
ਪੰਜ ਹਜ਼ਾਰ ਰੁਪਏ ਦਾ ਲੱਗ ਸਕਦਾ ਹੈ ਜ਼ੁਰਮਾਨਾ
ਨਵੀਂ ਦਿੱਲੀ : ਜੇ ਹੁਣ ਤੁਸੀ ਆਪਣੀ ਗੱਡੀ ਦੇ ਕਿਸੇ ਪੁਰਜੇ ਨਾਲ ਛੇੜਛਾੜ ਕੀਤੀ ਤਾਂ ਇਹ ਗਲਤੀ ਤੁਹਾਡੀ ਜੇਬ 'ਤੇ ਭਾਰੀ ਪੈ ਸਕਦੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਸੋਧ ਕੀਤੇ ਮੋਟਰ ਵਹੀਕਲ ਐਕਟ ਵਿਚ ਇਕ ਨਵੀਂ ਧਾਰਾ ਜੋੜੀ ਹੈ ਜਿਸ ਦੇ ਤਹਿਤ ਗੱਡੀ ਦੇ ਕੁੱਝ ਪੁਰਜਿਆਂ ਦੇ ਨਾਲ ਛੇੜਛਾੜ ਭਾਰੀ ਪੈ ਸਕਦੀ ਹੈ।car service
ਸਰਕਾਰ ਨੇ ਸੜਕ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਗੱਡੀਆਂ ਦੇ ਕੁੱਝ ਪੁਰਜੇ ਜਿਵੇਂ ਸਪੀਡ ਗਵਰਨਰ, ਜੀਪੀਐਸ ਅਤੇ ਸੀਐਨਜੀ ਦੇ ਨਾਲ ਛੇੜਛਾੜ ਰੋਕਣ ਦੇ ਲਈ ਸੋਧ ਮੋਟਰ ਵਹੀਕਲ ਐਕਟ ਵਿਚ ਨਵੀਂ ਧਾਰਾ 182 ਜੋੜੀ ਹੈ। ਇਸ ਦੇ ਤਹਿਤ ਇਨ੍ਹਾਂ ਪੁਰਜਿਆਂ ਦੇ ਨਾਲ ਛੇੜਛਾੜ ਕਰਨ ਉੱਤੇ ਕੰਪਨੀ ਅਤੇ ਗ੍ਰਾਹਕ ਦੋਵਾਂ 'ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਅਤੇ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ।
car service
ਜੀਪੀਐਸ ਨੂੰ ਮਾਪਦੰਡ ਦੇ ਅਨੁਕੂਲ ਨਾ ਪਾਇਆ ਜਾਣ 'ਤੇ ਕੰਪਨੀ ਅਤੇ ਗ੍ਰਾਹਕ ਦੋਵਾਂ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉੱਥੇ ਹੀ ਕੁੱਝ ਲੋਕ ਗੱਡੀ ਵਿਚ ਸੀਐਨਜੀ ਕਿੱਟ ਲਗਵਾਉਣ ਤੋਂ ਬਾਅਦ ਉਸਦੇ ਕੁੱਝ ਹਿੱਸਿਆਂ ਜਿਵੇਂ ਫਿਲਿੰਗ ਵਾਲ ਵਿਚ ਬਦਲਾਅ ਕਰ ਦਿੰਦੇ ਹਨ। ਸਰਕਾਰ ਹੁਣ ਨਵੀਂ ਧਾਰਾ 182 ਨੂੰ ਲੈ ਕੇ ਦਸੰਬਰ ਵਿਚ ਸਰਕਾਰੀ ਤੌਰ 'ਤੇ ਸੂਚਨਾ ਜਾਰੀ ਕਰ ਸਕਦੀ ਹੈ। ਇਸ ਧਾਰਾ ਦੇ ਨਾਲ ਪ੍ਰਾਈਵੇਟ ਅਤੇ ਕਮਰਸ਼ੀਅਲ ਦੋਹਾਂ ਵਾਹਨਾਂ 'ਤੇ ਸ਼ਿਕੰਜਾ ਕਸਿਆ ਜਾਵੇਗਾ। ਸਰਕਾਰੀ ਸੂਚਨਾ ਜਾਰੀ ਹੋਣ ਤੋਂ ਬਾਅਦ ਇਹ ਧਾਰਾ ਕਾਨੂੰਨ ਦਾ ਰੂਪ ਲੈ ਲੈਵੇਗੀ।over speed
ਇਸ ਧਾਰਾ ਦੇ ਤਹਿਤ ਟਰੱਕ, ਬੱਸ ਟੈਂਕਰ ਆਦਿ ਦੀ ਰਫ਼ਤਾਰ ਹਾਈਵੇ 'ਤੇ 80 ਕਿਲੋਮੀਟਰ ਪ੍ਰਤੀ ਘੰਟਾ ਅਤੇ ਸ਼ਹਿਰ ਵਿਚ ਇਹ 40 ਤੋਂ 60 ਕਿਮੀ ਪ੍ਰਤੀ ਘੰਟੇ ਤੋਂ ਜਿਆਦਾ ਨਹੀਂ ਹੋਵੇਗੀ। ਇਸ ਵਿਚ ਲੱਗੇ ਰਫਤਾਰ ਗਵਰਨਰ ਵਿਚ ਛੇੜਛਾੜ ਜਾਂ ਜਿਆਦਾ ਰਫਤਾਰ ਦੇ ਨਾਲ ਗੱਡੀ ਚਲਾਉਣ 'ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਅਤੇ 6 ਮਹੀਨੇ ਦੀ ਸਜਾ ਦਾ ਪ੍ਰਬੰਧ ਹੋਵੇਗਾ।