ਭਾਜਪਾ ਯੁਵਾ ਮੋਰਚਾ ਵਲੋਂ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਹਮਲਾ, ਲਗਾਇਆ 'ਥਰੂਰ ਪਾਕਿ ਦਫ਼ਤਰ' ਦਾ ਬੋਰਡ
Published : Jul 16, 2018, 5:05 pm IST
Updated : Jul 16, 2018, 5:05 pm IST
SHARE ARTICLE
Shashi Tharoor Thiruvananthapuram Office
Shashi Tharoor Thiruvananthapuram Office

ਭਾਰਤੀ ਜਨਤਾ ਪਾਰਟੀ ਦੀ ਸੰਸਥਾ ਭਾਰਤੀ ਯੁਵਾ ਮੋਰਚਾ ਦੇ ਵਰਕਰਾਂ ਨੇ ਸੋਮਵਾਰ ਦੁਪਹਿਰ ਤਿਰੂਵੰਤਪੁਰਮ ਸਥਿਤ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਹਮਲਾ ਕਰ...

ਤਿਰੂਵੰਤਪੁਰਮ : ਭਾਰਤੀ ਜਨਤਾ ਪਾਰਟੀ ਦੀ ਸੰਸਥਾ ਭਾਰਤੀ ਯੁਵਾ ਮੋਰਚਾ ਦੇ ਵਰਕਰਾਂ ਨੇ ਸੋਮਵਾਰ ਦੁਪਹਿਰ ਤਿਰੂਵੰਤਪੁਰਮ ਸਥਿਤ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਹਮਲਾ ਕਰ ਦਿਤਾ। ਦਫ਼ਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੇ ਉਸ ਦੇ ਅੰਦਰ ਤੋੜਫੋੜ ਕੀਤੀ। ਯੁਵਾ ਮੋਰਚਾ ਦੇ ਵਰਕਰਾਂ ਨੇ ਸ਼ਸ਼ੀ ਥਰੂਰ ਦੇ ਹਾਲ ਹੀ ਵਿਚ ਦਿਤੇ ਗਏ 'ਹਿੰਦੂ ਪਾਕਿਸਤਾਨ' ਦੇ ਵਿਰੋਧ ਵਿਚ ਇਸ ਘਟਨਾ ਨੂੰ ਅੰਜ਼ਾਮ ਦਿਤਾ ਹੈ। ਇਨ੍ਹਾਂ ਵਰਕਰਾਂ ਨੇ ਦਫ਼ਤਰ ਦੇ ਪ੍ਰਮੁੱਖ ਦੁਆਰਾ 'ਤੇ ਕਾਲਾ ਤੇਲ ਸੁੱਟਿਆ ਅਤੇ ਕਾਲੇ ਝੰਡੇ ਲਗਾ ਦਿਤੇ। ਇਸ ਦੇ ਨਾਲ ਹੀ ਪਹਿਲਾਂ ਲੱਗੇ ਹੋਏ ਬੋਰਡ ਨੂੰ ਉਖਾੜ ਕੇ ਉਸ ਦੀ ਜਗ੍ਹਾ ਇਕ ਨਵਾਂ  ਬੋਰਡ ਲਗਾ ਦਿਤਾ।

Shashi Tharoor Shashi Tharoorਇਸ ਬੋਰਡ 'ਤੇ 'ਥਰੂਰ ਦਾ ਪਾਕਿਸਤਾਨ ਦਫ਼ਤਰ' ਲਿਖਿਆ ਹੋਇਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿਤੀ ਹੈ। ਜਦੋਂ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਹਮਲਾ ਕੀਤਾ ਗਿਆ, ਉਦੋਂ ਨਾ ਤਾਂ ਥਰੂਰ ਅਤੇ ਨਾ ਹੀ ਹੋਰ ਉਥੇ ਮੌਜੂਦ ਸੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਸਾਰੇ ਪ੍ਰਦਰਸ਼ਨਕਾਰੀ ਉਥੋਂ ਭੱਜ ਗਏ। ਪੁਲਿਸ ਨੇ ਅਣਪਛਾਤੇ ਲੋਕਾਂ ਦੀ ਭੀੜ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਕਾਂਗਰਸ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਕਿਹਾ ਕਿ ਕੀ ਇਹ ਉਹੀ ਹਿੰਦੂਤਵ ਹੈ, ਜਿਸ ਨੂੰ ਮੈਂ ਜਾਣਦਾ ਹਾਂ।

