
ਉਡਾਨ ਭਰਨ ਤੋਂ ਠੀਕ ਪਹਿਲਾਂ ਰਨਵੇਅ 'ਤੇ ਆਇਆ ਚੂਹਾ
ਨਵੀਂ ਦਿੱਲੀ : ਕੀ ਤੁਸੀ ਸੋਚ ਸਕਦੇ ਹੋ ਕਿ ਕਿਸੇ ਚੂਹੇ ਕਾਰਨ ਕੋਈ ਪਾਇਲਟ ਆਪਣਾ ਜਹਾਜ਼ ਰੋਕ ਦੇਵੇ, ਪਰ ਸਕਾਟਲੈਂਡ 'ਚ ਅਜਿਹਾ ਹੀ ਹੋਇਆ ਹੈ। ਉਡਾਨ ਭਰਨ ਤੋਂ ਪਹਿਲਾਂ ਪਾਇਲਟ ਨੂੰ ਰਨਵੇਅ 'ਤੇ ਕੰਡੇਦਾਰ ਚੂਹਾ ਵਿਖਾਈ ਦਿੱਤਾ, ਜਿਸ ਕਾਰਨ ਪਾਇਲਟ ਨੇ ਜਹਾਜ਼ ਨੂੰ ਰੋਕ ਦਿੱਤਾ।
Pilot stops plane to let baby hedgehog cross the runway
ਜਾਣਕਾਰੀ ਮੁਤਾਬਕ ਪਾਇਲਟ ਉਡਾਨ ਭਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਉਸੇ ਸਮੇਂ ਉਸ ਨੇ ਰਨਵੇਅ 'ਤੇ ਇਕ ਕੰਡੇਦਾਰ ਚੂਹਾ ਵੇਖਿਆ। ਪਾਇਲਟ ਨੇ ਜਹਾਜ਼ ਰੋਕ ਕੇ ਚੂਹੇ ਨੂੰ ਸਮਾਂ ਦਿੱਤਾ ਕਿ ਉਹ ਰਨਵੇਅ ਨੂੰ ਪਾਰ ਕਰ ਸਕੇ। ਇਸ ਕਾਰਨ ਉਡਾਨ 'ਚ 2 ਮਿੰਟ ਦੀ ਦੇਰੀ ਹੋਈ। ਪਰ ਜਹਾਜ਼ ਅੰਦਰ ਬੈਠੇ ਮੁਸਾਫ਼ਰਾਂ ਨੂੰ ਇਸ ਲਈ ਪ੍ਰੇਸ਼ਾਨੀ ਨਾ ਹੋਈ, ਕਿਉਂਕਿ ਪਾਇਲਟ ਨੇ ਪਹਿਲਾਂ ਹੀ ਸਾਰਿਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ।
Pilot stops plane to let baby hedgehog cross the runway
ਇਕ ਮੁਸਾਫ਼ਰ ਨੇ ਟਵੀਟ ਕੀਤਾ, "ਮੈਂ ਸਟਾਰਨੋਵੇ ਤੋਂ ਇਨਵਰਨੈਸ ਜਾਣ ਲਈ ਸ਼ਾਮ 5 ਵਜੇ ਐਲਐਮ156 'ਚ ਸਵਾਰ ਸੀ। ਉਦੋਂ ਅਜਿਹਾ ਲੱਗਾ ਕਿ ਪਾਇਲਟ ਨੇ ਐਮਰਜੈਂਸੀ ਬਰੇਕ ਲਗਾਈ ਹੈ। ਇਕ ਮਿੰਟ ਬਾਅਦ ਰੇਡੀਓ 'ਤੇ ਪਾਇਲਟ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਕ ਚੂਹੇ ਦੇ ਰਨਵੇਅ ਪਾਰ ਕਰਨ ਦਾ ਇੰਤਜਾਰ ਕਰ ਰਹੇ ਹਨ।"