
‘ਜਿਸ ਦੇਸ਼ ਦਾ ਰਾਜਾ ਮੰਦਰ ਦੇ ਦਰਵਾਜ਼ੇ ਬੰਦ ਕਰਵਾਉਣ ਲਈ ਜਾਵੇ, ਉੱਥੇ ਕਾਲ ਪੈਂਦਾ ਹੈ’
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਦਾਰਨਾਥ ਯਾਤਰਾ 'ਤੇ ਟਿੱਪਣੀ ਕੀਤੀ ਹੈ। ਹਰ ਸਾਲ ਦੀ ਤਰ੍ਹਾਂ ਸਰਦੀਆਂ ਦੇ ਮੱਦੇਨਜ਼ਰ ਕੇਦਾਰਨਾਥ ਮੰਦਰ ਦੇ ਕਿਵਾੜ ਅੱਜ ਸਵੇਰੇ 8 ਵਜੇ ਬੰਦ ਕਰ ਦਿੱਤੇ ਗਏ। ਇਸ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਦੇ ਦੌਰੇ 'ਤੇ ਨਿਸ਼ਾਨਾ ਸਾਧਿਆ ਹੈ।
Rakesh Tikait
ਹੋਰ ਪੜ੍ਹੋ: ਦਿੱਲੀ ਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਸੰਘਰਸ਼ ਦੌਰਾਨ 70 ਸਾਲਾ ਬੀਬੀ ਦੀ ਹੋਈ ਮੌਤ
ਉਹਨਾਂ ਨੇ ਪੀਐਮ ਮੋਦੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਸ ਦੇਸ਼ ਦਾ ਰਾਜਾ ਮੰਦਰ ਦੇ ਦਰਵਾਜ਼ੇ ਬੰਦ ਕਰਵਾਉਣ ਲਈ ਜਾਵੇਗਾ, ਉੱਥੇ ਕਾਲ ਪੈਂਦਾ ਹੈ। ਨਿਊਜ਼ ਏਜੰਸੀ ਨਾਲ ਗੱਲ਼ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ, “ਜਿਸ ਦੇਸ਼ ਦਾ ਰਾਜਾ ਮੰਦਰਾਂ ਦੇ ਦਰਵਾਜ਼ੇ ਬੰਦ ਕਰਵਾਉਣ ਜਾਵੇ, ਉਸ ਦੇਸ਼ ਵਿਚ ਕਾਲ, ਭੁੱਖਮਰੀ, ਤਬਾਹੀ ਆਉਂਦੀ ਹੈ। ਰਾਜੇ ਨੂੰ ਮੰਦਰ ਦੇ ਦਰਵਾਜ਼ੇ ਖੁੱਲ੍ਹਣ ਸਮੇਂ ਜਾਣਾ ਚਾਹੀਦਾ ਹੈ ਨਾ ਕੇ ਦਰਵਾਜ਼ੇ ਬੰਦ ਹੋਣ ਸਮੇਂ।”
PM Modi
ਹੋਰ ਪੜ੍ਹੋ: 17 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜੱਥਾ, ਸਰਕਾਰ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਇਸ ਤੋਂ ਬਾਅਦ ਅਗਲੇ ਸਾਲ ਕਈ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਸੀਂ ਕਿਸੇ ਸਿਆਸੀ ਆਗੂ ਨਾਲ ਸਟੇਜ ਸਾਂਝੀ ਨਹੀਂ ਕਰਾਂਗੇ। ਅਸੀਂ ਕਿਸਾਨਾਂ ਨਾਲ ਸਟੇਜ ਸਾਂਝੀ ਕਰਾਂਗੇ। ਕਿਸਾਨ ਅਪਣੀ ਰੈਲੀ ਕਰਨਗੇ, ਕਿਸਾਨ ਕਿਸੇ ਤੋਂ ਘੱਟ ਨਹੀਂ।
Rakesh Tikait
ਹੋਰ ਪੜ੍ਹੋ: ਹੁਸ਼ਿਆਰਪੁਰ ਵਿਖੇ ਪਿਸੌਤਲ ਸਾਫ਼ ਕਰਦੇ ਸਮੇਂ ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ ਅਤੇ ਇਹ ਅੰਦੋਲਨ ਬਹੁਤ ਲੰਬਾ ਚੱਲੇਗਾ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਅਪਣੇ ਟਰੈਕਟਰਾਂ ਵਿਚ ਤੇਲ ਭਰਾ ਕੇ ਅਤੇ ਉਹਨਾਂ ਦਾ ਮੂੰਹ ਦਿੱਲੀ ਵੱਲ ਨੂੰ ਕਰਕੇ ਰੱਖੋ।