ਆਰਬੀਆਈ ਇਸ ਮਹੀਨੇ ਬਜ਼ਾਰ 'ਚ ਲਿਆਵੇਗਾ 40,000 ਕਰੋੜ  ਰੁਪਏ ਦੀ ਤਰਲਤਾ
Published : Nov 6, 2018, 4:09 pm IST
Updated : Nov 6, 2018, 4:12 pm IST
SHARE ARTICLE
Reserve bank Of India
Reserve bank Of India

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹ ਇਸ ਸਾਲ ਨਵੰਬਰ ਮਹੀਨੇ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦਾਰੀ ਕਰ ਕੇ ਬਜ਼ਾਰ ਵਿਚ 40,000 ਕਰੋੜ ਰੁਪਏ ਦੀ ਤਰਲਤਾ ਲਿਆਵੇਗਾ।

ਮੁੰਬਈ , ( ਭਾਸ਼ਾ ) : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹ ਇਸ ਸਾਲ ਨਵੰਬਰ ਮਹੀਨੇ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦਾਰੀ ਕਰ ਕੇ ਬਜ਼ਾਰ ਵਿਚ 40,000 ਕਰੋੜ ਰੁਪਏ ਦੀ ਤਰਲਤਾ ਲਿਆਵੇਗਾ। ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਕਿ ਅਰਥ ਵਿਵਸ਼ਤਾ ਵਿਚ ਤਰਲਤਾ ਦਾ ਸੰਕਟ ਹੈ। ਵਿੱਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਆਈਐਲਐਂਡਐਫਐਸ ਨੇ ਸੰਤਬਰ ਵਿਚ ਅਪਣੀ ਦੇਣਦਾਰੀਆਂ ਦੇ ਭੁਗਤਾਨ ਨੂੰ ਡਿਫਾਲਟ ਕਰ ਦਿਤਾ ਸੀ ਕਿਉਂਕਿ ਕੰਪਨੀ ਕੋਲ ਨਕਦੀ ਨਹੀਂ ਹੈ। ਆਰਬੀਆਈ ਨੇ ਕਿਹਾ ਕਿ ਹੈ

RBIRBI

ਲਗਾਤਾਰ ਤਰਲਤਾ ਲੋੜਾਂ ਦੇ ਆਧਾਰ ਤੇ ਅੱਗੇ ਵੱਧਦੇ ਹੋਏ ਆਰਬੀਆਈ ਨੇ ਇਹ ਫੈਸਲਾ ਲਿਆ ਹੈ ਕਿ ਉਹ ਓਪਨ ਮਾਰਕਿਟ ਓਪਰੇਸ਼ਨਸ ਅਧੀਨ ਸਾਲ 2018 ਵਿਚ ਨੰਵਬਰ ਵਿਚ ਲਗਭਗ 400 ਅਰਬ ਡਾਲਰ ਰਕਮ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦਾਰੀ ਕਰੇਗੀ। ਕੇਂਦਰੀ ਬੈਂਕ ਨੇ ਕਿਹਾ ਕਿ ਨੀਲਾਮੀ ਦੀ ਤਰੀਕ ਅਤੇ ਉਸ ਨੀਲਾਮੀ ਵਿਚ ਖਰੀਦੀ ਜਾਣ ਵਾਲੀਆਂ

Open Market OperationsOpen Market Operations

ਸਰਕਾਰੀ ਪ੍ਰਤੀਭੂਤੀਆਂ ਸਬੰਧੀ ਜਾਣਕਾਰੀ ਬਾਅਦ ਵਿਚ ਦਿਤੀ ਜਾਵੇਗੀ। ਬਿਆਨ ਵਿਚ ਕਿਹਾ ਗਿਆ ਕਿ ਓਐਮਓ ਦੀ ਰਕਮ ਸੰਕੇਤਕ ਹੈ ਅਤੇ ਆਰਬੀਆਈ ਲੋੜ ਮੁਤਾਬਕ ਇਸ ਵਿਚ ਬਦਲਾਅ ਕਰ ਸਕਦਾ ਹੈ। ਜੋ ਕਿ ਉਸ ਸਮੇਂ ਤਰਲਤਾ ਦੀ ਸਥਿਤੀ ਅਤੇ ਬਜ਼ਾਰ ਦੀ ਹਾਲਤ ਤੇ ਨਿਰਭਰ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement