ਜ਼ਰੂਰੀ ਖ਼ਬਰ: ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਯਾਤਰਾ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਮੁਸ਼ਕਲ
Published : Sep 6, 2021, 10:13 am IST
Updated : Sep 6, 2021, 10:15 am IST
SHARE ARTICLE
Punjab roadways contractual staff to go on strike
Punjab roadways contractual staff to go on strike

ਕੰਟਰੈਕਟ ਵਰਕਰਜ਼ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਕਰ ਰਹੇ ਹਨ ਹੜਤਾਲ

ਜਲੰਧਰ (ਵਰਿੰਦਰ ਸ਼ਰਮਾ) : ਸੋਮਵਾਰ ਤੋਂ ਬੱਸ ਯਾਤਰੀਆਂ ਲਈ ਭਾਰੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ| ਇਸ ਲਈ ਪੰਜਾਬ ਅੰਦਰ ਅਤੇ ਪੰਜਾਬ ਤੋਂ ਗੁਆਂਢੀ ਸੂਬਿਆਂ ਨੂੰ  ਜਾਣ ਵਾਲੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਬੱਸਾਂ ਦਾ ਸਟੇਟਸ ਜ਼ਰੂਰ ਚੈਕ ਕਰ ਲੈਣ | ਰੈਗੂਲਰ ਸਟਾਫ਼ ਦੀ ਬੇਹੱਦ ਕਿੱਲਤ ਹੋਣ ਕਾਰਨ ਪੰਜਾਬ ਰੋਡਵੇਜ਼ ( Punjab Roadways contractual staff) ਅਪਣੇ ਬੇੜੇ 'ਚ ਹੀ ਸ਼ਾਮਲ ਬੱਸਾਂ ਦਾ ਸੰਚਾਲਨ ਕਰ ਪਾਉਣ 'ਚ ਅਸਮਰੱਥ ਹੋਵੇਗੀ |

Punjab Roadways Punjab Roadways

ਹੋਰ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ 'ਭਾਈ ਜਸਵੰਤ ਸਿੰਘ ਖਾਲੜਾ'

ਪੰਜਾਬ ਰੋਡਵੇਜ਼ (Punjab Roadways Strike) ਦੇ ਬੇੜੇ 'ਚ ਸ਼ਾਮਲ 447 ਬੱਸਾਂ ਨੂੰ  ਚਲਾਉਣ ਲਈ ਜ਼ਰੂਰੀ ਗਿਣਤੀ 'ਚ ਡਰਾਈਵਰ ਹੀ ਉਪਲੱਬਧ ਨਹੀਂ ਹੈ | ਇਸੇ ਕਾਰਨ ਜਦੋਂ ਸੋਮਵਾਰ ਤੋਂ ਕੰਟਰੈਕਟ ਵਰਕਰਜ਼ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ ਤਾਂ ਪੰਜਾਬ ਰੋਡਵੇਜ਼ ਦੀਆਂ ਵੱਧ ਤੋਂ ਵੱਧ ਬੱਸਾਂ ਡਿਪੂ 'ਚ ਹੀ ਖੜੀਆਂ ਰਹਿਣਗੀਆਂ | ਪਨਬਸ ਦੇ ਬੇੜੇ 'ਚ 1090 ਬੱਸਾਂ ਸ਼ਾਮਲ ਹਨ ਅਤੇ ਉਨ੍ਹਾਂ ਨੂੰ  ਕੰਟਰੈਕਟ ਵਰਕਰਜ਼ ਹੀ ਚਲਾਉਂਦੇ ਹਨ | ਇਸੇ ਕਾਰਨ ਹੜਤਾਲ ਦੌਰਾਨ ਇਨ੍ਹਾਂ ਬੱਸਾਂ ਦਾ ਖੜੇ ਰਹਿਣਾ ਤਾਂ ਤੈਅ ਹੀ ਹੈ |

Punjab Roadways EmployeesPunjab Roadways 

ਹੋਰ ਪੜ੍ਹੋ: ਅਮਰੀਕਾ ਦੇ ਫਲੋਰੀਡਾ 'ਚ ਹੋਈ ਗੋਲੀਬਾਰੀ, ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ

