
ਸੀਆਈਐਸਐਫ ਦੀ ਮਦਦ ਨਾਲ ਜਹਾਜ ਤੋਂ ਉਤਾਰਿਆ
ਚੇਨੰਈ : ਇੱਕ ਯਾਤਰੀ ਨੂੰ ਜਹਾਜ ਵਿਚ ਯੋਗ ਕਰਨ ਦੇ ਕਾਰਨ ਕੋਲੰਬੋ ਜਾਣ ਵਾਲੀ ਵਾਲੀ ਫਲਾਈਟ 'ਚੋਂ ਉਤਾਰ ਦਿੱਤਾ ਗਿਆ । ਦਰਅਸਲ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਦਿਖਾਈ ਦੇ ਰਿਹਾ ਸੀ। ਅਚਾਨਕ ਉਹ ਜਹਾਜ ਵਿਚ ਯੋਗ ਅਤੇ ਕਸਰਤ ਕਰਨ ਲੱਗਿਆ।
Plane
ਉਸ ਵਿਅਕਤੀ ਦੀ ਇਨ੍ਹਾਂ ਹਰਕਤਾਂ ਦੇ ਚੱਲਦੇ ਦੂਜੇ ਯਾਤਰੀ ਵੀ ਪਰੇਸ਼ਾਨ ਹੋਣ ਲੱਗੇ। ਚਾਲਕ ਦਲ ਦੇ ਮੈਂਬਰਾ ਨੇ ਉਸ ਯਾਤਰੀ ਨੂੰ ਇਹੋ ਜਿਹਾ ਨਾ ਕਰਨ ਦੀ ਬੇਨਤੀ ਕੀਤੀ ਪਰ ਉਹ ਨਾ ਮੰਨਿਆ। ਇਸ ਤੋਂ ਬਾਅਦ ਸੀਆਈਐਸਐਫ ਦੀ ਮਦਦ ਲੈ ਕੇ ਉਸਨੂੰ ਜਹਾਜ ਤੋਂ ਉਤਾਰ ਗਿੱਤਾ ਗਿਆ। ਦੱਸ ਦਈਏ ਕਿ ਇਹ ਯਾਤਰੀ ਕੋਲਂਬੋ ਜਾਣ ਦੇ ਲਈ ਵਾਰਾਣਸੀ ਤੋਂ ਚੇਨੰਈ ਆਇਆ ਸੀ।
CISF
ਸੀਆਈਐਸਐਫ ਨੇ ਯਾਤਰੀ ਨੂੰ ਜਹਾਜ 'ਚੋਂ ਉਤਾਰਣ ਤੋਂ ਬਾਅਦ ਪੁਲਿਸ ਨੂੰ ਸੌਂਪ ਦਿੱਤਾ। ਪ੍ਰਾਈਵੇਟ ਏਅਰਲਾਈਨ ਨੇ ਉਸਦਾ ਕਿਰਾਇਆ ਵੀ ਵਾਪਸ ਕਰ ਦਿੱਤਾ ਸੀ। ਪੁਲਿਸ ਦੇ ਮੁਤਾਬਕ ਯਾਤਰੀ ਦੇ ਖਿਲਾਫ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ। ਇਸ ਲਈ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸਨੂੰ ਚੇਨਈ ਵਿਚ ਸ਼੍ਰੀਲੰਕਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੌਪਨ ਦੀ ਪ੍ਰਕੀਰਿਆ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਕੋਲ ਸ਼੍ਰੀਲੰਕਾ ਅਤੇ ਅਮਰੀਕਾ ਦੋ ਦੇਸ਼ਾ ਦੇ ਪਾਸਪੋਰਟ ਹਨ।