
ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਖਿਲਾਫ਼ ਉੱਤਰ ਪ੍ਰਦੇਸ਼ ਪੁਲਿਸ ਨੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ।
ਲਖਨਊ: ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ (Former UP governor) ਅਜ਼ੀਜ਼ ਕੁਰੈਸ਼ੀ ਖਿਲਾਫ਼ ਉੱਤਰ ਪ੍ਰਦੇਸ਼ ਪੁਲਿਸ (Uttar Pradesh Police) ਨੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Uttar Pradesh Chief Minister Yogi Adityanath) ਖਿਲਾਫ਼ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀ ਦੇ ਮਾਮਲੇ ਵਿਚ ਇਹ ਐਫਆਈਆਰ ਦਰਜ ਕੀਤੀ ਗਈ ਹੈ। ਐਤਵਾਰ ਨੂੰ ਕੁਰੈਸ਼ੀ ਖਿਲਾਫ਼ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
Yogi Adityanath
ਹੋਰ ਪੜ੍ਹੋ: ਜ਼ਰੂਰੀ ਖ਼ਬਰ: ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਯਾਤਰਾ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਮੁਸ਼ਕਲ
ਯੂਪੀ ਪੁਲਿਸ ਦਾ ਕਹਿਣਾ ਹੈ ਕਿ ਰਾਮਪੁਰ ਜ਼ਿਲ੍ਹੇ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿਚ ਭਾਜਪਾ ਵਰਕਰ ਆਕਾਸ਼ ਸਕਸੈਨਾ ਦੀ ਸ਼ਿਕਾਇਤ ’ਤੇ ਕੁਰੈਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਅਨੁਸਾਰ ਸਾਬਕਾ ਗਵਰਨਰ ’ਤੇ ਦੇਸ਼ਧ੍ਰੋਹ (124ਏ) ਧਰਮ, ਜਾਤੀਆਂ ਵਿਚ ਤਣਾਅ ਵਧਾਉਣ ਦੇ ਆਰੋਪ ਵਿਚ ਧਾਰਾ 153 ਏ ਅਤੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿਰੁੱਧ ਬਿਆਨ ਨੂੰ ਲੈ ਕੇ 153 ਬੀ ਤਹਿਤ ਕੇਸ ਦਰਜ ਕੀਤਾ ਹੈ। ਜਨਤਾ ਵਿਚ ਅਫਵਾਹ ਅਤੇ ਦਹਿਸ਼ਤ ਫੈਲਾਉਣ ਜੇ ਆਰੋਪ ਵਿਚ ਆਈਪੀਸੀ ਦੀ ਧਾਰਾ 505 (1) (ਬੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Aziz Qureshi
ਹੋਰ ਪੜ੍ਹੋ: ਛੁੱਟੀਆਂ ਮਨਾਉਣ ਰਿਸ਼ੀਕੇਸ਼ ਗਏ ਦੋ ਸੈਲਾਨੀਆਂ ਦੀ ਗੰਗਾ 'ਚ ਡੁੱਬਣ ਨਾਲ ਹਈ ਮੌਤ
ਐਫਆਈਆਰ ਵਿਚ ਪੁਲਿਸ ਨੇ ਕਿਹਾ ਕਿ ਸਕਸੈਨਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਕੁਰੈਸ਼ੀ (Aziz Qureshi) ਸਾਬਕਾ ਮੰਤਰੀ ਆਜ਼ਮ ਖਾਨ ਦੇ ਘਰ ਉਹਨਾਂ ਦੀ ਪਤਨੀ ਅਤੇ ਰਾਮਪੁਰ ਦੀ ਵਿਧਾਇਕ ਤਨਜ਼ੀਮ ਫਾਤਿਮਾ ਨੂੰ ਮਿਲਣ ਲਈ ਗਏ ਸਨ, ਜਿੱਥੇ ਉਹਨਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਦੀ ਤੁਲਨਾ "ਸ਼ੈਤਾਨ ਅਤੇ ਖੂਨ ਚੂਸਣ ਵਾਲੇ ਰਾਕਸ਼ਸ" ਨਾਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸਕਸੈਨਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕੁਰੈਸ਼ੀ ਦਾ ਵਿਵਾਦਤ ਬਿਆਨ ਦੋ ਭਾਈਚਾਰਿਆਂ ਵਿਚ ਤਣਾਅ ਪੈਦਾ ਕਰ ਸਕਦਾ ਹੈ ਅਤੇ ਫਿਰਕੂ ਦੰਗੇ ਵੀ ਕਰਵਾ ਸਕਦਾ ਹੈ।
Yogi Government
ਹੋਰ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ 'ਭਾਈ ਜਸਵੰਤ ਸਿੰਘ ਖਾਲੜਾ'
ਜ਼ਿਕਰਯੋਗ ਹੈ ਕਿ ਰਾਮਪੁਰ ਦੇ ਨੇਤਾ ਅਤੇ ਸਾਬਕਾ ਮੰਤਰੀ ਆਜ਼ਮ ਖਾਂ ਫਿਲਹਾਲ ਕਈ ਮਾਮਲਿਆਂ ਦੇ ਚਲਦਿਆਂ ਜੇਲ੍ਹ ਵਿਚ ਬੰਦ ਹਨ। ਇਸ ਦੌਰਾਨ ਉਹਨਾਂ ਨੂੰ ਕੋਰੋਨਾ ਸੰਕਰਮਿਤ ਹੋਣ ਦੇ ਕਾਰਨ ਹਸਪਤਾਲ ਵਿਚ ਵੀ ਭਰਤੀ ਕਰਵਾਇਆ ਗਿਆ ਸੀ। ਕੁਰੈਸ਼ੀ ਉਤਰਾਖੰਡ, ਮਿਜ਼ੋਰਮ ਦੇ ਰਾਜਪਾਲ ਰਹੇ ਹਨ। ਉਹਨਾਂ ਕੋਲ ਸਾਲ 2012 ਤੋਂ 2015 ਤੱਕ ਯੂਪੀ ਦਾ ਵੀ ਚਾਰਜ ਰਿਹਾ ਸੀ। ਕੁਰੈਸ਼ੀ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਤੋਂ ਕਾਂਗਰਸ ਸੰਸਦ ਮੈਂਬਰ ਵੀ ਰਹੇ ਹਨ।