Shashi Tharoor Shashi Tharoorਰਾਜ ਦੇ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨਿਥਲਾ ਨੇ ਕਿਹਾ ਕਿ ਇਹ ਕਾਇਰਾਂ ਦਾ ਹਮਲਾ ਹੈ। ਇਸ ਨਾਲ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਕਾਂਗਰਸ ਨੇ ਥਰੂਰ ਦੇ ਹਿੰਦੂ ਪਾਕਿਸਤਾਨ ਵਾਲੇ ਬਿਆਨ ਤੋਂ ਦੂਰੀ ਬਣਾ ਲਈ ਸੀ ਪਰ ਪਾਰਟੀ ਦੀ ਕੇਰਲ ਯੂਨਿਟ ਥਰੂਰ ਦੇ ਬਿਆਨ ਦਾ ਸਮਰਥਨ ਕਰ ਰਹੀ ਹੈ। ਦਸ ਦਈਏ ਕਿ ਥਰੂਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇਕਰ ਭਾਜਪਾ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੁਬਾਰਾ ਜਿੱਤਦੀ ਹੈ ਤਾਂ ਭਾਰਤ ਇਕ 'ਹਿੰਦੂ ਪਾਕਿਸਤਾਨ' ਦੇਸ਼ ਬਣ ਜਾਵੇਗਾ। ਥਰੂਰ ਦੇ ਇਸ ਬਿਆਨ 'ਤੇ ਕਾਫ਼ੀ ਬਵਾਲ ਖੜ੍ਹਾ ਹੋ ਗਿਆ ਸੀ। 

Shashi Tharoor Shashi Tharoorਦਸ ਦਈਏ ਕਿ ਬੀਤੇ ਦਿਨੀਂ ਭਾਜਪਾ ਨੇ ਪ੍ਰੈਸ ਕਾਨਫਰੰਸ ਕਰ 'ਹਿੰਦੂ ਪਾਕਿਸਤਾਨ' ਵਾਲੇ ਬਿਆਨ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ 'ਤੇ ਜ਼ੋਰਦਾਰ ਹਮਲਾ ਬੋਲਿਆ ਸੀ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਕਾਂਗਰਸ ਮੋਦੀ ਵਿਰੁਧ ਬੋਲਣ ਲਈ ਦੇਸ਼ ਦੇ ਲੋਕਤੰਤਰ 'ਤੇ ਹਮਲਾ ਬੋਲ ਰਹੀ ਹੈ। ਉਨ੍ਹਾਂ ਨੇ ਇਹ ਹਿੰਦੂਆਂ 'ਤੇ ਹਮਲਾ ਵੀ ਕਰਾਰ ਦਿਤਾ ਸੀ। ਉਨ੍ਹਾਂ ਨੇ ਥਰੂਰ ਦੇ ਇਸ ਸ਼ਰਮਨਾਕ ਬਿਆਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਮੁਆਫੀ ਦੀ ਮੰਗ ਕੀਤੀ ਸੀ।  

Shashi Tharoor Shashi Tharoorਸੰਬਿਤ ਪਾਤਰਾ ਨੇ ਕਿਹਾ ਸੀ ਕਿ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਜੇਕਰ ਭਾਜਪਾ 2019 ਦੀਆਂ ਲੋਕਸਭਾ ਚੋਣ ਜਿੱਤਦੀ ਹੈ ਤਾਂ ਭਾਰਤ 'ਹਿੰਦੂ ਪਾਕਿਸਤਾਨ' ਬਣ ਜਾਵੇਗਾ। ਥਰੂਰ ਦੇ ਇਸ ਬਿਆਨ ਨੂੰ ਪਾਤਰਾ ਨੇ ਸ਼ਰਮਨਾਕ ਕਰਾਰ ਦਸਿਆ ਸੀ। ਨਾਲ ਹੀ ਇਸ ਬਿਆਨ ਨੂੰ ਦੇਸ਼ ਦੇ ਕਰੋੜਾਂ ਹਿੰਦੂਆਂ ਦਾ ਅਪਮਾਨ ਦਸਿਆ ਸੀ।

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement