤੋਂ ਬਾਅਦ 24 ਲੜਕੀਆਂ ਨੂੰ ਮੁਕਤ ਕਰਵਾਏ ਜਾਣ ਤੋਂ ਬਾਅਦ ਰਾਜ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਯੋਗੀ ਆਦਿਤਿਆਨਾਥ 'ਤੇ ਜਮ ਕੇ ਹੱਲਾ ਬੋਲਿਆ ਹੈ। ਮੁਲਾਇਮ ਨੇ ਕਿਹਾ ਕਿ ਭਾਜਪਾ ਨੇ ਇਕ ਸਾਧ ਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਦੇਖੋ ਇਸ ਦਾ ਨਤੀਜਾ, ਰਾਜ ਵਿਚ ਕੀ-ਕੀ ਹੋ ਰਿਹਾ ਹੈ।
Mulayam Singh Yadavਮੁਲਾਇਮ ਸਿੰਘ ਨੇ ਰਾਜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਯੋਗੀ ਸਰਕਾਰ 'ਤੇ ਤਿੱਖਾ ਵਾਰ ਕੀਤਾ। ਦਸ ਦਈਏ ਕਿ ਉਤਰ ਪ੍ਰਦੇਸ਼ ਦੇ ਦੇਵਰੀਆ ਸਥਿਤ ਇਕ ਬੱਚੀਆਂ ਦੇ ਆਸ਼ਰਮ ਵਿਚ ਯੌਨ ਸੋਸ਼ਣ ਦੇ ਦੋਸ਼ਾਂ ਤੋਂ ਬਾਅਦ 24 ਲੜਕੀਆਂ ਨੂੰ ਮੁਕਤ ਕਰਵਾਇਆ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ ਸੀ। ਇਸ ਦੌਰਾਨ ਸੂਬੇ ਦੇ ਡੀਜੀਪੀ ਕਾਨੂੰਨ ਵਿਵਸਥਾ ਆਨੰਦ ਕੁਮਾਰ ਨੇ ਕਿਹਾ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਵੇਗੀ।
Yogi Adityanath and Mulayam Singh Yadavਉਸ ਵਿਚ ਰਹਿਣ ਵਾਲੇ ਬੱਚਿਆਂ ਦਾ ਮੈਡੀਕਲ ਟੈਸਟ ਕਰਵਾਇਆ ਜਾਵੇਗਾ। ਪੋਕਸੋ ਅਦਾਲਤ ਦੇ ਸਾਹਮਣੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ। ਕਾਨੂੰਨ ਅਨੁਸਾਰ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇਗੀ। ਸੂਬੇ ਦੀ ਮਹਿਲਾ ਅਤੇ ਪਰਵਾਰ ਕਲਿਆਣ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਉਸ ਆਸ਼ਰਮ ਦੀ ਮਾਨਤਾ ਰੱਦ ਕਰਨ ਦੇ ਆਧਾਰ 'ਤੇ ਉਸ ਨੂੰ ਬੰਦ ਕਰਨ ਦੇ ਆਦੇਸ਼ ਦਿਤੇ ਸਨ। ਵਿਭਾਗ ਨੇ ਪਿਛਲੇ ਦਿਨੀਂ ਇਸ ਮਾਮਲੇ ਵਿਚ ਇਕ ਮੁਕੱਦਮਾ ਵੀ ਦਰਜ ਕਰਵਾਇਆ ਸੀ। ਜੋ ਘਟਨਾ ਸਾਹਮਣੇ ਆਈ ਹੈ, ਉਹ ਕਾਫ਼ੀ ਗੰਭੀਰ ਹੈ। ਸੱਚਾਈ ਸਾਹਮਣੇ ਆਏਗੀ ਅਤੇ ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Mulayam Singh Yadavਦਸ ਦਈਏ ਕਿ ਬਿਹਾਰ ਦੇ ਮੁਜ਼ੱਫ਼ਰਪੁਰ ਰੇਪ ਕਾਂਡ ਤੋਂ ਬਾਅਦ ਹੁਣ ਯੂਪੀ ਦੇ ਦੇਵਰੀਆ ਵਿਚ ਵੀ ਇਹ ਮਾਮਲਾ ਸਾਹਮਣੇ ਆਉਣ ਨਾਲ ਆਸ਼ਰਮਾਂ ਵਿਚ ਰਹਿ ਰਹੀਆਂ ਲਾਵਾਰਿਸ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਹੋਰਨਾਂ ਥਾਵਾਂ 'ਤੇ ਅਜਿਹੇ ਆਸ਼ਰਮਾਂ ਦੀ ਚੈਕਿੰਗ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ। ਇਨ੍ਹਾਂ ਬੱਚੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਨੇ 24 ਲੜਕੀਆਂ ਨੂੰ ਬਰਾਮਦ ਕਰ ਲਿਆ ਹੈ ਜਦਕਿ 18 ਅਜੇ ਲਾਪਤਾ ਹਨ।