ਪੰਜਾਬ ਰੋਡਵੇਜ਼ 'ਚ ਰੈਗੂਲਰ ਮੁਲਾਜ਼ਮਾਂ ਦੀ ਕਿੱਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ 'ਚ ਰੋਡਵੇਜ਼ ਦੇ ਸਿਰਫ਼ ਅੱਠ ਰੈਗੂਲਰ ਡਰਾਈਵਰ ਰਿਟਾਇਰ ਹੋਣ ਤੋਂ ਬਚੇ ਹਨ | ਜਦਕਿ ਡਿਪੂ 'ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਗਿਣਤੀ 20 ਦੇ ਲਗਪਗ ਹੈ | ਪੰਜਾਬ ਰੋਡਵੇਜ਼ ਜਲੰਧਰ-2 ਡਿਪੂ 'ਚ ਤਾਂ ਸਿਰਫ਼ ਤਿੰਨ ਰੈਗੂਲਰ ਡਰਾਈਵਰ ਹੀ ਬਚੇ ਹਨ ਅਤੇ ਇਸ ਡਿਪੂ 'ਚ ਵੀ ਬੱਸਾਂ ਦੀ ਗਿਣਤੀ 20 ਦੇ ਕਰੀਬ ਹੈ |

Punjab Roadways EmployeesPunjab Roadways Employees

ਹੋਰ ਪੜ੍ਹੋ: ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਪਤਾ ਹੋਇਆ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਪਰਤਿਆ ਘਰ

ਜ਼ਾਹਰ ਹੈ ਕਿ ਹੜਤਾਲ ਵਾਲੇ ਦਿਨ ਪੰਜਾਬ ਰੋਡਵੇਜ਼ ਪ੍ਰਬੰਧਨ ਚਾਹ ਕੇ ਵੀ ਅਪਣੇ ਬੇੜੇ 'ਚ ਸ਼ਾਮਲ ਬੱਸਾਂ ਦਾ ਸੰਚਾਲਨ ਕਰਨ 'ਚ ਬੇਵੱਸ ਨਜ਼ਰ ਆਵੇਗਾ |ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਦੇ ਕੰਟਰੈਕਟ ਮੁਲਾਜ਼ਮ ਵੀ ਸੋਮਵਾਰ ਤੋਂ ਹੜਤਾਲ 'ਤੇ ਰਹਿਣਗੇ | ਪੀ.ਆਰ.ਟੀ.ਸੀ 'ਚ 797 ਤੇ ਪੀ.ਆਰ.ਟੀ.ਸੀ ਕਿਲੋਮੀਟਰ ਸਕੀਮ 'ਚ 303 ਬੱਸਾਂ ਸ਼ਾਮਲ ਹਨ | ਪੀ.ਆਰ.ਟੀ.ਸੀ 'ਚ ਵੀ ਰੈਗੂਲਰ ਮੁਲਾਜ਼ਮਾਂ ਦੀ ਭਾਰੀ ਕਿੱਲਤ ਹੈ |

Haryana  RoadwaysPunjab  Roadways

ਹੋਰ ਪੜ੍ਹੋ: ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ

ਜੇਕਰ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ 1537 ਬੱਸਾਂ ਅਤੇ ਪੀ.ਆਰ.ਟੀ.ਸੀ ਦੀਆਂ 1100 ਨੂੰ  ਜੋੜ ਦਿਤਾ ਜਾਵੇ ਤਾਂ ਇਹ ਅੰਕੜਾ 2637 ਬਣਦਾ ਹੈ ਅਤੇ ਹੜਤਾਲ ਵਾਲੇ ਦਿਨ ਜੇਕਰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਰਿਟਾਇਰ ਹੋਣ ਤੋਂ ਬਚੇ ਹੋਏ ਰੈਗੂਲਰ ਮੁਲਾਜ਼ਮ ਬੱਸਾਂ ਚਲਾਉਂਦੇ ਹਨ ਤਾਂ ਵੀ 2000 ਦੇ ਲਗਪਗ ਸਰਕਾਰੀ ਬੱਸਾਂ ਦਾ ਸੰਚਾਲਨ ਪ੍ਰਭਾਵਤ ਰਹਿਣ ਦੀ ਪ੍ਰਬਲ ਸੰਭਾਵਨਾ ਹੈ |

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement